ਮੈਹਣੀਆਂ ਬ੍ਰਾਹਮਣਾਂ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮੀਟਿੰਗ
ਨਵਾਂ ਪਿੰਡ, 20 ਅਕਤੂਬਰ (ਜਸਪਾਲ ਸਿੰਘ )-ਵਿਧਾਨ ਸਭਾ ਹਲਕਾ ਜੰਡਿਆਲਾ ਅਧੀਨ ਪਿੰਡ ਮੈਹਣੀਆਂ ਬ੍ਰਾਹਮਣਾਂ ਵਿਖੇ ਸੁੱਖਨੰਦਨ ਸਿੰਘ ਦੇ ਗ੍ਰਹਿ ’ਚ ਅਕਾਲੀ ਦਲ ਵਾਰਸ ਪੰਜਾਬ ਦੇ ਦੀ ਮੀਟਿੰਗ ਕੋਟਲਾ ਭਰਾਵਾਂ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸਾਬਕਾ ਵਿਧਾਇਕ ਡਾ.
ਨਵਾਂ ਪਿੰਡ, 20 ਅਕਤੂਬਰ (ਜਸਪਾਲ ਸਿੰਘ )-ਵਿਧਾਨ ਸਭਾ ਹਲਕਾ ਜੰਡਿਆਲਾ ਅਧੀਨ ਪਿੰਡ ਮੈਹਣੀਆਂ ਬ੍ਰਾਹਮਣਾਂ ਵਿਖੇ ਸੁੱਖਨੰਦਨ ਸਿੰਘ ਦੇ ਗ੍ਰਹਿ ’ਚ ਅਕਾਲੀ ਦਲ ਵਾਰਸ ਪੰਜਾਬ ਦੇ ਦੀ ਮੀਟਿੰਗ ਕੋਟਲਾ ਭਰਾਵਾਂ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਕੋਟਲਾ ਤੇ ਬਿਕਰਮਜੀਤ ਸਿੰਘ ਕੋਟਲਾ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਜੰਡਿਆਲਾ ਨੇ ਪੰਜਾਬ ’ਤੇ ਰਾਜ ਕਰਦੀਆਂ ਰਹੀਆਂ ਰਵਾਈਤੀ ਸਿਆਸੀ ਪਾਰਟੀਆਂ ਤੇ ਮੌਜੂਦਾ ਆਪ ਸਰਕਾਰ ’ਤੇ ਤੰਜ ਕੱਸਦਿਆਂ ਕਿਹਾ ਦਿੱਲੀ ਬੈਠੇ ਆਕਾਵਾਂ ਦੇ ਇਸ਼ਾਰਿਆਂ ’ਤੇ ਪੰਜਾਬੀਤ ਅਤੇ ਇਸਦੀਆਂ ਫ਼ਸਲਾਂ ਤੇ ਨਸਲਾਂ ਨੂੰ ਬਰਬਾਦੀ ਵੱਲ ਧੱਕ ਦਿੱਤਾ ਹੈ। ਇਸ ਮੌਕੇ ਮਨਜੀਤ ਸਿੰਘ ਕਹਿਣੀ ਰਾਏਪੁਰ, ਸੁੱਖਨੰਦਨ ਸਿੰਘ, ਸਾਬਕਾ ਸਰਪੰਚ ਸੁਖਜੀਤ ਸਿੰਘ, ਨਿੰਦਰ ਸਿੰਘ ਫ਼ੌਜੀ ਤੇ ਹੰਸਾ ਸਿੰਘ ਫੌਜ਼ੀ ਮੈਹਣੀਆਂ, ਭੁਪਿੰਦਰ ਸਿੰਘ ਰਾਏਪੁਰ ਕਲਾਂ, ਕਾਬਲ ਸਿੰਘ ਗਿੱਲ, ਹੀਰਾ ਸਿੰਘ , ਬਲਜੀਤ ਸਿੰਘ ਬਿੱਲਾ ਤੇ ਰਾਜੂ ਪ੍ਰਧਾਨ ਰਸੂਲਪੁਰ ਕਲਾਂ, ਧਿਆਨ ਸਿੰਘ ਛੀਨਾ, ਲਖਵਿੰਦਰ ਸਿੰਘ ਵਡਾਲਾ ਜੌਹਲ, ਕੇਵਲ ਸਿੰਘ ਬੰਮਾ, ਸੁਖਵਿੰਦਰ ਸਿੰਘ ਬੰਡਾਲਾ ਰਾਜਪਾਲ ਸਿੰਘ ਵੱਲ੍ਹਾ, ਬਾਬਾ ਸੁਖਦੇਵ ਸਿੰਘ ਧੀਰੇਕੋਟ, ਅਮਰੀਕ ਸਿੰਘ ਅਤੇ ਬਲਾਕਾ ਸਿੰਘ ਆਦਿ ਹਾਜ਼ਰ ਸਨ ।