09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਸ੍ਰੀ ਅੰਮ੍ਰਿਤਸਰ ਵਿਖੇ ਆਈ. ਐਸ. ਓ.ਸੀ.ਓ.ਐਨ. 2026 ਤਿੰਨ ਰੋਜ਼ਾ

ਨਵਾਂ ਪਿੰਡ, 9 ਅਕਤੂਬਰ (ਜਸਪਾਲ ਸਿੰਘ)-ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਸ੍ਰੀ ਅੰਮ੍ਰਿਤਸਰ ਵਲੋਂ ਇੰਡੀਅਨ ਸੋਸਾਇਟੀ ਆਫ ਆਟੋਲੋਜੀ ਦੇ ਸਹਿਯੋਗ ਨਾਲ ਰਾਸ਼ਟਰੀ ਪੱਧਰੀ ਦੀ ਇੰਡੀਅਨ ਸੋਸਾਇਟੀ ਆਫ ਆਟੋਲੋਜੀ ਦੀ 3 ਰੋਜ਼ਾ 34ਵੀਂ ਸਾਲਾਨਾ ਰਾਸ਼ਟਰੀ ਕਾਨਫਰੰਸ 2026 ਦਾ ਆਯੋਜਨ ਕੀਤਾ ਗਿਆ। ਕਾਨਫਰੰਸ ’ਚ ਦੇਸ਼-ਵਿਦੇਸ਼ ਤੋਂ 1500 ਤੋਂ ਵੱਧ ਪ੍ਰਸਿੱਧ ਈ.

Ad Position 21
No active advertisement
ਸਨਿਚਰਵਾਰ, 1 ਅਗਸਤ, 2026 10-10-2026
ਨਵਾਂ ਪਿੰਡ, 9 ਅਕਤੂਬਰ (ਜਸਪਾਲ ਸਿੰਘ)-ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਸ੍ਰੀ ਅੰਮ੍ਰਿਤਸਰ ਵਲੋਂ ਇੰਡੀਅਨ ਸੋਸਾਇਟੀ ਆਫ ਆਟੋਲੋਜੀ ਦੇ ਸਹਿਯੋਗ ਨਾਲ ਰਾਸ਼ਟਰੀ ਪੱਧਰੀ ਦੀ ਇੰਡੀਅਨ ਸੋਸਾਇਟੀ ਆਫ ਆਟੋਲੋਜੀ ਦੀ 3 ਰੋਜ਼ਾ 34ਵੀਂ ਸਾਲਾਨਾ ਰਾਸ਼ਟਰੀ ਕਾਨਫਰੰਸ 2026 ਦਾ ਆਯੋਜਨ ਕੀਤਾ ਗਿਆ। ਕਾਨਫਰੰਸ ’ਚ ਦੇਸ਼-ਵਿਦੇਸ਼ ਤੋਂ 1500 ਤੋਂ ਵੱਧ ਪ੍ਰਸਿੱਧ ਈ.ਐਨ.ਟੀ. ਸਰਜਨ, ਆਟੋਲੋਜਿਸਟ, ਕੋਕਲੀਅਰ ਇੰਪਲਾਂਟ ਮਾਹਿਰ, ਸਕੱਲ-ਬੇਸ ਸਰਜਨ, ਖੋਜਕਰਤਾ ਅਤੇ ਮੈਡੀਕਲ ਮਾਹਿਰ-ਕੰਨ ਅਤੇ ਸੁਣਨ ਸ਼ਕਤੀ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ, ਨਵੀਆਂ ਤਕਨੀਕਾਂ ਅਤੇ ਨਵੀਆਂ ਖੋਜ ਬਾਰੇ ਵਿਚਾਰ-ਵਟਾਂਦਰਾ ਤੇ ਪ੍ਰਯੋਗੀ ਜਾਣਕਾਰੀ ਰਾਹੀਂ ਆਪਣੇ ਗਿਆਨ ਅਤੇ ਤਜ਼ਰਬੇ ‘ਚ ਵਾਧਾ ਕਰਨਗੇ।ਕਾਨਫਰੰਸ ਦਾ ਉਦਘਾਟਨ ਡਾ. ਜੈਫਰੀ ਪੀ. ਹੈਰਿਸ, ਕੈਲੀਫੋਰਨੀਆ ਯੂਨੀਵਰਸਿਟੀ ਸੈਨ ਡਿਏਗੋ ਦੇ ਆਟੋਲੈਰਿੰਗੋਲੋਜੀ ਹੈੱਡ ਐਂਡ ਨੈੱਕ ਸਰਜਰੀ ਅਤੇ ਨਿਊਰੋਲੋਜੀਕਲ ਸਰਜਰੀ ਦੇ ਪ੍ਰਸਿੱਧ ਪ੍ਰੋਫੈਸਰ ਮੁੱਖ ਮਹਿਮਾਨ ਨੇ ਕੀਤਾ।