12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਟਕਸਾਲੀ ਆਗੂ ਜਥੇ: ਸੂਫੀਆਂ ਨਹੀਂ ਰਹੇ

ਗੱਗੋਮਾਹਲ, 12 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਟਕਸਾਲੀ ਆਗੂ ਜਥੇ: ਮੁਖਤਾਰ ਸਿੰਘ ਸੂਫੀਆਂ ਨਹੀਂ ਰਹੇ । ਜਥੇਦਾਰ ਸੂਫੀਆਂ 1973 ’ਚ ਅਕਾਲੀ ਦਲ ਦੇ ਮੈਂਬਰ ,1983 ’ਚ ਪਿੰਡ ਦੇ ਸਰਪੰਚ, ਸ਼ੋ੍ਮਣੀ ਅਕਾਲੀ ਦਲ ਜ਼ਿਲ੍ਹਾ ਜਰਨਲ ਸਕੱਤਰ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਪਲਾਇਨਿੰਗ ਬੋਰਡ ਦੇ ਮੈਂਬਰ ਤੇ ਅਕਾਲੀ ਦਲ ਦੀ ਜਰਨਲ ਕੌਂਸਲ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ।

Ad Position 21
No active advertisement
ਜਥੇ: ਸੂਫੀਆਂ ਦੇ ਚਿਖਾ ਨੂੰ ਅਗਨੀ ਦਿੰਦੇ ਉਨ੍ਹਾਂ ਦੇ ਸਪੁੱਤਰ ਅਜੈਬ ਸਿੰਘ ਤੇ ਇਨਸੈੱਟ ਜਥੇ: ਮੁਖਤਾਰ ਸਿੰਘ ਸੂਫੀਆਂ ਦੀ ਫਾਈਲ ਫੋਟੋ। 13-10-2026
ਗੱਗੋਮਾਹਲ, 12 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਟਕਸਾਲੀ ਆਗੂ ਜਥੇ: ਮੁਖਤਾਰ ਸਿੰਘ ਸੂਫੀਆਂ ਨਹੀਂ ਰਹੇ । ਜਥੇਦਾਰ ਸੂਫੀਆਂ 1973 ’ਚ ਅਕਾਲੀ ਦਲ ਦੇ ਮੈਂਬਰ ,1983 ’ਚ ਪਿੰਡ ਦੇ ਸਰਪੰਚ, ਸ਼ੋ੍ਮਣੀ ਅਕਾਲੀ ਦਲ ਜ਼ਿਲ੍ਹਾ ਜਰਨਲ ਸਕੱਤਰ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਪਲਾਇਨਿੰਗ ਬੋਰਡ ਦੇ ਮੈਂਬਰ ਤੇ ਅਕਾਲੀ ਦਲ ਦੀ ਜਰਨਲ ਕੌਂਸਲ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਅੱਜ ਉਨ੍ਹਾਂ ਆਪਣੇ ਗ੍ਰਹਿ ਪਿੰਡ ਸੂਫੀਆਂ ਵਿਖੇ ਆਖਰੀ ਸਾਹ ਲਏ । ਇਸ ਦੁੱਖ ਦੀ ਘੜੀ ’ਚ ਉਨ੍ਹਾਂ ਦੇ ਸਪੁੱਤਰ ਸਾਬਕਾ ਡਾਇਰੈਕਟਰ ਮਿਲਕ ਪਲਾਂਟ ਵੇਰਕਾ ਅਜੈਬ ਸਿੰਘ ਸੂਫੀਆਂ, ਮਾ: ਸਤਨਾਮ ਸਿੰਘ ਸੂਫੀਆਂ, ਜਸਮੀਤ ਸਿੰਘ ਸੂਫੀਆਂ ਨਾਲ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸ਼ੋ੍ਮਣੀ ਅਕਾਲੀ ਦਲ ਦੇ ਹਲਕਾ ਇੰਚਾ: ਤੇ ਸ਼ੋ੍ਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਸਾਬਕਾ ਸਾਂਸਦ ਡਾ. ਰਤਨ ਸਿੰਘ ਅਜਨਾਲਾ, ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਜੋਰਾਵਰ ਸਿੰਘ, ਚੇਅਰਮੈਨ ਰਜਿੰਦਰ ਸਿੰਘ ਰੂਬੀ, ਐਡਵੋਕੇਟ ਮਨਜੀਤ ਸਿੰਘ ਨਿੱਝਰ, ਮਨਪ੍ਰੀਤ ਸਿੰਘ ਸਿੱਧੂ ਪੰਜਾਬ ਇੰਮੀਗ੍ਰੇਸ਼ਨ ਵਾਲੇ, ਐਡਵੋਕੇਟ ਜਤਿੰਦਰ ਸਿੰਘ ਚੌਹਾਨ, ਗੁਰਬਿੰਦਰ ਸਿੰਘ, ਹਰਿੰਦਰ ਸਿੰਘ ਆੜਤੀ, ਜੱਥੇ: ਬਲਜੀਤ ਸਿੰਘ ਚਮਿਆਰੀ, ਅਮਰਜੀਤ ਸਿੰਘ, ਸਾਬਕਾ ਸੰਮਤੀ ਮੈਂਬਰ ਨਵਚੰਦ ਸਿੰਘ ਹਰੜ੍ਹ, ਸਾਬਕਾ ਚੇਅਰਮੈਨ ਨਰਿੰਦਰ ਸਿੰਘ ਮਹਿਲਾਂਵਾਲਾ, ਅਜੈਬੀਰ ਸਿੰਘ ਲੋਪੋਕੇ, ਹਰਪਾਲ ਸਿੰਘ ਛਿੱਡਣ, ਸਾਬਕਾ ਸਰਪੰਚ ਸੁਖਜੀਤ ਸਿੰਘ ਸੂਫੀਆਂ, ਸਰਪੰਚ ਜਸਵੰਤ ਸਿੰਘ ਪਹਿਲਵਾਨ, ਕੁਲਵਿੰਦਰ ਸਿੰਘ ਐਲ.ਆਈ.ਸੀ, ਮਾ: ਦੀਪਕ ਸੇਠੀ, ਮਾ: ਰਵੀ, ਪਿੱਪਲ ਸਿੰਘ ਗੱਗੋਮਾਹਲ, ਗੁਰਚਰਨ ਸਿੰਘ, ਹਰਦੀਪ ਸਿੰਘ ਬੱਗਾ, ਸਾਬਕਾ ਸਰਪੰਚ ਇਕਬਾਲ ਸਿੰਘ ਨੱਥੋਕੇ, ਸਾਬਕਾ ਸਰਪੰਚ ਲਾਡਾ ਚਾਹੜਪੁਰ, ਬਲਜਿੰਦਰ ਸਿੰਘ ਅਵਾਣ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ । ਜਥੇ: ਸੂਫੀਆਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ 21 ਅਕਤੂਬਰ ਨੂੰ ਹੋਵੇਗਾ । 12 ਏਐਸਆਰ52
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਡਿਗਰੀ ਕਾਲਜ ਪੰਧੇਰ ਵਿਖੇ ‘ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ’ ਪ੍ਰੋਗਰਾਮ ਕਰਵਾਇਆ ਵਿਦਿਆਰਥੀਆਂ... ਅਗਲੀ ਖ਼ਬਰ ਸਿੱਖ ਜੀਵਨ ਜਾਚ ਸੰਸਥਾ ਵਲੋਂ ਗੁ: ਨਾਢਾ ਸਾਹਿਬ ਦੇ ਹੈੱਡ ਗ੍ਰੰਥੀ ਦਾ ਸਨਾਮਨ
Ad Position 24