ਭਾਜਪਾ ਦੇ ਸੂਬਾਈ ਜਨਰਲ ਸਕੱਤਰ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਵਾਗਤ
ਰਈਆ, 21 ਅਕਤੂਬਰ (ਸ਼ਰਨਬੀਰ ਸਿੰਘ ਕੰਗ)- ਭਾਜਪਾ ਦੇ ਸੂਬਾਈ ਜਨਰਲ ਸਕੱਤਰ,ਅੰਮ੍ਰਿਤਸਰ ਦਿਹਾਤੀ (2) ਦੇ ਜ਼ਿਲ੍ਹਾ ਪ੍ਰਭਾਰੀ ਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਰੌਰਾਨ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਪੰਜਾਬ ਆਉਣ ’ਤੇ ਜੀ ਆਇਆਂ ਕਿਹਾ। ਬਾਅਦ ਵਿਚ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਵਲੋਂ ਇੰਨੇ ਕੀਮਤੀ ਰੁਝੇਵਿਆਂ ਵਿਚੋਂ ਟਾਈਮ ਕੱਢ ਕੇ ਨਸ਼ੇ ਦੀ ਭੇਂਟ ਚੜ ਚੁੱਕੇ ਨੌਜਵਾਨਾਂ ਤੇ ਨਸ਼ੇ ਦਾ ਵਿਰੋਧ ਕਰਨ ਦੌਰਾਨ ਮਾਰੇ ਗਏ ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰਾਂ ਨੂੰ ਮਿਲਣ ਲਈ ਪਹੁੰਚਣਾ ਇਹ ਸਾਬਤ ਕਰਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਲੈ ਕੇ ਕਿੰਨੀ ਗੰਭੀਰ ਹੈ।
ਰਈਆ, 21 ਅਕਤੂਬਰ (ਸ਼ਰਨਬੀਰ ਸਿੰਘ ਕੰਗ)- ਭਾਜਪਾ ਦੇ ਸੂਬਾਈ ਜਨਰਲ ਸਕੱਤਰ,ਅੰਮ੍ਰਿਤਸਰ ਦਿਹਾਤੀ (2) ਦੇ ਜ਼ਿਲ੍ਹਾ ਪ੍ਰਭਾਰੀ ਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਰੌਰਾਨ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਪੰਜਾਬ ਆਉਣ ’ਤੇ ਜੀ ਆਇਆਂ ਕਿਹਾ। ਬਾਅਦ ਵਿਚ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਵਲੋਂ ਇੰਨੇ ਕੀਮਤੀ ਰੁਝੇਵਿਆਂ ਵਿਚੋਂ ਟਾਈਮ ਕੱਢ ਕੇ ਨਸ਼ੇ ਦੀ ਭੇਂਟ ਚੜ ਚੁੱਕੇ ਨੌਜਵਾਨਾਂ ਤੇ ਨਸ਼ੇ ਦਾ ਵਿਰੋਧ ਕਰਨ ਦੌਰਾਨ ਮਾਰੇ ਗਏ ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰਾਂ ਨੂੰ ਮਿਲਣ ਲਈ ਪਹੁੰਚਣਾ ਇਹ ਸਾਬਤ ਕਰਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਲੈ ਕੇ ਕਿੰਨੀ ਗੰਭੀਰ ਹੈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਕੰਵਰਦੀਪ ਸਿੰਘ ਮੰਜਲ, ਸਹਿ ਪ੍ਰਭਾਰੀ ਮਾਨਵ ਤਨੇਜਾ, ਸਕੱਤਰ ਦਿਹਾਤੀ ਮਨਜੀਤ ਬਿਟੂ, ਜ਼ਿਲ੍ਹਾ ਜਨਰਲ ਸਕੱਤਰ ਰਜੇਸ਼ ਟਾਂਗਰੀ, ਮੀਤ ਪ੍ਰਧਾਨ ਅਨੀਸ਼ ਕੁਮਾਰ ਸ਼ਰਮਾ, ਰਈਆ ਸਰਕਲ ਪ੍ਰਧਾਨ ਰਜੇਸ਼ ਦਨਿਆਲ, ਬਲਵਿੰਦਰ ਸਿੰਘ ਪੱਡਾ, ਬਿਕਰਮ ਸਿੰਘ ਚੀਮਾਬਾਠ, ਮਲੂਕ ਸਿੰਘ, ਲਾਟ ਸਾਹਿਬ ਬਿਆਸ, ਬਲਜੀਤ ਸਿੰਘ, ਅਮਰੀਕ ਸਿੰਘ, ਗੌਰਵ ਵਰਮਾ ਸੈਕਟਰੀ, ਕਰਮ ਸਿੰਘ ਖਿਲਚੀਆਂ ਆਦਿ ਸ਼ਾਮਿਲ ਹੋਏ।