ਡੀ. ਏ. ਵੀ. ਸੀ. ਸੈਕੰ. ਸਕੂਲ ਹਾਥੀ ਗੇਟ ਦੇ ਖਿਡਾਰੀਆਂ ਦਾ ਡੀ. ਏ. ਵੀ. ਨੈਸ਼ਨਲ ਸਪੋਰਟਸ ਮੀਟ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 30 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਪਦਮਸ੍ਰੀ ਆਰੀਆ ਰਤਨ ਪੂਨਮ ਸੂਰੀ ਦੇ ਆਸ਼ੀਰਵਾਦ ਨਾਲ ਡੀ. ਏ.
ਅੰਮ੍ਰਿਤਸਰ, 30 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਪਦਮਸ੍ਰੀ ਆਰੀਆ ਰਤਨ ਪੂਨਮ ਸੂਰੀ ਦੇ ਆਸ਼ੀਰਵਾਦ ਨਾਲ ਡੀ. ਏ. ਵੀ. ਸੀ. ਸੈਕੰ. ਸਕੂਲ ਹਾਥੀ ਗੇਟ ਨੇ ਦਿੱਲੀ ’ਚ ਆਯੋਜਿਤ ਡੀ. ਏ. ਵੀ. ਨੈਸ਼ਨਲ ਸਪੋਰਟਸ ਮੀਟ 2026 ’ਚ 23 ਸੋਨੇ, 12 ਚਾਂਦੀ ਅਤੇ 10 ਕਾਂਸੀ ਦੇ ਤਗਮਿਆਂ ਸਮੇਤ 45 ਤਗਮੇ ਜਿੱਤੇ। ਸਾਰੇ ਐਥਲੀਟਾਂ ਨੇ ਟੂਰਨਾਮੈਂਟ ’ਚ ਦਬਦਬਾ ਬਣਾਉਂਦੇ ਹੋਏ ਆਪਣੀ ਸਫਲਤਾ ਲਈ ਨਵੇਂ ਰਿਕਾਰਡ ਵੀ ਬਣਾਏ। ਪ੍ਰਿੰਸੀਪਲ ਵਿਕਾਸ ਪਰਾਸ਼ਰ ਨੇ ਸਾਰੇ ਵਿਦਿਆਰਥੀਆਂ ਦੇ ਖਿਡਾਰੀਆਂ ਦੇ ਹੁਨਰ ਦੀ ਪ੍ਰਸ਼ੰਸਾ ਕੀਤੀ। ਵਾਈਸ ਪ੍ਰਿੰਸੀਪਲ ਰਾਜੇਸ਼ ਸ਼ਰਮਾ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਸਕੂਲ ਦੇ ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ ਅਤੇ ਮੈਨੇਜਰ ਡਾ. ਅਮਰਦੀਪ ਗੁਪਤਾ ਨੇ ਪ੍ਰਿੰਸੀਪਲ ਵਿਕਾਸ ਪਰਾਸ਼ਰ, ਸਾਰੀਆਂ ਟੀਮਾਂ ਦੇ ਕੋਚਾਂ ਅਤੇ ਇੰਚਾਰਜਾਂ ਅਤੇ ਖਿਡਾਰੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ‘ਤੇ ਵਧਾਈ ਦਿੱਤੀ, ਉਨ੍ਹਾਂ ਨੂੰ ਭਵਿੱਖ ‘ਚ ਹੋਰ ਵੀ ਉੱਚਾਈਆਂ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। 30 ਏਐਸਆਰ55