ਸਾਬਕਾ ਵਿਧਾਇਕ ਜਥੇਦਾਰ ਜਲਾਲ ਉਸਮਾ ਵਲੋਂ ਘਰ-ਘਰ ਪ੍ਰਚਾਰ ਮੁਹਿੰਮ
ਬਾਬਾ ਬਕਾਲਾ ਸਾਹਿਬ, 26 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾ: ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਘਰ-ਘਰ ਪ੍ਰਚਾਰ ਮੁਹਿੰਮ ਲਈ ਰਾਤ ਦਿਨ ਇਕ ਕੀਤਾ ਹੋਇਆ ਹੈ । ਹਲਕੇ ਦੇ ਪਿੰਡਾਂ ਧਿਆਨਪੁਰ, ਕਲੇਰ ਘੁਮਾਣ, ਦਨਿਆਲ, ਸੁਧਾਰ ਰਾਜਪੂਤਾਂ, ਜਸਪਾਲ ਅਤੇ ਕਾਲੇਕੇ ਵਿਚ ਉਨ੍ਹਾਂ ਨੇ ਜਿੱਥੇ ਘਰ-ਘਰ ਜਾ ਕੇ ਮੌਜੂਦਾ ਸਰਕਾਰ ਦੀਆਂ 17 ਨਾਕਾਮੀਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ, ਉਥੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਤੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ।
ਬਾਬਾ ਬਕਾਲਾ ਸਾਹਿਬ, 26 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾ: ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਘਰ-ਘਰ ਪ੍ਰਚਾਰ ਮੁਹਿੰਮ ਲਈ ਰਾਤ ਦਿਨ ਇਕ ਕੀਤਾ ਹੋਇਆ ਹੈ । ਹਲਕੇ ਦੇ ਪਿੰਡਾਂ ਧਿਆਨਪੁਰ, ਕਲੇਰ ਘੁਮਾਣ, ਦਨਿਆਲ, ਸੁਧਾਰ ਰਾਜਪੂਤਾਂ, ਜਸਪਾਲ ਅਤੇ ਕਾਲੇਕੇ ਵਿਚ ਉਨ੍ਹਾਂ ਨੇ ਜਿੱਥੇ ਘਰ-ਘਰ ਜਾ ਕੇ ਮੌਜੂਦਾ ਸਰਕਾਰ ਦੀਆਂ 17 ਨਾਕਾਮੀਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ, ਉਥੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਤੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ । ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਿੰ: ਦਿਲਬਾਗ ਸਿੰਘ ਮਾਨ, ਜ: ਪੂਰਨ ਸਿੰਘ ਖਿਲਚੀਆਂ, ਨਿਰਮਲ ਸਿੰਘ ਬਿੱਲੂ ਧੂਲਕਾ, ਜਸਵਿੰਦਰ ਸਿੰਘ ਖਾਲਸਾ ਖਿਲਚੀਆਂ, ਡਾ: ਕੁਲਵਿੰਦਰ ਸਿੰਘ ਬਾਣੀਆਂ, ਅਜਮਿੰਦਰ ਸਿੰਘ ਸਾਹਬਾ, ਹੰਸਰਾਜ ਸਿੰਘ ਸਾ: ਸਰਪੰਚ ਧਿਆਨਪੁਰ, ਜੋਗਿੰਦਰ ਸਿੰਘ ਬਦੇਸ਼ਾ ਧਿਆਨਪੁਰ, ਗੁਰਮੁੱਖ ਸਿੰਘ ਦਨਿਆਲ, ਬਲਵਿੰਦਰ ਸਿੰਘ ਜਸਪਾਲ, ਤਰਸੇਮ ਸਿੰਘ ਕਾਲੇਕੇ, ਪ੍ਰਤਾਪ ਸਿੰਘ, ਗੁਰਵਿੰਦਰ ਸਿੰਘ ਕਾਲੇਕੇ ਹੋਰ ਹਾਜ਼ਰ ਸਨ ।