21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਕਸਬਾ ਬੁਤਾਲਾ ਵਿਖੇ ਪਹਿਲੀ ਪਲਵਿੰਦਰ-ਜਸਪਾਲ ਯਾਦਗਾਰੀ ਮਾਸਟਰਜ਼ ਹਾਕੀ ਲੀਗ ਸ਼ੁਰੂ

ਬਾਬਾ ਬਕਾਲਾ ਸਾਹਿਬ, 20 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਪੱਲ੍ਹਾ ਜੀ ਸਪੋਰਟਸ ਕਲੱਬ ਅਤੇ ਵੈਲਫੇਅਰ ਸੁਸਾਇਟੀ (ਰਜਿ:) ਬੁਤਾਲਾ ਵਲੋਂ ਸਵਰਗੀ ਪਲਵਿੰਦਰ ਸਿੰਘ ਅਤੇ ਜਸਪਾਲ ਸਿੰਘ ਦੀ ਯਾਦ ਨੂੰ ਸਮਰਪਿਤ ‘ਪਹਿਲੀ ਪਲਵਿੰਦਰ-ਜਸਪਾਲ ਯਾਦਗਾਰੀ ਮਾਸਟਰਜ਼ ਹਾਕੀ ਲੀਗ’ ਪਿੰਡ ਬੁਤਾਲਾ ਵਿਖੇ ਸ਼ੁਰੂ ਕਰਵਾਈ ਗਈ । ਇਸ ਟੂਰਨਾਮੈਂਟ ਵਿਚ 40 ਸਾਲ ਤੋਂ ਵੱਧ ਉਮਰ ਦੇ ਖਿਡਾਰੀ ਹਿੱਸਾ ਲੈ ਰਹੇ ਹਨ ।

Ad Position 21
No active advertisement
ਅਜੀਤ ਡੈਸਕ 21-10-2026
ਬਾਬਾ ਬਕਾਲਾ ਸਾਹਿਬ, 20 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਪੱਲ੍ਹਾ ਜੀ ਸਪੋਰਟਸ ਕਲੱਬ ਅਤੇ ਵੈਲਫੇਅਰ ਸੁਸਾਇਟੀ (ਰਜਿ:) ਬੁਤਾਲਾ ਵਲੋਂ ਸਵਰਗੀ ਪਲਵਿੰਦਰ ਸਿੰਘ ਅਤੇ ਜਸਪਾਲ ਸਿੰਘ ਦੀ ਯਾਦ ਨੂੰ ਸਮਰਪਿਤ ‘ਪਹਿਲੀ ਪਲਵਿੰਦਰ-ਜਸਪਾਲ ਯਾਦਗਾਰੀ ਮਾਸਟਰਜ਼ ਹਾਕੀ ਲੀਗ’ ਪਿੰਡ ਬੁਤਾਲਾ ਵਿਖੇ ਸ਼ੁਰੂ ਕਰਵਾਈ ਗਈ । ਇਸ ਟੂਰਨਾਮੈਂਟ ਵਿਚ 40 ਸਾਲ ਤੋਂ ਵੱਧ ਉਮਰ ਦੇ ਖਿਡਾਰੀ ਹਿੱਸਾ ਲੈ ਰਹੇ ਹਨ । ਟੂਰਨਾਮੈਂਟ ਦਾ ਆਯੋਜਨ ਬਾਬਾ ਪੱਲ੍ਹਾ ਜੀ ਹਾਕੀ ਸਟੇਡੀਅਮ, ਬੁਤਾਲਾ ਵਿਖੇ ਕੀਤਾ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਾਬਾ ਪੱਲ੍ਹਾ ਜੀ ਸਪੋਰਟਸ ਕਲੱਬ ਦੇ ਚੇਅਰਮੈਨ ਸ: ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਕੀ ਲੀਗ ਦਾ ਮੁੱਖ ਮਕਸਦ ਸਵਰਗੀ ਸ਼ਖ਼ਸੀਅਤਾਂ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਦੇ ਨਾਲ-ਨਾਲ ਹਾਕੀ ਦੀ ਖੇਡ ਨੂੰ ਉਤਸ਼ਾਹਿਤ ਕਰਨਾ ਅਤੇ ਹਰ ਉਮਰ ਦੇ ਲੋਕਾਂ ਵਿਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਹੈ। ਟੂਰਨਾਮੈਂਟ ਦੀ ਸ਼ੁਰੂਆਤ ਮੌਕੇ ਪਿੰਡ ਬੁਤਾਲਾ ਦੇ ਸਰਪੰਚ ਸੁਖਵਿੰਦਰ ਸਿੰਘ ਬੁਤਾਲਾ ਅਤੇ ਉਲੰਪੀਅਨ ਹਾਕੀ ਖਿਡਾਰੀ ਦਿਲਪ੍ਰੀਤ ਸਿੰਘ ਪਹੁੰਚੇ। ਇਸ ਮੌਕੇ ਗੁਰਪ੍ਰੀਤ ਸਿੰਘ ਗੋਪੀ, ਬਲਤੇਜ ਸਿੰਘ, ਸੁਖਜੀਤ ਸਿੰਘ, ਗਗਨਦੀਪ ਸਿੰਘ, ਸਰਜੀਤ ਸਿੰਘ, ਨਿਰਵੈਰ ਸਿੰਘ ਅਤੇ ਬਾਬਾ ਪੱਲ੍ਹਾ ਜੀ ਹਾਕੀ ਸਪੋਰਟਸ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ। 20 ਏਐਸਆਰ27
Ad Position 22
No active advertisement
ਪਿਛਲੀ ਖ਼ਬਰ ਛੀਨਾ ਕਰਮ ਸਿੰਘ ਵਿਖੇ ਦੁਸਹਿਰੇ ’ਤੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਨਾਨਕ ਨਾਮ ਜਹਾਜ਼ ਦਬੁਰਜੀ ਵਿਖੇ ਮਹਾਨ ਗੁਰਮਤਿ ਸਮਾਗਮ 1 ਨਵੰਬਰ ਨੂੰ
Ad Position 24