ਗੀਤਾ ਗਿੱਲ ਅਜਨਾਲਾ ਵਲੋਂ ‘ਆਪ’ ਵਿਦਿਆਰਥੀ ਵਿੰਗ ਦੀ ਨਵ-ਨਿਯੁਕਤ ਜ਼ਿਲ੍ਹਾ ਕੋ-ਇੰਚਾਰਜ ਰਜਨੀ ਨਾਹਰ ਨੂੰ ਕੀਤਾ ਸਨਮਾਨਿਤ
ਅਜਨਾਲਾ, 19 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਵਲੋਂ ਵਿਦਿਆਰਥੀ ਵਿੰਗ (ਏ. ਐੱਸ.
ਅਜਨਾਲਾ, 19 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਵਲੋਂ ਵਿਦਿਆਰਥੀ ਵਿੰਗ (ਏ.ਐੱਸ.ਏ.ਪੀ.) ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਤਹਿਤ ਰਜਨੀ ਨਾਹਰ ਸਪੁੱਤਰੀ ਚੇਅਰਮੈਨ ਠੇਕੇਦਾਰ ਜਾਰਜ ਮਸੀਹ ਕੜਿਆਲ ਨੂੰ ਜ਼ਿਲ੍ਹਾ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਤੋਂ ਬਾਅਦ ਅੱਜ ਅਜਨਾਲਾ ’ਚ ਕਰਵਾਏ ਸਾਦੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਮਹਿਲਾ ਕਮਿਸ਼ਨ ਪੰਜਾਬ ਦੀ ਵਾਈਸ ਚੇਅਰਪਰਸਨ ਗੀਤਾ ਗਿੱਲ ਅਜਨਾਲਾ ਵਲੋਂ ਰਜਨੀ ਨਾਹਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਵਾਈਸ ਚੇਅਰਪਰਸਨ ਗੀਤਾ ਗਿੱਲ ਅਜਨਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨੌਜਵਾਨਾਂ ਨੂੰ ਰਾਜਨੀਤੀ ਅਤੇ ਸਮਾਜ ਸੇਵਾ ਵਿਚ ਅੱਗੇ ਆਉਣ ਦੇ ਮੌਕੇ ਦਿੱਤੇ ਜਾ ਰਹੇ ਹਨ। ਵਿਦਿਆਰਥੀ ਵਿੰਗ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਰਜਨੀ ਨਾਹਰ ਵਿਦਿਆਰਥੀਆਂ ਦੇ ਨੇੜੇ ਰਹਿ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਆਵਾਜ਼ ਉਚਿਤ ਮੰਚ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਰਜਨੀ ਨਾਹਰ ਨੂੰ ਆਪਣੀ ਛੋਟੀ ਭੈਣ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਰਜਨੀ ਨਾਹਰ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਜ਼ਿਲ੍ਹਾ ਕੋ ਇੰਚਾਰਜ ਰਜਨੀ ਨਾਹਰ ਨੇ ਪਾਰਟੀ ਵਲੋਂ ਉਨ੍ਹਾਂ ’ਤੇ ਭਰੋਸਾ ਪ੍ਰਗਟਾਉਂਦਿਆਂ ਨਵੀਂ ਜ਼ਿੰਮੇਵਾਰੀ ਸੌਂਪਣ ਲਈ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ । ਇਸ ਮੌਕੇ ਮਸੀਹ ਭਲਾਈ ਬੋਰਡ ਹਲਕਾ ਰਾਜਾਸਾਂਸੀ ਦੇ ਚੇਅਰਮੈਨ ਠੇਕੇਦਾਰ ਜਾਰਜ ਮਸੀਹ ਕੜਿਆਲ, ਤਰਸ਼ੇਮ ਮਸੀਹ ਅਜਨਾਲਾ, ਸੁਨੀਲ ਗਿੱਲ ਅਜਨਾਲਾ, ਸਮਾਜ ਸੇਵਿਕਾ ਕਿਰਨ ਗਿੱਲ ਅਤੇ ਬੀਬੀ ਸਲੋਮੀ ਆਦਿ ਹਾਜ਼ਰ ਸਨ।