27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਡਾਲੀ ਡੋਗਰਾਂ ਵਲੋਂ ਸੁੱਖਨੰਦਨ ਸਿੰਘ ਮੈਹਣੀਆਂ ਦਾ ਸਨਮਾਨ

ਨਵਾਂ ਪਿੰਡ, 26 ਅਕਤੂਬਰ (ਜਸਪਾਲ ਸਿੰਘ )-ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਵਡਾਲੀ ਡੋਗਰਾਂ ਵਲੋਂ ਗ੍ਰੰਥੀ ਸਿੰਘਾਂ, ਸਿੱਖ ਪ੍ਰਚਾਰਕਾਂ, ਸਿੱਖ ਓਘੀਆਂ ਸ਼ਖਸ਼ੀਅਤਾਂ ਦੇ ਸਮੇਂ -ਸਮੇਂ ਕੀਤੇ ਜਾਂਦੇ ਸਨਮਾਨ ਕਾਫ਼ਲੇ ਨੂੰ ਨਿਰੰਤਰ ਅੱਗੇ ਤੋਰਦਿਆਂ ਸੋਸਾਇਟੀ ਦੇ ਮੁੱਖ ਸੇਵਾਦਰ ਭਾਈ ਸਾਹਿਬ ਸਿੰਘ ਸੰਧੂ ਵਡਾਲੀ ਡੋਗਰਾਂ ਵਲੋਂ ਆਪਣੇ ਸਹਿਯੋਗੀਆਂ ਭਾਈ ਸੰਦੀਪ ਸਿੰਘ ਮੌਜੀ ਸਰਪੰਚ ਵਡਾਲੀ ਡੋਗਰਾਂ, ਸਲਾਹਕਾਰਾਂ ਭਾਈ ਬਲਜੀਤ ਸਿੰਘ ਬਿੱਲਾ ਡਾ. ਰਸੂਲਪੁਰ ਕਲਾਂ, ਜਸਪਾਲ ਸਿੰਘ ਨਵਾਂ ਪਿੰਡ, ਹਰਿੰਦਰ ਸਿੰਘ ਲਾਲੀ ਛਾਪਾ ਰਾਮ ਸਿੰਘ, ਮਨਜਿੰਦਰ ਸਿੰਘ ਤੇ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਵਡਾਲੀ ਆਦਿ ਨਾਲ ਓਘੇ ਸਮਾਜ ਸੇਵੀ ਪੂਰਨ ਗੁਰਸਿੱਖ ਭਾਈ ਸੁੱਖਨੰਦਨ ਸਿੰਘ ਮੈਹਣੀਆਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਜਿੰਨ੍ਹਾਂ ‘ਚ ਉਨ੍ਹਾਂ ਧਰਮ ਸਪਤਨੀ ਤੇ ਸਪੁੱਤਰੀ ਨੂੰ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 27-10-2026
ਨਵਾਂ ਪਿੰਡ, 26 ਅਕਤੂਬਰ (ਜਸਪਾਲ ਸਿੰਘ )-ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਵਡਾਲੀ ਡੋਗਰਾਂ ਵਲੋਂ ਗ੍ਰੰਥੀ ਸਿੰਘਾਂ, ਸਿੱਖ ਪ੍ਰਚਾਰਕਾਂ, ਸਿੱਖ ਓਘੀਆਂ ਸ਼ਖਸ਼ੀਅਤਾਂ ਦੇ ਸਮੇਂ -ਸਮੇਂ ਕੀਤੇ ਜਾਂਦੇ ਸਨਮਾਨ ਕਾਫ਼ਲੇ ਨੂੰ ਨਿਰੰਤਰ ਅੱਗੇ ਤੋਰਦਿਆਂ ਸੋਸਾਇਟੀ ਦੇ ਮੁੱਖ ਸੇਵਾਦਰ ਭਾਈ ਸਾਹਿਬ ਸਿੰਘ ਸੰਧੂ ਵਡਾਲੀ ਡੋਗਰਾਂ ਵਲੋਂ ਆਪਣੇ ਸਹਿਯੋਗੀਆਂ ਭਾਈ ਸੰਦੀਪ ਸਿੰਘ ਮੌਜੀ ਸਰਪੰਚ ਵਡਾਲੀ ਡੋਗਰਾਂ, ਸਲਾਹਕਾਰਾਂ ਭਾਈ ਬਲਜੀਤ ਸਿੰਘ ਬਿੱਲਾ ਡਾ.