ਡਾ. ਜੈਫਰੀ ਨੇ ਕਿਹਾ ਕਿ ਭਾਰਤ ਦਾ ਮਾਨ ਵਧਾਉਣ ਤੇ ਦੇਸ਼ਾਂ-ਵਿਦੇਸ਼ਾਂ ’ਚ ਆਪਣਾ ਨਾਮ ਬਣਾ ਚੁੱਕੀ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਆਧੁਨਿਕ ਟੈਕਨਾਲੋਜੀ, ਨਵੀਆਂ ਮੈਡੀਕਲ ਤਕਨੀਕਾਂ, ਵਿਸ਼ੇਸ਼ ਸਿਹਤ ਸੇਵਾਵਾਂ ਅਤੇ ਖੋਜਾਂ ਰਾਹੀਂ ਦੇਸ਼ ’ਚ ਮੈਡੀਕਲ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਅੱਗੇ ਵਧਾਉਣ ਵਿਚ ਮਹੱਤਵਪੂਰਨ ਯੋਗਦਾਨ ਨਿਭਾ ਰਹੀ ਹੈ। ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਗਰੀਬ, ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਵਿਸ਼ੇਸ਼ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਧੁਨਿਕ ਮੈਡੀਕਲ ਵਿਗਿਆਨ ਅਤੇ ਤਕਨਾਲੋਜੀ ਦਾ ਅਸਲ ਲਾਭ ਤਾਂ ਹੀ ਹੈ, ਜੇ ਇਹ ਸਮਾਜ ਦੇ ਹਰ ਵਰਗ, ਖਾਸ ਕਰਕੇ ਲੋੜਵੰਦ ਲੋਕਾਂ ਤੱਕ ਪਹੁੰਚੇ। ਡਾ. ਅਰਵਿੰਦਰ ਸਿੰਘ ਸੂਦ, ਆਰਗਨਾਇਜਿੰਗ ਚੈਅਰਪਰਸਨ ਅਤੇ ਪ੍ਰੋ. ਤੇ ਮੁੱਖੀ ਈ.ਐਨ.ਟੀ. ਵਿਭਾਗ, ਐਸਜੀਆਰਡੀ ਮੈਡੀਕਲ ਕਾਲਜ ਨੇ ਮੁੱਖ ਮਹਿਮਾਨ, ਪਤਵੰਤਿਆਂ ਤੇ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਕਾਨਫਰੰਸ ਦੇ ਵਿਗਿਆਨਕ ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਾਨਫਰੰਸ ਦੌਰਾਨ ਰੋਜ਼ਾਨਾ ਲਾਈਵ ਸਰਜੀਕਲ ਡੈਮੋਨਸਟ੍ਰੇਸ਼ਨ, ਇੰਟਰਐਕਟਿਵ ਪੈਨਲ ਚਰਚਾਵਾਂ, ਵੀਡੀਓ ਪ੍ਰਜ਼ੈਨਟੇਸ਼ਨ, ਸਰਜੀਕਲ ਵਰਕਸ਼ਾਪਾਂ ਅਤੇ ਟੈਂਪੋਰਲ ਬੋਨ ਡਾਈਸੈਕਸ਼ਨ ਸੈਸ਼ਨ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਕਾਨਫਰੰਸ ‘ਚ ਅਮਰੀਕਾ ਤੋਂ ਡਾ. ਜੈਫਰੀ ਪੀ. ਹੈਰਿਸ, ਰੂਸ ਤੋਂ ਡਾ. ਹਸਨ ਦਿਆ, ਬ੍ਰਾਜ਼ੀਲ ਤੋਂ ਡਾ. ਜੋਆਓ ਫਲੇਵਿਓ ਨੋਗੁਏਰਾ ਜੂਨੀਅਰ, ਫਰਾਂਸ ਤੋਂ ਡਾ. ਰਾਬਰਟ ਵਿਨਸੈਂਟ, ਇਟਲੀ ਤੋਂ ਪ੍ਰੋ. ਫੈਡਰੀਕੋ ਬਿਗਲੀਓਲੀ, ਯੂ.