30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਲੋਂ ਵਰਸੋਈ ਨਗਰੀ ਕਸਬਾ ਰਮਦਾਸ ਵਿਖੇ ਸਾਲਾਨਾ ਜੋੜ ਮੇਲਾ ਸਮਾਪਤ

ਰਮਦਾਸ/ਗੱਗੋਮਾਹਲ, 30 ਸਤੰਬਰ (ਜਸਵੰਤ ਸਿੰਘ ਵਾਹਲਾ, ਬਲਵਿੰਦਰ ਸਿੰਘ ਸੰਧੂ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਲੋਂ ਵਰਸੋਈ ਨਗਰੀ ਰਮਦਾਸ ਵਿਖੇ ਸਾਲਾਨਾ ਜੋੜ ਮੇਲੇ ਦੇ ਆਖਰੀ ਦਿਨ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ, ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਰਮਦਾਸ, ਗੁਰਦੁਆਰਾ ਕਿਸ਼ਨ ਕੰਵਰ ਤਲਾਬ , ਗੁਰਦੁਆਰਾ ਨਿਰਮਲ ਤਖ਼ਤ ਤਲਾਬ ਵਿਖੇ ਅਰੰਭ ਸ੍ਰੀ ਅਖੰਡ ਪਾਠ ਸਾਹਿਬਾਨ ਦੇ ਸੰਪੂਰਨ ਭੋਗ ਪਾਏ ਗਏ । ਉਪਰੰਤ ਖੁੱਲ੍ਹੇ ਦੀਵਾਨਾਂ ਅੰਦਰ ਹਰਵੰਤ ਸਿੰਘ ਬਰਿਆੜ, ਦਲਜੀਤ ਸਿੰਘ ਵਿਛੋਆ ਢਾਡੀ, ਮਲਕੀਤ ਸਿੰਘ ਸ਼ੇਖਭੱਟੀ, ਰਣਜੋਧ ਸਿੰਘ ਖੋਦੇਬਾਗਰ, ਗਿਆਨੀ ਸੁੱਚਾ ਸਿੰਘ ਡੇਰਾ ਪਠਾਣਾ, ਗਿਆਨੀ ਗੁਰਦਿਆਲ ਸਿੰਘ ਨਿਸੋਕੇ, ਗਿਆਨੀ ਵੱਸਣ ਸਿੰਘ ਆਦਿ ਜਥਿਆਂ ਵਲੋਂ ਸਿੱਖ ਸੰਗਤਾਂ ਨੂੰ ਢਾਡੀ ਵਾਰਾਂ , ਕਵੀਸ਼ਰੀ ਤੇ ਕਥਾ ਰਾਹੀਂ ਗੁਰ ਇਤਿਹਾਸ ਸਰਵਣ ਕਰਵਾਇਆ ।

Ad Position 21
No active advertisement
ਅਜੀਤ ਡੈਸਕ 01-10-2026
ਰਮਦਾਸ/ਗੱਗੋਮਾਹਲ, 30 ਸਤੰਬਰ (ਜਸਵੰਤ ਸਿੰਘ ਵਾਹਲਾ, ਬਲਵਿੰਦਰ ਸਿੰਘ ਸੰਧੂ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਲੋਂ ਵਰਸੋਈ ਨਗਰੀ ਰਮਦਾਸ ਵਿਖੇ ਸਾਲਾਨਾ ਜੋੜ ਮੇਲੇ ਦੇ ਆਖਰੀ ਦਿਨ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ, ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਰਮਦਾਸ, ਗੁਰਦੁਆਰਾ ਕਿਸ਼ਨ ਕੰਵਰ ਤਲਾਬ , ਗੁਰਦੁਆਰਾ ਨਿਰਮਲ ਤਖ਼ਤ ਤਲਾਬ ਵਿਖੇ ਅਰੰਭ ਸ੍ਰੀ ਅਖੰਡ ਪਾਠ ਸਾਹਿਬਾਨ ਦੇ ਸੰਪੂਰਨ ਭੋਗ ਪਾਏ ਗਏ ।