12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮਾ. ਬਲਜਿੰਦਰ ਸਿੰਘ ਬੁੱਟਰ ਨੂੰ ਸਦਮਾ- ਪਤਨੀ ਦਾ ਦਿਹਾਂਤ

ਚੌਂਕ ਮਹਿਤਾ, 12 ਅਕਤੂਬਰ (ਧਰਮਿੰਦਰ ਸਿੰਘ ਭੰਮਰਾ)-ਅੱਜ ਮਾਸਟਰ ਬਲਜਿੰਦਰ ਸਿੰਘ ਬੁੱਟਰ ਨੂੰ ਉਸ ਵਕਤ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੇ ਧਰਮ ਪਤਨੀ ਮੈਡਮ ਮੰਨੂ ਬਾਲਾ ਹਾਰਟ ਅਟੈਕ ਆਉਣ ਕਾਰਨ ਅਕਾਲ ਚਲਾਣਾ ਕਰ ਗਏ। ਜਿਕਰਯੋਗ ਹੈ ਕਿ ਮੈਡਮ ਮੰਨੂ ਬਾਲਾ ਬਤੌਰ ਅਧਿਆਪਕਾ ਸਰਕਾਰੀ ਨੌਕਰੀ ਕਰਦੇ ਸਨ।

Ad Position 21
No active advertisement
ਅਜੀਤ ਡੈਸਕ 13-10-2026
ਚੌਂਕ ਮਹਿਤਾ, 12 ਅਕਤੂਬਰ (ਧਰਮਿੰਦਰ ਸਿੰਘ ਭੰਮਰਾ)-ਅੱਜ ਮਾਸਟਰ ਬਲਜਿੰਦਰ ਸਿੰਘ ਬੁੱਟਰ ਨੂੰ ਉਸ ਵਕਤ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੇ ਧਰਮ ਪਤਨੀ ਮੈਡਮ ਮੰਨੂ ਬਾਲਾ ਹਾਰਟ ਅਟੈਕ ਆਉਣ ਕਾਰਨ ਅਕਾਲ ਚਲਾਣਾ ਕਰ ਗਏ। ਜਿਕਰਯੋਗ ਹੈ ਕਿ ਮੈਡਮ ਮੰਨੂ ਬਾਲਾ ਬਤੌਰ ਅਧਿਆਪਕਾ ਸਰਕਾਰੀ ਨੌਕਰੀ ਕਰਦੇ ਸਨ। ਇਸ ਬੇਵਕਤੀ ਮੌਤ ਦੀ ਖ਼ਬਰ ਨਾਲ ਪੂਰੇ ਪਿੰਡ ਅਤੇ ਇਲਾਕੇ ਵਿਚ ਹਰ ਪਾਸੇ ਸੋਗ ਦਾ ਮਾਹੌਲ ਹੈ। ਰਿਸ਼ਤੇਦਾਰਾਂ, ਸਬੰਧੀਆਂ ਦੀ ਮੌਜੂਦਗੀ ਵਿਚ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਪਿੰਡ ਬੁੱਟਰ ਸਿਵੀਆ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ। ਜਿਸ ਦੌਰਾਨ ਮਾਸਟਰ ਬਲਜਿੰਦਰ ਬੁੱਟਰ ਨੇ ਚਿਖਾ ਨੂੰ ਅਗਨੀ ਦਿੱਤੀ। ਇਸ ਮੌਕੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਬਲਜੀਤ ਸਿੰਘ ਜਲਾਲ ਉਸਮਾਂ, ਹਲਕਾ ਇੰਚਾਰਜ ਸੰਦੀਪ ਸਿੰਘ ਏ.ਆਰ., ਜਥੇ. ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਜਿਲਾ ਪ੍ਰਧਾਨ ਗੁਰਧਿਆਨ ਸਿੰਘ ਮਹਿਤਾ, ਸਰਕਲ ਪ੍ਰਧਾਨ ਲਖਵਿੰਦਰ ਸਿੰਘ ਖਾਲਸਾ, ਸਰਪੰਚ ਪ੍ਰਗਟ ਸਿੰਘ ਬੁੱਟਰ, ਯੂਥ ਪ੍ਰਧਾਨ ਜੋਰਾਵਰ ਸਿੰਘ ਬੱਬਾ, ਜਗਤਾਰ ਸਿੰਘ ਗਗੜਭਾਣਾ, ਕੁਲਬੀਰ ਸਿੰਘ ਧਰਦਿਉ, ਸਵਿੰਦਰ ਸਿੰਘ ਪੱਲਾ ਤੇ ਜਸਵੰਤ ਸਿੰਘ ਧਰਦਿਉ (ਚਾਰ ਸਾਬਕਾ ਸਰਪੰਚ), ਚੇਅਰਮੈਨ ਬਲਜੀਤ ਪ੍ਰਧਾਨ, ਜਥੇ. ਸਰਤਾਜ ਸਿੰਘ ਚੂੰਗ, ਮਾ. ਦਿਲਬਾਗ ਸਿੰਘ ਦਿਆਲਗੜ੍ਹ, ਮਾ. ਰਜੇਸ਼ ਬੁੱਟਰ, ਮਾ. ਰਣਜੀਤ ਸਿੰਘ, ਪ੍ਰਧਾਨ ਸੁਖਰਾਜ ਸਿੰਘ ਮੁੱਛਲ, ਰਣਬੀਰ ਸਿੰਘ ਰਾਣਾ ਸੈਦਪੁਰ, ਪ੍ਰਧਾਨ ਗੁਰਭੇਜ ਸਿੰਘ ਜੱਬੋਵਾਲ, ਪ੍ਰਧਾਨ ਸੁਰਿੰਦਰਪਾਲ ਸਿੰਘ, ਮੁਲਾਜ਼ਮ ਆਗੂ ਅਜੀਤਪਾਲ ਸਿੰਘ, ਮਾ. ਪ੍ਰਸ਼ਾਂਤ, ਮਾ. ਹਰਿੰਦਰ ਸਿੰਘ ਪੱਲਾ, ਮਾ. ਗੁਰਪ੍ਰੀਤ ਸਿੰਘ ਜਲਾਲ, ਮਾ. ਹਰਪ੍ਰੀਤ ਸਿੰਘ ਧਰਦਿਉ, ਮਾ. ਤਜਿੰਦਰ ਸਿੰਘ, ਮਾ. ਧਰਮਿੰਦਰ ਸਿੰਘ, ਮਾ. ਨਿਸ਼ਾਨ ਸਿੰਘ, ਮਾ. ਗੁਰਮੀਤ ਸਿੰਘ, ਮਾ. ਰਾਜਵੀਰ ਸਿੰਘ ਅਤੇ ਵੱਡੀ ਗਿਣਤੀ ’ਚ ਇਲਾਕੇ ਦੇ ਲੋਕ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 7 ਵਿਚ ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਵਿਧਾਇਕ ਧਾਲੀਵਾਲ ਨੇ ਦਰਜਨ ਤੋਂ ਵਧੇਰੇ ਘਰਾਂ ’ਚ ਜਾ ਕੇ ਲੋਕਾਂ ਨੂੰ... ਅਗਲੀ ਖ਼ਬਰ ਭੁਲੱਥ ਹਲਕੇ ਦੇ ਕਿਸਾਨ ਆਗੂ ਫ਼ਰੀਦਕੋਟ ਵਿਖੇ ਬੀਕੇਯੂ ਏਕਤਾ ਸਿੱਧੂਪੁਰ ਦੀ ਮੀਟਿੰਗ ਵਿਚ ਹੋਏ ਸ਼ਾਮਿਲ
Ad Position 24