ਪਿੰਡ ਕਾਵੇਂ ਦੇ 30 ਕ੍ਰਿਸਚਨ ਪਰਿਵਾਰ ਭਾਜਪਾ ‘ਚ ਸ਼ਾਮਿਲ
ਚੋਗਾਵਾਂ, 27 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਕਾਵੇਂ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਕ੍ਰਿਸਚਨ ਭਾਈਚਾਰੇ ਨਾਲ ਸਬੰਧਿਤ 30 ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਕ੍ਰਿਸਚਨ ਮੋਰਚੇ ਦੇ ਪ੍ਰਧਾਨ ਸੋਨੂ ਪਾਸਟਰ ਰਾਣੀਆਂ ਦੀ ਪ੍ਰੇਰਨਾ ਸਦਕਾ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਪਿੰਡ ਕਾਵੇਂ ਵਿਖੇ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਮਸੂ ਮਸੀਹ, ਸ਼ਿੰਦਾ ਮਸੀਹ, ਅਜੀਤ ਮਸੀਹ, ਰਾਜ ਮਸੀਹ, ਗੋਲਡੀ ਮਸੀਹ, ਜੋਨ ਮਸੀਹ, ਰੂਹੀ ਮਸੀਹ, ਰਾਜੀ ਮਸੀਹ, ਭਿੰਦਰ ਮਸੀਹ, ਅਤੇ ਪ੍ਰਕਾਸ਼ ਮਸੀਹ ਸਮੇਤ ਸਾਰੇ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ।
ਚੋਗਾਵਾਂ, 27 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਕਾਵੇਂ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਕ੍ਰਿਸਚਨ ਭਾਈਚਾਰੇ ਨਾਲ ਸਬੰਧਿਤ 30 ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਕ੍ਰਿਸਚਨ ਮੋਰਚੇ ਦੇ ਪ੍ਰਧਾਨ ਸੋਨੂ ਪਾਸਟਰ ਰਾਣੀਆਂ ਦੀ ਪ੍ਰੇਰਨਾ ਸਦਕਾ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਪਿੰਡ ਕਾਵੇਂ ਵਿਖੇ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਮਸੂ ਮਸੀਹ, ਸ਼ਿੰਦਾ ਮਸੀਹ, ਅਜੀਤ ਮਸੀਹ, ਰਾਜ ਮਸੀਹ, ਗੋਲਡੀ ਮਸੀਹ, ਜੋਨ ਮਸੀਹ, ਰੂਹੀ ਮਸੀਹ, ਰਾਜੀ ਮਸੀਹ, ਭਿੰਦਰ ਮਸੀਹ, ਅਤੇ ਪ੍ਰਕਾਸ਼ ਮਸੀਹ ਸਮੇਤ ਸਾਰੇ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਬਖਸ਼ੀਸ਼ ਸਿੰਘ ਕਾਵੇਂ (ਪ੍ਰਧਾਨ), ਰਾਜਵਿੰਦਰ ਕੌਰ (ਜ਼ਿਲ੍ਹਾ ਮੋਰਚਾ ਪ੍ਰਧਾਨ), ਜਸਬੀਰ ਸਿੰਘ ਗਿੱਲ (ਸਿਆਸੀ ਸਕੱਤਰ), ਮੁਕੇਸ਼ ਕੇਸਰ (ਮੀਡੀਆ ਇੰਚਾਰਜ, ਅੰਮ੍ਰਿਤਸਰ ਦਿਹਾਤੀ), ਸਤਪਾਲ ਸਿੰਘ (ਪ੍ਰਧਾਨ), ਅਤੇ ਮਨਦੀਪ ਸਿੰਘ ਸੰਧੂ (ਸਰਕਲ ਪ੍ਰਧਾਨ, ਹਰਸ਼ਾ ਛੀਨਾ) ਆਦਿ ਹਾਜ਼ਰ ਸਨ।