ਉਪਰੰਤ ਖੁੱਲ੍ਹੇ ਦੀਵਾਨਾਂ ਅੰਦਰ ਹਰਵੰਤ ਸਿੰਘ ਬਰਿਆੜ, ਦਲਜੀਤ ਸਿੰਘ ਵਿਛੋਆ ਢਾਡੀ, ਮਲਕੀਤ ਸਿੰਘ ਸ਼ੇਖਭੱਟੀ, ਰਣਜੋਧ ਸਿੰਘ ਖੋਦੇਬਾਗਰ, ਗਿਆਨੀ ਸੁੱਚਾ ਸਿੰਘ ਡੇਰਾ ਪਠਾਣਾ, ਗਿਆਨੀ ਗੁਰਦਿਆਲ ਸਿੰਘ ਨਿਸੋਕੇ, ਗਿਆਨੀ ਵੱਸਣ ਸਿੰਘ ਆਦਿ ਜਥਿਆਂ ਵਲੋਂ ਸਿੱਖ ਸੰਗਤਾਂ ਨੂੰ ਢਾਡੀ ਵਾਰਾਂ , ਕਵੀਸ਼ਰੀ ਤੇ ਕਥਾ ਰਾਹੀਂ ਗੁਰ ਇਤਿਹਾਸ ਸਰਵਣ ਕਰਵਾਇਆ । ਜੋੜ ਮੇਲੇ ਦੇ ਆਖਰੀ ਦਿਨ ਗੁਰਦੁਆਰਾ ਸਾਹਿਬਾਨ ਵਿਖੇ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਕਈ ਘੰਟਿਆ ਤੱਕ ਆਪਣੀ ਵਾਰੀ ਦੀ ਉਡੀਕ ਕਰਨੀ ਪਈ । ਇਲਾਕੇ ਭਰ ਵਿਚ ਸੰਗਤਾਂ ਲਈ ਲਗਾਏ ਲੰਗਰਾਂ ਵਿਚ ਵੀ ਵੱਡੀ ਤਾਦਾਤ ’ਚ ਸੰਗਤਾਂ ਲੰਗਰ ਛਕਦੀਆਂ ਵੇਖੀਆਂ ਗਈਆਂ ,ਬਾਜ਼ਾਰਾਂ ਵਿਚੋਂ ਸੰਗਤਾਂ ਨੇ ਖ੍ਰੀਦਦਾਰੀ ਕੀਤੀ। ਸੰਗਤਾਂ ਗੁਰਦੁਆਰਾ ਸਾਹਿਬਾਨ ਤੱਕ ਪਹੁੰਚਣ ਲਈ ਵੱਡੀਆਂ ਭੀੜਾਂ ਵਿਚ ਵੀ ਫਸੀਆਂ ਦਿਖੀਆਂ । ਗੁਰਦੁਆਰਾ ਸਾਹਿਬਾਨ ਵਿਖੇ ਦੀਵਾਨਾਂ ਦੀ ਸਮਾਪਤੀ ਸਮੇਂ ਸ਼ੋ੍ਮਣੀ ਕਮੇਟੀ ਦੇ ਮੈਂਬਰ ਜਥੇ: ਅਮਰੀਕ ਸਿੰਘ ਵਿਛੋਆ, ਸ਼ੋ੍ਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ । ਦੀਵਾਨਾਂ ਸਮੇ ਸਟੇਜ ਸਕੱਤਰ ਦੀ ਭੂਮਿਕਾ ਪ੍ਰਚਾਰਕ ਬਲਕਾਰ ਸਿੰਘ ਅਜਨਾਲਾ, ਹਿੰਮਤਬੀਰ ਸਿੰਘ ਤੇਜਾਵੀਲਾ ਤੇ ਦਿਲਬਾਗ ਸਿੰਘ ਭੰਗਾਲੀ ਵਲੋਂ ਸਾਂਝੇ ਤੌਰ ’ਤੇ ਨਿਭਾਈ ਗਈ । ਸਮਾਪਤੀ ਦੀ ਅਰਦਾਸ ਗ੍ਰੰਥੀ ਸ਼ਮਸ਼ੇਰ ਸਿੰਘ ਵਲੋਂ ਕੀਤੀ ਗਈ ।
Ad Position 22
No active advertisement
ਪਿਛਲੀ ਖ਼ਬਰ ਪ੍ਰਿੰਸੀਪਲ ਤੇ ਸਟਾਫ਼ ਦੀ ਮਿਹਨਤ ਸਦਕਾ ਨਤੀਜਾ ਆਉਂਦਾ 100 ਫੀਸਦੀ : ਚੇਅਰਮੈਨ ਡਾ. ਆਨ ਅਗਲੀ ਖ਼ਬਰ ਫ਼ਤਹਿਗੜ੍ਹ ਸ਼ੁੱਕਰ ਚੱਕ ਵਿਖੇ ਐੱਚ. ਡੀ.ਐੱਫ. ਸੀ.ਬੈਂਕ ਦਾ ਏ. ਟੀ. ਐੱਮ. ਤੋੜਨ ਦੀ ਨਾਕਾਮ ਕੋਸ਼ਿਸ਼
Ad Position 24