ਇਤਿਹਾਸਕ ਗੁਰਦੁਆਰਾ ਨੌਵੀਂ ਪਾਤਿਸ਼ਾਹੀ (ਤਪ ਅਸਥਾਨ ਸ੍ਰੀ ਭੋਰਾ ਸਾਹਿਬ) , ਬਾਬਾ ਬਕਾਲਾ ਸਾਹਿਬ ਵਿਖੇ ਸੋਨੇ ਦੀ ਚੁਗਾਠ ਦੀ ਸੇਵਾ ਕਰਵਾਈ
ਬਾਬਾ ਬਕਾਲਾ ਸਾਹਿਬ, 12 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਦਿੱਲੀ ਵਸਨੀਕ ਦਾਨੀ ਸੱਜਣਾਂ ਵਲੋਂ, ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਤਪ ਅਸਥਾਨ ਸ੍ਰੀ ਭੋਰਾ ਸਾਹਿਬ, ਜਿੱਥੇ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ, 9 ਮਹੀਨੇ, 13 ਦਿਨ ਤਪੱਸਿਆ ਕੀਤੀ, ਦੇ ਮੇਨ ਦਰਵਾਜੇ ਨੂੰ ਸੋਨੇ ਦੀ ਚੁਗਾਠ ਲਾਉਣ ਦੀ ਸੇਵਾ ਕੀਤੀ । ਦਾਨੀ ਸੱਜਣ ਪਦਮਜੀਤ ਸਿੰਘ ਸਪੁੱਤਰ ਸੁੰਦਰ ਸਿੰਘ, ਵਾਸੀ ਨਵੀਂ ਦਿੱਲੀ ਪਰਿਵਾਰ ਨੇ ਇਹ ਸੇਵਾ ਨਿਭਾਈ ਅਤੇ ਕਿਹਾ ਕਿ ਗੁਰੂ ਸਾਹਿਬ ਦੇ ਇਸ ਦਰ ਤੋਂ ਉਨ੍ਹਾਂ ਨੂੰ ਬਿਅੰਤ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਹਨ, ਜਿਸਦੇ ਸ਼ੁਕਰਾਨੇ ਵਜੋਂ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ, ਇਹ ਸੇਵਾ ਸੰਪੂਰਨ ਕੀਤੀ ਹੈ ।
ਬਾਬਾ ਬਕਾਲਾ ਸਾਹਿਬ, 12 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਦਿੱਲੀ ਵਸਨੀਕ ਦਾਨੀ ਸੱਜਣਾਂ ਵਲੋਂ, ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਤਪ ਅਸਥਾਨ ਸ੍ਰੀ ਭੋਰਾ ਸਾਹਿਬ, ਜਿੱਥੇ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ, 9 ਮਹੀਨੇ, 13 ਦਿਨ ਤਪੱਸਿਆ ਕੀਤੀ, ਦੇ ਮੇਨ ਦਰਵਾਜੇ ਨੂੰ ਸੋਨੇ ਦੀ ਚੁਗਾਠ ਲਾਉਣ ਦੀ ਸੇਵਾ ਕੀਤੀ । ਦਾਨੀ ਸੱਜਣ ਪਦਮਜੀਤ ਸਿੰਘ ਸਪੁੱਤਰ ਸੁੰਦਰ ਸਿੰਘ, ਵਾਸੀ ਨਵੀਂ ਦਿੱਲੀ ਪਰਿਵਾਰ ਨੇ ਇਹ ਸੇਵਾ ਨਿਭਾਈ ਅਤੇ ਕਿਹਾ ਕਿ ਗੁਰੂ ਸਾਹਿਬ ਦੇ ਇਸ ਦਰ ਤੋਂ ਉਨ੍ਹਾਂ ਨੂੰ ਬਿਅੰਤ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਹਨ, ਜਿਸਦੇ ਸ਼ੁਕਰਾਨੇ ਵਜੋਂ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ, ਇਹ ਸੇਵਾ ਸੰਪੂਰਨ ਕੀਤੀ ਹੈ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੀਤ ਮੈਨੇਜਰ ਭਾਈ ਸ਼ੇਰ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਉਨ੍ਹਾਂ ਦੇ ਨਾਲ ਇੰਦਰਜੀਤ ਸਿੰਘ, ਗੁਰਨਾਮ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਵੀ ਸਨ । ਇਸ ਮੌਕੇ ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ, ਹੈੱਡਗ੍ਰੰਥੀ ਭਾਈ ਕੇਵਲ ਸਿੰਘ, ਭਾਈ ਹਰਪ੍ਰੀਤ ਸਿੰਘ ਪ੍ਰਚਾਰਕ, ਭਾਈ ਜਤਿੰਦਰ ਸਿੰਘ ਗ੍ਰੰਥੀ ਸਿੰਘ, ਅਮਰਜੀਤ ਸਿੰਘ ਅਕਾਊਟ, ਇੰਚਾਰਜ ਸੁਖਵਿੰਦਰ ਸਿੰਘ ਬੁਤਾਲਾ, ਦਿਲਬਾਗ ਸਿੰਘ ਸ਼ੇਖ ਤਰਨ ਤਾਰਨ, ਸਤਵਿੰਦਰ ਸਿੰਘ ਧਿਆਨਪੁਰ ਸੁਪਰਵਾਈਜਰ, ਤੇਜਿੰਦਰ ਸਿੰਘ ਬੱਲ ਸਠਿਆਲਾ, ਜਗਤਾਰ ਸਿੰਘ ਬਹਾਦਰਪੁਰ, ਜਸਵਿੰਦਰ ਸਿੰਘ ਕਾਲਾ, ਮੰਗਦੀਪ ਸਿੰਘ, ਹਰਪ੍ਰੀਤ ਸਿੰਘ ਆਨੰਦ, ਸੁਖਜਿੰਦਰ ਸਿੰਘ ਸ਼ੈਰੀ, ਹਰਦੀਪ ਸਿੰਘ, ਜਸਬੀਰ ਸਿੰਘ ਖੱਬੇ, ਜਰਮਨਜੀਤ ਸਿੰਘ ਜਲਾਲ ਉਸਮਾ, ਨਿਰਮਲ ਸਿੰਘ, ਸਰਬਜੀਤ ਸਿੰਘ ਪੱਡਾ ਅਤੇ ਹੋਰ ਹਾਜ਼ਰ ਸਨ।