25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਆਨੰਦ ਕਾਲਜ ਵਲੋਂ ਨਵੇਂ ਸੈਸ਼ਨ ’ਚ ਆਈਆਂ ਵਿਦਿਆਰਥਣਾਂ ਨੂੰ ਮਿਲਣਗੀਆਂ ਬਣਦੀਆਂ ਸਹੂਲਤਾਂ – ਡਾਇਰੈਕਟਰ ਸੂਰੀਆ ਪ੍ਰਕਾਸ਼ ਆਨੰਦ ਜੀ.ਐੱਨ.ਐੱਮ.ਨਰਸਿੰਗ ਦੇ ਨਵੇਂ ਸੈਸ਼ਨ ਦੀ ਹੋਈ ਸ਼ੁਰੂਆਤ

ਜੇਠੂਵਾਲ, 24 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ- ਬਟਾਲਾ ਜੀ. ਟੀ.

Ad Position 21
No active advertisement
ਅਜੀਤ ਡੈਸਕ 25-10-2026
ਜੇਠੂਵਾਲ, 24 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ- ਬਟਾਲਾ ਜੀ.ਟੀ. ਰੋਡ ’ਤੇ ਸਥਿਤਆਨੰਦ ਕਾਲਜ ਆਫ਼ ਨਰਸਿੰਗ ਫਾਰ ਵੂਮੈਨ, ਜੇਠੂਵਾਲ, ਅੰਮ੍ਰਿਤਸਰ ਵਿਖੇ ਅੱਜ ਜੀ.ਐੱਨ.ਐੱਮ.ਨਰਸਿੰਗ ਸੈਸ਼ਨ ਦੀ ਹੋਈ ਸ਼ੁਰੂਆਤ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ਆਨੰਦ ਤੇ ਡਾਇਰੈਕਟਰ ਸੂਰੀਆ ਪ੍ਰਕਾਸ਼ ਆਨੰਦ ਵਲੋਂ ਨਵੇਂ ਸੈਸ਼ਨ ’ਚ ਆਈਆਂ ਵਿਦਿਆਰਥਣਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਨਰਸਿੰਗ ਦੇ ਖੇਤਰ ਵਿਚ ਆਪਣਾ ਭਵਿੱਖ ਉਜਵਲ ਬਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨਰਸਿੰਗ ਸਿਰਫ਼ ਇਕ ਕਿੱਤਾ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਕਰਨ ਦਾ ਮਹਾਨ ਮੌਕਾ ਹੈ। ਉਨਾਂ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੌਰਾਨ ਪੜ੍ਹਾਈ ਅਤੇ ਪ੍ਰੈਕਟੀਕਲ ਸਿਖਲਾਈ ਲਈ ਉਤਸ਼ਾਹਿਤ ਕੀਤਾ ਗਿਆ।ਕਾਲਜ ਦੇ ਨਿਯਮਾਂ, ਸਬੰਧੀ ਅਨੁਸ਼ਾਸਨ, ਸਿੱਖਿਆ ਪ੍ਰਣਾਲੀ ਅਤੇ ਨਰਸਿੰਗ ਕਿੱਤੇ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਉਣ ਦੀ ਮਹੱਤਤਾ ਉੱਤੇ ਵੀ ਜਾਗੁਰਕ ਕੀਤਾ । ਕਾਲਜ ਦਾ ਉਦੇਸ਼ ਵਿਦਿਆਰਥੀਆਂ ਨੂੰ ਉੱਚ ਪੱਧਰੀ ਨਰਸਿੰਗ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਨੂੰ ਇੱਕ ਯੋਗ, ਕੁਸ਼ਲ ਅਤੇ ਸੇਵਾ ਭਾਵਨਾ ਨਾਲ ਭਰਪੂਰ ਨਰਸਿੰਗ ਪੇਸ਼ੇਵਰ ਬਣਾਉਣਾ ਹੈ। ਇਸ ਮੌਕੇ ਰੇਨੂ ਠਾਕਰ, ਪ੍ਰਿੰਸ਼ੀਪਾਲ ਰਚਨਾਕੁਮਾਰੀ, ਵਾਈਸ ਪ੍ਰਿੰਸੀਪਲ ਰਮਨਦੀਪ ਕੌਰ ਸੋਹਲ, ਪ੍ਰੋਫੈਸਰ ਮਨਵਿੰਦਰ ਕੌਰ, ਸਾਕਸ਼ੀ ਸ਼ਰਮਾ, ਪੂਨਮ, ਹਰਲੀਨ ਕੌਰ, ਸ਼ਿਵਾਨੀ ਸੈਣੀ, ਸੀਮਾ ਸ਼ਰਮਾ, ਪੁਨਰ, ਪਰਮੀਤ ਕੌਰ, ਸੁਖਸਰਨ ਦੀਪ ਕੌਰ, ਰਿੱਪਨਦੀਪ ਕੌਰ, ਸਿਮਰਨ ਢਿੱਲੋਂ, ਨਵਜੋਤ ਕੌਰ,ਪੱਲਵੀ ਪਰਿਹਾਰ, ਮਨਪ੍ਰੀਤ ਕੌਰ, ਸਿਮਰਨਜੀਤ ਕੌਰ, ਜਸਲੀਨ ਕੌਰ, ਭਵਿਆ ਸ਼ਰਮਾ, ਆਇਮਨਬੀਰ ਕੌਰ, ਸਿਮਰਨਜੀਤ ਕੌਰ, ਵੰਸ਼ਿਕਾ ਸ਼ਰਮਾ ,ਸਰਧਾ ਸ਼ਰਮਾ, ਬੰਸ਼ੀਕਾ ਸ਼ਰਮਾ, ਕੰਚਨ ਸ਼ਰਮਾ, ਬਲਜਿੰਦਰ ਕੌਰ,ਰਮਨਦੀਪ ਚੌਹਾਨ, ਅਜਮਤ, ਮੀਨਾਕਸ਼ੀ ਸਮੇਤ ਸਮੂਹ ਸਟਾਫ਼ ਤੇ ਵਿਦਿਆਰਥਨਾ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਧਾਲੀਵਾਲ ਦਾ ਦਾਅਵਾ, ਪੰਜਾਬ ’ਚ ਮੁੜ ਬਣੇਗੀ ‘ਆਪ’ ਦੀ ਸਰਕਾਰ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੂਹ ਅਜਨਾਲਾ ਤੋਂ ਸਜਾਇਆ ਨਗਰ...
Ad Position 24