ਕੇ. ਤੋਂ ਡਾ. ਅਰੁਣ ਅਇਅਰ ਸਮੇਤ 40 ਹੋਰਾਂ ਅੰਤਰਰਾਸ਼ਟਰੀ ਡੇਲੀਗੇਟਾਂ ਦੀ ਮੌਜੂਦਗੀ ਸੰਸਥਾਂ ਲਈ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਉਹ ਬਿਮਾਰੀਆਂ ਦੇ ਨਿਦਾਨ ਅਤੇ ਸਰਜਰੀ ਵਿਚ ਵਰਤੀਆਂ ਜਾਣ ਨਵੀਆਂ ਤਕਨੀਕਾਂ ਬਾਰੇ ਭਾਰਤ ਭਰ ਦੇ ਈ. ਐਨ. ਟੀ. ਡਾਕਟਰਾਂ ਨਾਲ ਆਪਣਾ ਗਿਆਨ ਸਾਝਾਂ ਕਰਨਗੇ ਅਤੇ ਸਰਜਰੀ ਦੇ ਮਾਹਿਰਾਂ ਨਾਲ ਮਿਲ ਕੇ ਸਰਜਰੀ ਕਰਨ ਦੀ ਪ੍ਰਦਰਸ਼ਨੀ ਕਰਨਗੇ। ਉਨ੍ਹਾਂ ਵਧੇਰੇ ਜਾਣਕਾਰੀ ਦੱਸਿਆ ਕਿ ਪੂਰੀ ਕਾਨਫਰੰਸ ਦੌਰਾਨ ਨੌਜਵਾਨ ਆਟੋਲੋਜਿਸਟਾਂ ਅਤੇ ਖੋਜਕਰਤਾਵਾਂ ਨੂੰ ਉਤਸ਼ਾਹਿਤ ਕਰਨ ਲਈ ਅਵਾਰਡ ਪੇਪਰ ਸੈਸ਼ਨ, ਈ-ਪੋਸਟਰ ਪ੍ਰਜ਼ੈਂਟੇਸ਼ਨ, ਟੈਂਪੋਰਲ ਬੋਨ ਡਾਈਸੈਕਸ਼ਨ ਵਰਕਸ਼ਾਪ, ਡਾਈਸੈਕਸ਼ਨ ਮੁਕਾਬਲਾ ਅਤੇ ਆਈ.ਐਸ.ਓ.ਸੀ.ਓ.ਐਨ ਫੈਲੋਸ਼ਿਪ ਸਬੰਧੀ ਸੈਸ਼ਨ ਕਰਵਾਏ ਜਾਣਗੇ। ਡਾ. ਜਸਕਰਨ ਸਿੰਘ, ਆਰਗਨਾਂਇਜਿੰਗ ਸਕੱਤਰ ਅਤੇ ਪ੍ਰੋਫੈਸਰ ਈ.ਐਨ.ਟੀ. ਵਿਭਾਗ, ਐਸਜੀਆਰਡੀ ਮੈਡੀਕਲ ਕਾਲਜ ਨੇ ਦੱਸਿਆ ਕਿ ਆਈ. ਐਸ. ਓ. ਸੀ. ਓ. ਐਨ. 2026 ਦਾ ਮੁੱਖ ਉਦੇਸ਼ ਭਾਰਤ ਵਿੱਚ ਸੁਣਨ ਸ਼ਕਤੀ ਦੀ ਕਮੀ ਅਤੇ ਬਹਿਰੇਪਣ ਦੀ ਰੋਕਥਾਮ ਅਤੇ ਇਲਾਜ ਲਈ ਆਧੁਨਿਕ ਅਤੇ ਪ੍ਰਭਾਵਸ਼ਾਲੀ ਤਰੀਕਿਆਂ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਕਾਨਫਰੰਸ ’ਚ 400 ਖੋਜ ਪਰਚੇ ਪੜ੍ਹੇ ਗਏ, ਜਿਸ ਦੌਰਾਨ ਮਾਹਿਰ ਡਾਕਟਰਾਂ ਦੁਆਰਾ ਇਲਾਜ ਦੀਆਂ ਨਵੀਆਂ ਤਕਨੀਕਾਂ ਅਤੇ ਨਵੀਆਂ ਖੋਜਾਂ ਦਾ ਜਿਕਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ’ਚੋਂ 7 ਖੋਜਾਂ ਫਾਈਨਲ ਹੋ ਗਈਆਂ ਹਨ ਤੇ ਇੰਨ੍ਹਾਂ ਖੋਜਾਂ ਦੇ ਅਧਾਰ ’ਤੇ ਪੂਰੇ ਵਿਸ਼ਵ ਵਿਚ ਅਗਲੇ ਇੱਕ ਸਾਲ ਵਿਚ ਇਲਾਜ ਸ਼ਰੂ ਹੋ ਜਾਵੇਗਾ, ਜਿਸ ਨਾਲ ਪੂਰੀ ਦੁਨੀਆਂ ’ਚ ਕਰੋੜਾਂ ਲੋਕਾਂ ਨੂੰ ਫਾਇਦਾ ਹੋਵੇਗਾ। ਜਿਸ ਦੇ ਲਈ ਐਸ.ਜੀ.ਆਰ.