13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮੁਢਲੀਆਂ ਸਹੂਲਤਾਂ ਤੋਂ ਸੱਖਣਾ ਜੰਡਿਆਲਾ ਗੁਰੂ (ਗਹਿਰੀ ਮੰਡੀ) ਦਾ ਰੇਲਵੇ ਸਟੇਸ਼ਨ

ਜੰਡਿਆਲਾ ਗੁਰੂ, 12 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਰੇਲਵੇ ਵਿਭਾਗ ਵਲੋਂ ਕਰੋੜਾਂ ਰੁਪਏ ਖ਼ਰਚ ਕਰਕੇ ਜੰਡਿਆਲਾ ਗੁਰੂ (ਗਹਿਰੀ ਮੰਡੀ) ਦੇ ਰੇਲਵੇ ਸਟੇਸ਼ਨ ਨੂੰ ਫੋਰਲੇਨ ਕਰਨ ਅਤੇ ਦੋਵੇਂ ਪਾਸੇ ਪਲੇਟਫਾਰਮਾਂ ਦਾ ਵਿਸਥਾਰ ਕਰਕੇ ਨਵੀਂ ਦਿੱਖ ਤਾਂ ਦੇ ਦਿੱਤੀ ਗਈ ਹੈ, ਪਰ ਇੱਥੇ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟੇਸ਼ਨ ਦੇ ਦੋਵੇਂ ਪਲੇਟਫਾਰਮਾਂ ’ਤੇ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਗਾਇਬ ਹੋਣ ਕਾਰਨ ਪਾਈਪਾਂ ਵਿਚੋਂ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਵਿਅਰਥ ਵੱਗ ਰਿਹਾ ਹੈ, ਪਰ ਰੇਲਵੇ ਪ੍ਰਸ਼ਾਸਨ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

Ad Position 21
No active advertisement
ਜੰਡਿਆਲਾ ਗੁਰੂ (ਗਹਿਰੀ ਮੰਡੀ) ਦੇ ਰੇਲਵੇ ਸਟੇਸ਼ਨ ’ਤੇ ਬਿਨਾਂ ਟੂਟੀਆਂ ਤੋਂ ਪਾਈਪਾਂ ਵਿਚੋਂ ਵਿਅਰਥ ਵਹਿੰਦਾ ਪਾਣੀ ਅਤੇ ਬੈਠਣ ਵਾਲੇ ਟੁੱਟੇ ਬੈਂਚ ਪੱਖਿਆਂ ਤੋਂ ਸੱਖਣੇ ਸ਼ੈੱਡ ਦੀ ਤਸਵੀਰ। ਤਸਵੀਰਾਂ : ਅੰਮ੍ਰਿਤ ਪਾਲ ਸਿੰਘ 13-10-2026
ਜੰਡਿਆਲਾ ਗੁਰੂ, 12 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਰੇਲਵੇ ਵਿਭਾਗ ਵਲੋਂ ਕਰੋੜਾਂ ਰੁਪਏ ਖ਼ਰਚ ਕਰਕੇ ਜੰਡਿਆਲਾ ਗੁਰੂ (ਗਹਿਰੀ ਮੰਡੀ) ਦੇ ਰੇਲਵੇ ਸਟੇਸ਼ਨ ਨੂੰ ਫੋਰਲੇਨ ਕਰਨ ਅਤੇ ਦੋਵੇਂ ਪਾਸੇ ਪਲੇਟਫਾਰਮਾਂ ਦਾ ਵਿਸਥਾਰ ਕਰਕੇ ਨਵੀਂ ਦਿੱਖ ਤਾਂ ਦੇ ਦਿੱਤੀ ਗਈ ਹੈ, ਪਰ ਇੱਥੇ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟੇਸ਼ਨ ਦੇ ਦੋਵੇਂ ਪਲੇਟਫਾਰਮਾਂ ’ਤੇ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਗਾਇਬ ਹੋਣ ਕਾਰਨ ਪਾਈਪਾਂ ਵਿਚੋਂ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਵਿਅਰਥ ਵੱਗ ਰਿਹਾ ਹੈ, ਪਰ ਰੇਲਵੇ ਪ੍ਰਸ਼ਾਸਨ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਟੇਸ਼ਨ ਤੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਯਾਤਰੀ ਰੇਲ ਗੱਡੀਆਂ ਰਾਹੀਂ ਆਪਣੇ ਮੰਜ਼ਿਲਾਂ ਵੱਲ ਜਾਂਦੇ ਹਨ। ਇਸ ਦੇ ਬਾਵਜੂਦ ਟਿਕਟ ਕਾਊਂਟਰ ਨੇੜੇ ਅਤੇ ਇਸ ਦੇ ਸਾਹਮਣੇ ਵਾਲੇ ਦੂਜੇ ਪਲੇਟਫਾਰਮ ’ਤੇ ਪਾਣੀ ਦੀ ਬਰਬਾਦੀ ਲਗਾਤਾਰ ਜਾਰੀ ਹੈ। ਇਕ ਪਾਸੇ ਸਰਕਾਰ ਵਲੋਂ ਲੋਕਾਂ ਨੂੰ ਪਾਣੀ ਦੀ ਸੰਭਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਰੇਲਵੇ ਸਟੇਸ਼ਨ ’ਤੇ ਕੀਮਤੀ ਪੀਣ ਵਾਲੇ ਪਾਣੀ ਦੀ ਬਰਬਾਦੀ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਇਸੇ ਤਰ੍ਹਾਂ ਗਰਮੀਆਂ ਦੌਰਾਨ ਯਾਤਰੀਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਦੋਵੇਂ ਪਲੇਟਫਾਰਮਾਂ ’ਤੇ ਸ਼ੈੱਡ ਤਾਂ ਬਣਾਏ ਗਏ ਹਨ ਪਰ ਇਨ੍ਹਾਂ ਵਿਚ ਪੱਖਿਆਂ ਦੀ ਸਹੂਲਤ ਨਹੀਂ ਹੈ। ਇਸ ਕਾਰਨ ਰੇਲ ਗੱਡੀਆਂ ਦੀ ਉਡੀਕ ਕਰ ਰਹੇ ਯਾਤਰੀਆਂ ਨੂੰ ਗਰਮੀ ਵਿਚ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇਸ ਤੋਂ ਇਲਾਵਾ ਪਲੇਟਫਾਰਮਾਂ ’ਤੇ ਬੈਠਣ ਲਈ ਬਣੇ ਸੀਮੈਂਟ ਦੇ ਜ਼ਿਆਦਾਤਰ ਬੈਂਚ ਵੀ ਟੁੱਟੇ ਹੋਏ ਹਨ। ਸਟੇਸ਼ਨ ਦੀ ਦਿੱਖ ਸੁਧਾਰਨ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਜਾਣ ਦੇ ਬਾਵਜੂਦ ਟੁੱਟੇ ਬੈਂਚ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਵਿਭਾਗ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਸਥਾਨਕ ਲੋਕਾਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੇ ਰੇਲਵੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਣੀ ਦੀ ਬਰਬਾਦੀ ਤੁਰੰਤ ਰੋਕੀ ਜਾਵੇ, ਸ਼ੈੱਡਾਂ ਵਿਚ ਪੱਖਿਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਟੁੱਟੇ ਬੈਂਚਾਂ ਦੀ ਮੁਰੰਮਤ ਕਰਵਾ ਕੇ ਯਾਤਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। 12 ਏਐਸਆਰ17
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ ਵਿਖੇ ਅੰਤਰਰਾਸ਼ਟਰੀ ਬੇਟੀ ਦਿਵਸ ਮਨਾਇਆ ਅਗਲੀ ਖ਼ਬਰ ਦਲਿਤ ਭਾਈਚਾਰੇ ਦੇ ਹੱਕਾਂ ਦੀ ਆਵਾਜ਼ ਬਣੀ ਮਾਨ ਸਰਕਾਰ : ਪ੍ਰਧਾਨ ਲੁੱਧੜ
Ad Position 24