ਰਾਮਲੀਲ੍ਹਾ ਕਲੱਬ ਦੇ ਸਰਪ੍ਰਸਤ ਸਾਬਕਾ ਸਰਪੰਚ ਮੁਖਤਾਰ ਸਿੰਘ ਛੀਨਾ ਦਾ ਦਿਹਾਂਤ
ਓਠੀਆਂ, 30 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਨਜਦੀਕ ਪੈਂਦੇ ਪਿੰਡ ਛੀਨਾ ਕਰਮ ਸਿੰਘ ਦੇ ਬਲਜੀਤ ਸਿੰਘ ਛੀਨਾ ਅਤੇ ਮੇਜਰ ਸਿੰਘ ਛੀਨਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਪਿੰਡ ਛੀਨਾ ਕਰਮ ਸਿੰਘ ਅਤੇ ਪਿੰਡ ਜਸਤਰਵਾਲ ਦੀ ਰਾਮਲੀਲ੍ਹਾ ਕਲੱਬ ਦੇ ਸਰਪ੍ਰਸਤ ਸਾਬਕਾ ਸਰਪੰਚ ਮੁਖਤਾਰ ਸਿੰਘ ਛੀਨਾ ਦਾ ਬੀਤੇ ਦਿਨ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ।
ਓਠੀਆਂ, 30 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਨਜਦੀਕ ਪੈਂਦੇ ਪਿੰਡ ਛੀਨਾ ਕਰਮ ਸਿੰਘ ਦੇ ਬਲਜੀਤ ਸਿੰਘ ਛੀਨਾ ਅਤੇ ਮੇਜਰ ਸਿੰਘ ਛੀਨਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਪਿੰਡ ਛੀਨਾ ਕਰਮ ਸਿੰਘ ਅਤੇ ਪਿੰਡ ਜਸਤਰਵਾਲ ਦੀ ਰਾਮਲੀਲ੍ਹਾ ਕਲੱਬ ਦੇ ਸਰਪ੍ਰਸਤ ਸਾਬਕਾ ਸਰਪੰਚ ਮੁਖਤਾਰ ਸਿੰਘ ਛੀਨਾ ਦਾ ਬੀਤੇ ਦਿਨ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ। ਚਿਤਾ ਨੂੰ ਅੱਗ ਉਨ੍ਹਾਂ ਦੇ ਵੱਡੇ ਸਪੁੱਤਰ ਬਲਜੀਤ ਸਿੰਘ ਛੀਨਾ ਵਲੋਂ ਦਿੱਤੀ। ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪਿੰਡ ਅਤੇ ਇਲਾਕੇ ਅਤੇ ਮੁਹਤਬਰ ਭਾਜਪਾ ਦੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੁਖਵਿੰਦਰ ਸਿੰਘ ਮਾਹਲ, ਭਲਵਾਨ ਨਿਰਮਲ ਸਿੰਘ ਭੂਰੇ ਗਿੱਲ, ਦਿਲਬਾਗ ਸਿੰਘ ਮੰਝ, ਬਲਦੇਵ ਸਿੰਘ ਭੋਏਵਾਲੀ, ਗੋਲਡੀ ਛੀਨਾ, ਸਰਕਲ ਓਠੀਆਂ ਤੋਂ ਭਾਜਪਾ ਪ੍ਰਧਾਨ ਜਗਜੀਤ ਸਿੰਘ ਬੱਲ, ਸਰਪੰਚ ਜਸਪਾਲ ਸਿੰਘ ਗੁਰਾਲਾ, ਸਾਬਕਾ ਸਰਪੰਚ ਇਕਬਾਲ ਸਿੰਘ ਛੀਨਾ ਕਰਮ ਸਿੰਘ, ਸਰਪੰਚ ਗੁਰਸਾਹਿਬ ਸਿੰਘ ਛੀਨਾ ਕਰਮ ਸਿੰਘ, ਰਾਮਲੀਲਾ ਕਲੱਬ ਦੇ ਡਾਇਰੈਕਟਰ ਮਾ: ਬਲਦੇਵ ਰਾਜ ਜਸਤਰਵਾਲ, ਰਾਮਲੀਲ੍ਹਾ ਕਲੱਬ ਦੇ ਮੈਂਬਰ ਰਜਿੰਦਰ ਸਿੰਘ ਛੀਨਾ, ਰਾਜਬੀਰ ਸਿੰਘ ਛੀਨਾ, ਜਰਨਲ ਕੌਂਸਲ ਮੈਂਬਰ ਪੰਜਾਬ ਤੇਜਇਕਬਾਲ ਸਿੰਘ ਮੁਹਾਰ ਆਦਿ ਹਾਜ਼ਰ ਸਨ।