ਰਸੂਲਪੁਰ ਕਲਾਂ, ਜਸਪਾਲ ਸਿੰਘ ਨਵਾਂ ਪਿੰਡ, ਹਰਿੰਦਰ ਸਿੰਘ ਲਾਲੀ ਛਾਪਾ ਰਾਮ ਸਿੰਘ, ਮਨਜਿੰਦਰ ਸਿੰਘ ਤੇ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਵਡਾਲੀ ਆਦਿ ਨਾਲ ਓਘੇ ਸਮਾਜ ਸੇਵੀ ਪੂਰਨ ਗੁਰਸਿੱਖ ਭਾਈ ਸੁੱਖਨੰਦਨ ਸਿੰਘ ਮੈਹਣੀਆਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਜਿੰਨ੍ਹਾਂ ‘ਚ ਉਨ੍ਹਾਂ ਧਰਮ ਸਪਤਨੀ ਤੇ ਸਪੁੱਤਰੀ ਨੂੰ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਭਾਈ ਮੈਹਣੀਆਂ ਵਲੋਂ ਸਿੱਖੀ ਦੇ ਪ੍ਰਚਾਰ -ਪਸਾਰ, ਸਥਾਨਕ ਗੁਦੁਆਰਾ ਸਾਹਿਬ ਵਿਖੇ ਨਿਸ਼ਕਾਮ ਨਿੱਤਨੇਮ ਦੀਆਂ ਸੇਵਾਵਾਂ ਦੇ ਨਾਲ-ਨਾਲ ਲੋਕ ਹੱਕਾਂ ਦੀ ਰਾਖੀ ਅਤੇ ਧਾਰਮਿਕ ਤੇ ਸਮਾਜ ਕਾਰਜ਼ਾਂ ‘ਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ। ਇਸ ਮੌਕੇ ਭਾਈ ਮੈਹਣੀਆਂ ਨੇ ਮਿਲੇ ਸਨਮਾਨ ਲਈ ਭਾਈ ਸਾਹਿਬ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ । ਇਸ ਮੌਕੇ ਮਨਜੀਤ ਸਿੰਘ ਕਹਿਣੀ, ਸੁਖਜੀਤ ਸਿੰਘ ਸਾਬਕਾ ਸਰਪੰਚ ਮੈਹਣੀਆਂ, ਭਾਈ ਦਵਿੰਦਰ ਸਿੰਘ ਰੰਧਾਵਾ ਗ੍ਰੰਥੀ ਸਿੰਘ ਗੁ.ਬੋਹੜੀ ਸਾਹਿਬ ਡੱਡੂਆਣਾ, ਨਰਿੰਦਰ ਸਿੰਘ ਤੇ ਹੰਸਾ ਸਿੰਘ ਫੌਜ਼ੀ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਧਾਲੀਵਾਲ ਵਲੋਂ ਅਜਨਾਲਾ ਦੀ ਵਾਰਡ ਨੰਬਰ 14 ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਸੱਤਿਆ ਐਲੀਮੈਂਟਰੀ ਸਕੂਲ ਬੋਹਲੀਆਂ ਵਿਖੇ ਬੱਚਿਆਂ ਨੂੰ ਕਾਨੂੰਨੀ ਹੱਕਾਂ ਅਤੇ ਸੁਰੱਖਿਆ ਪ੍ਰਤੀ ਕੀਤਾ ਜਾਗਰੂਕ
Ad Position 24