ਡੀ. ਯੂਨੀਵਰਸਿਟੀ ਮੈਡੀਕਲ ਦੀ ਪੜ੍ਹਾ ਈ ਕਰ ਰਹੇ ਵਿਦਿਆਰਥੀਆਂ ਨੂੰ ਖਾਸ ਸਿਖਲਾਈ ਵੀ ਦਿੱਤੀ ਜਾਵੇਗੀ। ਡਾ. ਏ. ਪੀ. ਸਿੰਘ, ਡੀਨ, ਐਸਜੀਆਰਡੀ ਯੂਨੀਵਰਸਿਟੀ ਨੇ ਕਾਨਫਰੰਸ ਦੇ ਸਫਲ ਆਯੋਜਨ ਲਈ ਮੈਨੇਜਮੈਂਟ ਕਮੇਟੀ ਅਤੇ ਆਯੋਜਨ ਟੀਮ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਈ.ਐਸ.ਓ.ਸੀ.ਓ.ਐਨ. 2026 ਦੀ ਮੇਜ਼ਬਾਨੀ ਯੂਨੀਵਰਸਿਟੀ ਲਈ ਮੈਡੀਕਲ ਸਿੱਖਿਆ, ਉੱਨਤ ਸਿਹਤ ਸੇਵਾਵਾਂ, ਖੋਜ ਅਤੇ ਨਵੀਂ ਤਕਨਾਲੋਜੀ ਪ੍ਰਤੀ ਵਚਨਬੱਧਤਾ ਦਾ ਮਹੱਤਵਪੂਰਨ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਦੇ ਪ੍ਰਸਿੱਧ ਮਾਹਿਰਾਂ, ਤਜਰਬੇਕਾਰ ਡਾਕਟਰਾਂ ਅਤੇ ਨੌਜਵਾਨ ਮੈਡੀਕਲ ਪੇਸ਼ੇਵਰਾਂ ਨੂੰ ਇੱਕ ਮੰਚ ’ਤੇ ਲਿਆਉਣਾ ਯੂਨੀਵਰਸਿਟੀ ਦੀ ਮੈਡੀਕਲ ਸਿੱਖਿਆ, ਕਲੀਨਿਕਲ ਸੇਵਾਵਾਂ, ਖੋਜ, ਨਵੀਨਤਾ ਅਤੇ ਉੱਨਤ ਸਰਜੀਕਲ ਸਿਖਲਾਈ ਵਿਚ ਉੱਤਮਤਾ ਹਾਸਲ ਕਰਨ ਦੀ ਦ੍ਰਿਸ਼ਟੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਭਵਿੱਖ ਵਿਚ ਵੀ ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਮੈਡੀਕਲ ਸੰਸਥਾਵਾਂ ਨਾਲ ਸਹਿਯੋਗ ਵਧਾਉਂਦੀ ਰਹੇਗੀ ਅਤੇ ਸਿੱਖਿਆ, ਖੋਜ, ਕਲੀਨਿਕਲ ਸੇਵਾਵਾਂ ਅਤੇ ਮੈਡੀਕਲ ਤਕਨਾਲੋਜੀ ਦੇ ਖੇਤਰ ਵਿੱਚ ਨਵੀਆਂ ਪਹਿਲਕਦਮੀਆਂ ਕਰੇਗੀ।ਕਾਨਫਰੰਸ ’ਚ ਡਾ. ਰਵੀ ਰਾਮਾਲਿੰਗਮ, ਡਾ. ਕੋਸ਼ਲ ਸੇਠ, ਡਾ. ਦਵਾਇਪਾਨ ਮੁਖਰਜੀ, ਡਾ. ਵਨੀਤਾ ਸਰੀਨ, ਡਾ. ਪੂਜਾ ਪਾਲ, ਡਾ. ਭਾਨੂੰ ਭਾਰਦਵਾਜ ਸਮੇਤ ਪ੍ਰੋਫੈਸਰ, ਸੀਨੀਅਰ ਰੈਜ਼ੀਡੈਂਟ, ਜੂਨੀਅਰ ਰੈਜ਼ੀਡੈਂਟ ਅਤੇ ਈ.ਐਨ.ਟੀ. ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਅੰਦਰ ਕਰਵਾਈ ਗਈ ਮੈਗਾ ਮਾਪੇ ਅਧਿਆਪਕ ਮਿਲਣੀ ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦੋ ਇਮੀਗ੍ਰੇਸ਼ਨ ਕੰਸਲਟੈਂਸੀਆਂ ਦੇ ਲਾਇਸੈਂਸ ਰੱਦ
Ad Position 24