ਮਜੀਠਾ ਵਿਖੇ ਨੌਜਵਾਨ ਸੇਵਕ ਸਭਾ ਵਲੋਂ ਮਹਾਂਮਾਈ ਦਾ ਸਾਲਾਨਾ ਜਾਗਰਣ ਕਰਾਇਆ
ਮਜੀਠਾ, 12 ਅਕਤੂਬਰ(ਮਨਿੰਦਰ ਸਿੰਘ ਸੋਖੀ)-ਖਾਸਾ ਪੱਤੀ ਮਜੀਠਾ ਵਿਖੇ ਨੌਜਵਾਨ ਸੇਵਕ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਹਿਲੇ ਨਵਰਾਤਰੇ ਦੇ ਸ਼ੁਭ ਅਵਸਰ ’ਤੇ ਮਹਾਂਮਾਈ ਦਾ ਜਾਗਰਣ ਕਰਾਇਆ ਗਿਆ। ਜਿਸ ਵਿਚ ਇਲਾਕੇ ਦੀ ਮਸ਼ਹੂਰ ਜਾਗਰਣ ਪਾਰਟੀ ਵਲੋਂ ਮਹਾਂਮਾਈ ਦਾ ਜਾਗਰਣ ਕੀਤਾ ਗਿਆ।
ਮਜੀਠਾ, 12 ਅਕਤੂਬਰ(ਮਨਿੰਦਰ ਸਿੰਘ ਸੋਖੀ)-ਖਾਸਾ ਪੱਤੀ ਮਜੀਠਾ ਵਿਖੇ ਨੌਜਵਾਨ ਸੇਵਕ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਹਿਲੇ ਨਵਰਾਤਰੇ ਦੇ ਸ਼ੁਭ ਅਵਸਰ ’ਤੇ ਮਹਾਂਮਾਈ ਦਾ ਜਾਗਰਣ ਕਰਾਇਆ ਗਿਆ। ਜਿਸ ਵਿਚ ਇਲਾਕੇ ਦੀ ਮਸ਼ਹੂਰ ਜਾਗਰਣ ਪਾਰਟੀ ਵਲੋਂ ਮਹਾਂਮਾਈ ਦਾ ਜਾਗਰਣ ਕੀਤਾ ਗਿਆ। ਮਹਾਂਮਾਈ ਦੀਆਂ ਭੇਟਾਵਾਂ ਅਤੇ ਧਾਰਮਿਕ ਗੀਤ ਗਾ ਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਗਿਆ। ਇਸ ਜਾਗਰਨ ਵਿਚ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ। ਜਿਨ੍ਹਾਂ ਨੇ ਮਜੀਠੀਆ ਪਰਿਵਾਰ ਤਰਫੋਂ ਜਾਗਰਨ ਕਮੇਟੀ ਦੇ ਮੈਂਬਰਾਂ ਨੂੰ 11 ਹਜ਼ਾਰ ਰੁਪਏ ਨਕਦ ਭੇਂਟ ਕੀਤੇ। ਗੱਲਬਾਤ ਕਰਦਿਆਂ ਪ੍ਰਾਸ਼ਰ ਨੇ ਕਿਹਾ ਕਿ ਸਾਨੂੰ ਸਭ ਨੂੰ ਬਿਨਾ ਕਿਸੇ ਭੇਦ ਭਾਵ ਦੇ ਸਾਰੇ ਧਰਮਾਂ ਦੇ ਦਿਨ ਤਿਉਹਾਰ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਨੌਜਵਾਨਾਂ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਜਾਗਰਣ ਕਮੇਟੀ ਮੈਂਬਰਾਂ ਨੇ ਆਏ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਐਡਵੋਕੇਟ ਰਾਕੇਸ਼ ਪ੍ਰਾਸ਼ਰ ਦੇ ਨਾਲ ਦਿਲਬਾਗ ਸਿੰਘ ਗਿੱਲ ਸਾਬਕਾ ਵਾਈਸ ਪ੍ਰਧਾਨ, ਹਰਪਾਲ ਸਿੰਘ, ਬਿਸ਼ਨ ਸਿੰਘ, ਕੌਂਸਲਰ ਦਵਿੰਦਰ ਸਿੰਘ, ਗੁਰਮੀਤ ਸਿੰਘ, ਸਰਵਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।