27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਕਸਬਾ ਰਮਦਾਸ ਦੇ ਭਗਵਾਨ ਵਾਲਮੀਕ ਮੰਦਰ ‘ਚ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ

ਗੱਗੋਮਾਹਲ, 26 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਭਗਵਾਨ ਵਾਲਮੀਕ ਦਾ ਪ੍ਗਟ ਦਿਵਸ ਕਸਬਾ ਰਮਦਾਸ ਦੇ ਭਗਵਾਨ ਵਾਲਮੀਕ ਮੰਦਰ ਵਿਖੇ ਬੜ੍ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੰਦਿਰ ਨੂੰ ਸੁੰਦਰ ਰੋਸ਼ਨੀਆਂ ਨਾਲ ਵਿਸ਼ੇਸ ਤੌਰ ’ਤੇ ਸਜਾਇਆ ਗਿਆ।

Ad Position 21
No active advertisement
ਅਜੀਤ ਡੈਸਕ 27-10-2026
ਗੱਗੋਮਾਹਲ, 26 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਭਗਵਾਨ ਵਾਲਮੀਕ ਦਾ ਪ੍ਗਟ ਦਿਵਸ ਕਸਬਾ ਰਮਦਾਸ ਦੇ ਭਗਵਾਨ ਵਾਲਮੀਕ ਮੰਦਰ ਵਿਖੇ ਬੜ੍ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੰਦਿਰ ਨੂੰ ਸੁੰਦਰ ਰੋਸ਼ਨੀਆਂ ਨਾਲ ਵਿਸ਼ੇਸ ਤੌਰ ’ਤੇ ਸਜਾਇਆ ਗਿਆ। ਅੱਜ ਭਗਵਾਨ ਵਾਲਮੀਕ ਮੰਦਿਰ ਤੋਂ ਇਕ ਸ਼ੋਭਾ ਯਾਤਰਾ ਸਜਾਈ ਗਈ ਜਿਸ ਵਿਚ ਭਗਵਾਨ ਵਾਲਮੀਕ ਜੀ ਦੇ ਜੀਵਨ ਨਾਲ ਸਬੰਧਤ ਝਾਕੀਆਂ ਸਜਾਈਆਂ ਗਈਆਂ। ਸ਼ੋਭਾ ਯਾਤਰਾ ਭਗਵਾਨ ਵਾਲਮੀਕ ਮੰਦਿਰ ਤੋਂ ਸ਼ੁਰੂ ਹੋ ਕੇ ਕਸਬੇ ਦੇ ਵੱਖ ਵੱਖ ਬਾਜ਼ਾਰਾਂ ਰਾਹੀਂ ਹੁੰਦੀ ਹੋਈ ਭਗਵਾਨ ਵਾਲਮੀਕ ਮੰਦਿਰ ਵਿਖੇ ਸੰਪਨ ਹੋਈ। ਇਸ ਪਵਿੱਤਰ ਦਿਹਾੜ੍ਹੇ ’ਤੇ ਕਾਂਗਰਸ ਦੇ ਸੀਨੀਅਰ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾ: ਜੋਧ ਸਿੰਘ ਸਮਰਾ, ਵਾਰਿਸ ਪੰਜਾਬ ਦੇ ਨਰਿੰਦਰ ਕੌਰ ਕਲਸੀ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ ਆਪਣੇ ਸਾਥੀਆਂ ਨਾਲ ਵਿਸ਼ੇਸ਼ ਤੌਰ ’ਤੇ ਨਤਮਸਤਕ ਹੋਏ । ਇਸ ਮੌਕੇ ਨੰਬਰਦਾਰ ਕਰਨਬੀਰ ਸਿੰਘ, ਦੁਰੋਜਨ ਸਿੰਘ, ਬਚਨ ਲਾਲ, ਸੰਤੋਖ ਸਿੰਘ, ਹਰਦਿਆਲ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਮਲਵਿੰਦਰਜੀਤ ਸਿੰਘ, ਸੁਖਮਨਪ੍ਰੀਤ ਸਿੰਘ, ਸੋਨੂੰ ਰਮਦਾਸ, ਸੁਖਦੇਵ ਸਿੰਘ, ਸੁਰਿੰਦਰਪਾਲ ਕਾਲੀਆ , ਪ੍ਰਧਾਨ ਨੱਥਾ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 2 ਨੌਜਵਾਨ ਹੈਰੋਇਨ ਦੇ ਸੂਟੇ ਲਾਉਂਦੇ ਆਏ ਪੁਲਿਸ ਦੇ ਕਾਬੂ ਅਗਲੀ ਖ਼ਬਰ ਕਸਬਾ ਬਿਆਸ ਦੇ ਨਾਲੀਆਂ ਤੇ ਗਲੀਆਂ ਦਾ ਮੰਦਾ ਹਾਲ, ਚੂਹਿਆਂ ਨੇ ਇੰਟਰਲਾਕਿੰਗ ਗਲੀਆਂ ਦੇ ਹੇਠਾਂ ਬਣਾਇਆ ਆਪਣਾ ਰੈਣ ਬਸੇਰਾ
Ad Position 24