20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮਾਸਟਰ ਜਗਦੀਪ ਸਿੰਘ ਦੇ ਪਰਿਵਾਰ ਨੂੰ ਮਿਲੇ ਸਚਿਨ ਪਾਇਲਟ ਤੇ ਪ੍ਰਗਟ ਸਿੰਘ, ਇਨਸਾਫ਼ ਦਿਵਾਉਣ ਦਾ ਦਿੱਤਾ ਭਰੋਸਾ

ਟਾਂਗਰਾ, 19 ਅਕਤੂਬਰ (ਹਰਜਿੰਦਰ ਸਿੰਘ ਕਲੇਰ)-ਹਲਕਾ ਜੰਡਿਆਲਾ ਗੁਰੂ ਦੇ ਪਿੰਡ ਤਲਵੰਡੀ ਵਿਖੇ ਪਹਿਲੀ ਮਈ ਨੂੰ ਮਾਸਟਰ ਜਗਦੀਪ ਸਿੰਘ ਦੀ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਪਿੰਡ ਤਲਵੰਡੀ ਪਹੁੰਚ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਹਲਕਾ ਜੰਡਿਆਲਾ ਗੁਰੂ ਦੇ ਹੋਰ ਪੀੜਤ ਪਰਿਵਾਰਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ।

Ad Position 21
No active advertisement
ਪਿੰਡ ਤਲਵੰਡੀ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਚਿਨ ਪਾਇਲਟ ਉਨ੍ਹਾਂ ਨਾਲ ਸੁਖਿਵੰਦਰ ਸਿੰਘ ਡੈਨੀ ਬੰਡਾਲਾ, ਜਸਬੀਰ ਸਿੰਘ ਡਿੰਪਾ, ਭਲਾਈਪੁਰ ਤੇ ਹੋਰ ਆਗੂ। 20-10-2026
ਟਾਂਗਰਾ, 19 ਅਕਤੂਬਰ (ਹਰਜਿੰਦਰ ਸਿੰਘ ਕਲੇਰ)-ਹਲਕਾ ਜੰਡਿਆਲਾ ਗੁਰੂ ਦੇ ਪਿੰਡ ਤਲਵੰਡੀ ਵਿਖੇ ਪਹਿਲੀ ਮਈ ਨੂੰ ਮਾਸਟਰ ਜਗਦੀਪ ਸਿੰਘ ਦੀ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਪਿੰਡ ਤਲਵੰਡੀ ਪਹੁੰਚ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਹਲਕਾ ਜੰਡਿਆਲਾ ਗੁਰੂ ਦੇ ਹੋਰ ਪੀੜਤ ਪਰਿਵਾਰਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਆਗੂਆਂ ਨੇ ਭਰੋਸਾ ਦਿੱਤਾ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਸਚਿਨ ਪਾਇਲਟ ਨੇ ਕਿਹਾ ਕਿ ਪੰਜਾਬ ਵਿਚ ਗੈਂਗਸਟਰਾਂ ਵਲੋਂ ਫਿਰੌਤੀਆਂ ਮੰਗਣ ਅਤੇ ਕਤਲ ਦੀਆਂ ਘਟਨਾਵਾਂ ਵਾਪਰਨੀਆਂ ਬੇਹੱਦ ਚਿੰਤਾਜਨਕ ਹਨ । ਇਸ ਮੌਕੇ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾ: