ਛੀਨਾ ਕਰਮ ਸਿੰਘ ਵਿਖੇ ਦੁਸਹਿਰਾ ਧੂਮ ਧਾਮ ਨਾਲ ਮਨਾਇਆ
ਓਠੀਆ, 20 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਨਜ਼ਦੀਕ ਪੈਂਦੇ ਪਿੰਡ ਛੀਨਾ ਕਰਮ ਸਿੰਘ ਜਸਤਰਵਾਲ ਵਲੋਂ ਹਰ ਸਾਲ ਮਨਾਈ ਜਾਂਦੀ ਰਾਮ ਲੀਲਾ ਉਪਰੰਤ ਅੱਜ ਦੁਸਹਿਰੇ ਦਾ ਪਵਿੱਤਰ ਦਿਹਾੜਾ ਛੀਨਾ ਕਰਮ ਸਿੰਘ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼ਾਮ ਨੂੰ ਮੇਘਨਾਥ ਕੁੰਭਕਰਨ ਤੇ ਰਾਵਣ ਦੇ ਪੁੱਤਲੇ ਖੁੱਲੇ ਮੈਦਾਨ ’ਚ ਕਲੱਬ ਦੇ ਸਰਪ੍ਰਸਤ ਸਵਰਗਵਾਸੀ ਸਰਪੰਚ ਮੁਖਤਾਰ ਸਿੰਘ ਛੀਨਾ ਦੇ ਸਪੁੱਤਰ ਬਲਜੀਤ ਸਿੰਘ ਛੀਨਾ ਕਮੇਟੀ ਵਲੋਂ ਰਾਵਣ ਦੇ ਪੁੱਤਲੇ ਨੂੰ ਅੱਗ ਲਗਾਕੇ ਅਗਨ ਭੇਟ ਕੀਤਾ ਗਿਆ।
ਓਠੀਆ, 20 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਨਜ਼ਦੀਕ ਪੈਂਦੇ ਪਿੰਡ ਛੀਨਾ ਕਰਮ ਸਿੰਘ ਜਸਤਰਵਾਲ ਵਲੋਂ ਹਰ ਸਾਲ ਮਨਾਈ ਜਾਂਦੀ ਰਾਮ ਲੀਲਾ ਉਪਰੰਤ ਅੱਜ ਦੁਸਹਿਰੇ ਦਾ ਪਵਿੱਤਰ ਦਿਹਾੜਾ ਛੀਨਾ ਕਰਮ ਸਿੰਘ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼ਾਮ ਨੂੰ ਮੇਘਨਾਥ ਕੁੰਭਕਰਨ ਤੇ ਰਾਵਣ ਦੇ ਪੁੱਤਲੇ ਖੁੱਲੇ ਮੈਦਾਨ ’ਚ ਕਲੱਬ ਦੇ ਸਰਪ੍ਰਸਤ ਸਵਰਗਵਾਸੀ ਸਰਪੰਚ ਮੁਖਤਾਰ ਸਿੰਘ ਛੀਨਾ ਦੇ ਸਪੁੱਤਰ ਬਲਜੀਤ ਸਿੰਘ ਛੀਨਾ ਕਮੇਟੀ ਵਲੋਂ ਰਾਵਣ ਦੇ ਪੁੱਤਲੇ ਨੂੰ ਅੱਗ ਲਗਾਕੇ ਅਗਨ ਭੇਟ ਕੀਤਾ ਗਿਆ। ਇਸ ਮੌਕੇ ਦਰਸ਼ਨ ਨਾਲ, ਦਿਲਪ੍ਰੀਤ ਸ਼ਰਮਾ, ਰਜਿੰਦਰ ਸਿੰਘ ਛੀਨਾ, ਰਾਜਵੀਰ ਸਿੰਘ ਛੀਨਾ, ਲਵਦੀਪ ਸਿੰਘ ਛੀਨਾ, ਰਛਪਾਲ ਸਿੰਘ ਲਾਡੀ, ਸਾਬਕਾ ਸਰਪੰਚ ਮੇਜਰ ਸਿੰਘ ਛੀਨਾ, ਬਲਕਾਰ ਸਿੰਘ ਆਦਿ ਹਾਜ਼ਰ ਸਨ।