ਜਗਦੀਪ ਸਿੰਘ ਸਮਾਜ ਨੂੰ ਬਿਹਤਰ ਬਣਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੇ ਸਨ। ਉਨ੍ਹਾਂ ਦੀ ਮੌਤ ਦੇ ਮਾਮਲੇ ਨੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸ ਮੌਕੇ ਓ. ਪੀ. ਸੋਨੀ, ਜਸਬੀਰ ਸਿੰਘ ਡਿੰਪਾ, ਅਨਿਲ ਕੁਮਾਰ ਜੋਸ਼ੀ, ਸੰਤੋਖ ਸਿੰਘ ਭਲਾਈਪੁਰ, ਜੁਗਲ ਕਿਸ਼ੋਰ ਸ਼ਰਮਾ, ਸੁੱਖ ਸਰਕਾਰੀਆ, ਹਰਪ੍ਰਤਾਪ ਅਜਨਾਲਾ, ਬਲਾਰੀਆ ਭਗਵੰਤਪਾਲ ਸਿੰਘ ਸੱਚਰ, ਮਮਤਾ ਦੱਤਾ, ਗੁਰਦੇਵ ਸਿੰਘ ਝੀਤਾ ਮੀਡੀਆ ਇੰਚਾਰਜ, ਪ੍ਰਧਾਨ ਜਸਵਿੰਦਰ ਸਿੰਘ ਝੰਡ, ਪ੍ਰਧਾਨ ਜਤਿੰਦਰ ਸਿੰਘ ਲਾਟੀ, ਰਣਜੀਤ ਸਿੰਘ ਰਾਣਾ ਜੰਡ, ਮਲਕੀਤ ਸਿੰਘ ਸਰਜਾ, ਜਸਮੇਲ ਸਿੰਘ ਖਲੈਹਰਾ, ਪ੍ਰਧਾਨ ਮਨਜਿੰਦਰ ਸਿੰਘ ਸਰਜਾ ਸਿਸ਼ਪਾਲ ਸਿੰਘ ਲਾਡੀ ਤਲਵੰਡੀ, ਮਨਜੀਤ ਸਿੰਘ ਚੌਹਾਨ ,ਗੁਰਪਾਲ ਸਿੰਘ ਚੌਹਾਨ ਪਰਮਿੰਦਰ ਸਿੰਘ ਰਿਪਨ, ਡਾ. ਜਸਵਿੰਦਰ ਸਿੰਘ, ਕਸ਼ਮੀਰ ਸਿੰਘ ਮਹਿਤਾ, ਹਰਜਿੰਦਰ ਸਿੰਘ ਮਹਿਤਾ, ਸੋਨੂ ਬੇਰੀਆਣਾ, ਕਸ਼ਮੀਰ ਸਿੰਘ ਜਾਣੀਆ, ਹਰਜੀਤ ਸਿੰਘ ਬੰਡਾਲਾ, ਬਿਕਰਮਜੀਤ ਸਿੰਘ ਮਾਲੋਵਾਲ,ਅਵਤਾਰ ਸਿੰਘ ਟੱਕਰ, ਸੁਰੇਸ਼ ਟਾਂਗਰੀ, ਇੰਦਰਜੀਤ ਸਿੰਘ ਸੋਨਾ, ਮਾ: ਮੁਖਤਾਰ ਸਿੰਘ, ਬਲਵਿੰਦਰ ਸਿੰਘ ਨਿਕਾ, ਮਿਲਾਪ ਸਿੰਘ ਨਰਾਇਣਗੜ੍ਹ, ਡਾਕਟਰ ਸ਼ਮਸ਼ੇਰ ਸਿੰਘ, ਵਸਣ ਸਿੰਘ ਰਾਏਪੁਰ, ਡਾ: ਰਾਜਕੁਮਾਰ , ਮਾਮਾ ਸਿਕੰਦਰ, ਜਗਬੀਰ ਸਿੰਘ ਲਾਲੀ, ਪਰਮਜੀਤ ਸਿੰਘ ਨੰਗਲ, ਰਾਜੂ ਬੰਡਾਲਾ, ਗੁਰਪ੍ਰੀਤ ਬੰਡਾਲਾ ਆਦਿ ਹਾਜ਼ਰ ਸਨ। 19 ਏਐਸਆਰ89 19 ਏਐਸਆਰ90
Ad Position 22
No active advertisement
ਪਿਛਲੀ ਖ਼ਬਰ ਰਵਿੰਦਰ ਸਿੰਘ ਝੋਟੇ ਦੇ ਕਤਲ ਹੋਣ ਨਾਲ ਆਪ ਸਰਕਾਰ ਦਾ ਨਿਕਲਿਆ ਜਨਾਜ਼ਾ- ਪ੍ਰਧਾਨ ਜੈਵਿੰਦਰ ਸਿੰਘ ਭੁੱਲਰ ਅਗਲੀ ਖ਼ਬਰ ਸਰਪੰਚ ਜਤਿੰਦਰ ਸਿੰਘ ਦੇ ਪਰਿਵਾਰ ਦੇ ਹੱਕ ’ਚ ਨਿੱਤਰੇ ‘ਆਪ’ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ
Ad Position 24