30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਗੁਰਦਾਸਪੁਰ ’ਚ ਹੋਣ ਵਾਲੀ ਪੈਦਲ ਯਾਤਰਾ ਰੈਲੀ ਸੰਬੰਧੀ ਭਾਜਪਾ ਦੀ ਬੈਠਕ

ਅੰਮ੍ਰਿਤਸਰ, 30 ਅਕਤੂਬਰ (ਹਰਮਿੰਦਰ ਸਿੰਘ)-‘ਲੋਕਤੰਤਰ ਬਚਾਓ, ਭੀੜਤੰਤਰ ਹਟਾਓ’ ਮੁਹਿੰਮ ਤਹਿਤ ਪੰਜਾਬ ਵਿਚ ਹੋਣ ਵਾਲੀ ਤੀਜੀ ਪੈਦਲ ਯਾਤਰਾ ਰੈਲੀ ਦੀਆਂ ਤਿਆਰੀਆਂ ਸੰਬੰਧੀ ਭਾਜਪਾ ਜ਼ਿਲ੍ਹਾ (ਸ਼ਹਿਰੀ) ਪ੍ਰਧਾਨ ਸਲਿਲ ਕਪੂਰ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਖੇ ਮੀਟਿੰਗ ਹੋਈ। ਜਿਸ ’ਚ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਅੰਮ੍ਰਿਤਸਰ ਇੰਚਾਰਜ ਰਾਕੇਸ਼ ਰਾਠੌਰ ਅਤੇ ਸੂਬਾ ਸਕੱਤਰ ਅਤੇ ਪ੍ਰੋਗਰਾਮ ਇੰਚਾਰਜ ਰਾਕੇਸ਼ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ ।

Ad Position 21
No active advertisement
ਬੈਠਕ ਦੌਰਾਨ ਸੰਬੋਧਨ ਕਰਦੇ ਹੋਏ ਸਲਿਲ ਕਪੂਰ ਅਤੇ ਨਾਲ ਬੈਠੇ ਰਾਕੇਸ਼ ਸ਼ਰਮਾ, ਹਰਜਿੰਦਰ ਸਿੰਘ ਠੇਕੇਦਾਰ, ਸਰਬਜੀਤ ਸਿੰਘ ਸ਼ੰਟੀ, ਗੁਰਪ੍ਰਤਾਪ ਸਿੰਘ ਟਿੱਕਾ, ਅਜੈਬੀਰਪਾਲ ਸਿੰਘ ਰੰਧਾਵਾ, ਡਾ: ਰਾਮ ਚਾਵਲਾ, ਸੁਖਮਿੰਦਰ ਸਿੰਘ ਪਿੰਟੂ ਅਤੇ ਹੋਰ। ਅਜੀਤ ਤਸਵੀਰ 31-10-2026
ਅੰਮ੍ਰਿਤਸਰ, 30 ਅਕਤੂਬਰ (ਹਰਮਿੰਦਰ ਸਿੰਘ)-‘ਲੋਕਤੰਤਰ ਬਚਾਓ, ਭੀੜਤੰਤਰ ਹਟਾਓ’ ਮੁਹਿੰਮ ਤਹਿਤ ਪੰਜਾਬ ਵਿਚ ਹੋਣ ਵਾਲੀ ਤੀਜੀ ਪੈਦਲ ਯਾਤਰਾ ਰੈਲੀ ਦੀਆਂ ਤਿਆਰੀਆਂ ਸੰਬੰਧੀ ਭਾਜਪਾ ਜ਼ਿਲ੍ਹਾ (ਸ਼ਹਿਰੀ) ਪ੍ਰਧਾਨ ਸਲਿਲ ਕਪੂਰ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਖੇ ਮੀਟਿੰਗ ਹੋਈ। ਜਿਸ ’ਚ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਅੰਮ੍ਰਿਤਸਰ ਇੰਚਾਰਜ ਰਾਕੇਸ਼ ਰਾਠੌਰ ਅਤੇ ਸੂਬਾ ਸਕੱਤਰ ਅਤੇ ਪ੍ਰੋਗਰਾਮ ਇੰਚਾਰਜ ਰਾਕੇਸ਼ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ । ਮੀਟਿੰਗ ’ਚ ਜ਼ਿਲ੍ਹਾ ਕੋਰ ਕਮੇਟੀ ਦੇ ਮੈਂਬਰ, ਜ਼ਿਲ੍ਹਾ ਟੀਮ ਮੈਂਬਰ, ਵਿਧਾਨ ਸਭਾ ਇੰਚਾਰਜ ਅਤੇ ਜ਼ਿਲ੍ਹਾ ਫਰੰਟ ਇੰਚਾਰਜ ਅਤੇ ਫਰੰਟ ਪ੍ਰਧਾਨ, ਮੰਡਲ ਇੰਚਾਰਜ ਅਤੇ ਮੰਡਲ ਪ੍ਰਧਾਨ ਆਦਿ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦੇ ਹੋਏ ਰਾਕੇਸ਼ ਰਾਠੌਰ ਨੇ ਕਿਹਾ ਕਿ ਪੰਜਾਬ ਵਿਚ ਜਲੰਧਰ ਅਤੇ ਪਟਿਆਲਾ ’ਚ ਦੋ ਸਫਲ ਰੈਲੀਆਂ ਪਹਿਲਾਂ ਹੀ ਹੋ ਚੁੱਕੀਆਂ ਹਨ, ਜਿੱਥੇ ਭਾਜਪਾ ਦੇ ਕੇਂਦਰੀ ਮੰਤਰੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਨ੍ਹਾਂ ਰੈਲੀਆਂ ਨੂੰ ਭਾਜਪਾ ਵਰਕਰਾਂ ਅਤੇ ਆਮ ਲੋਕਾਂ ਦੋਵਾਂ ਦਾ ਭਾਰੀ ਸਮਰਥਨ ਮਿਲਿਆ। ਤੀਜੀ ਰੈਲੀ 3 ਨਵੰਬਰ ਨੂੰ ਗੁਰਦਾਸਪੁਰ ਵਿਚ ਹੋਵੇਗੀ, ਜਿਸ ’ਚ ਗੁਰਦਾਸਪੁਰ ਸਮੇਤ ਭਾਜਪਾ ਦੇ ਸੱਤ ਹੋਰ ਜ਼ਿਲ੍ਹੇ ਹਿੱਸਾ ਲੈਣਗੇ। ਕੇਂਦਰੀ ਸਹਿਕਾਰਤਾ ਮੰਤਰੀ ਕ੍ਰਿਸ਼ਨ ਪਾਲ ਗੁੱਰਜਰ ਇਸ ਰੈਲੀ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਣਗੇ। ਰਾਕੇਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਰਾਜ ਵਿਚ ਲੋਕਤੰਤਰ ਦਾ ਕਤਲ ਆਮ ਹੋ ਗਿਆ ਹੈ। ਪੰਜਾਬ ਵਿਚ ਕਾਨੂੰਨ ਵਿਵਸਥਾ ਵਿਗੜ ਗਈ ਹੈ। ਲੋਕਾਂ ’ਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ। ਲੋਕ ਭਗਵੰਤ ਮਾਨ ਸਰਕਾਰ ਦੇ ਕੁਸ਼ਾਸਨ ਹੇਠ ਪੀੜਤ ਹਨ ਅਤੇ ਇਸ ਤੋਂ ਰਾਹਤ ਚਾਹੁੰਦੇ ਹਨ। ਸਲਿਲ ਕਪੂਰ ਨੇ ਮੌਜੂਦ ਖੇਤਰੀ ਆਗੂਆਂ ਨੂੰ ਭਰੋਸਾ ਦਿੱਤਾ ਕਿ ਇਸ ਪੈਦਲ ਮਾਰਚ ਰੈਲੀ ਵਿਚ ਅੰਮ੍ਰਿਤਸਰ ਸ਼ਹਿਰੀ ਤੋਂ ਹਜਾਰਾਂ ਵਰਕਰ ਹਿੱਸਾ ਲੈਣਗੇ। ਉਨ੍ਹਾਂ ਨੇ ਮੌਜੂਦ ਸਾਰੇ ਆਗੂਆਂ ਨੂੰ ਆਪਣੇ-ਆਪਣੇ ਖੇਤਰਾਂ ਵਿਚ ਮੀਟਿੰਗਾਂ ਕਰਨ ਅਤੇ ਆਪਣੇ-ਆਪਣੇ ਇੰਚਾਰਜਾਂ ਨਾਲ ਤਿਆਰੀਆਂ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ। ਇਸ ਮੌਕੇ ’ਤੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਡਾ: ਰਾਮ ਚਾਵਲਾ, ਸੁਖਮਿੰਦਰ ਸਿੰਘ ਪਿੰਟੂ, ਕੁਮਾਰ ਅਮਿਤ, ਜ਼ਿਲ੍ਹਾ ਜਨਰਲ ਸਕੱਤਰ ਮੋਹਿਤ ਮਹਾਜਨ, ਗੁਰਪ੍ਰਤਾਪ ਸਿੰਘ ਟਿੱਕਾ, ਅਜੈਬੀਰ ਪਾਲ ਸਿੰਘ ਰੰਧਾਵਾ, ਗੌਤਮ ਅਰੋੜਾ, ਸਰਬਜੀਤ ਸਿੰਘ ਸ਼ੰਟੀ, ਮਾਨਵ ਤਨੇਜਾ, ਕੰਵਰ ਜਗਦੀਪ ਸਿੰਘ, ਸੰਜੇ ਸ਼ਰਮਾ, ਸੁਧੀਰ ਮਨਪ੍ਰੀਤ ਸਿੰਘ ਸਹਿਰਧਾਰ, ਹਰਜਿੰਦਰ ਸਿੰਘ ਮੀਤਗੜ੍ਹ , ਅਜੈ ਅਰੋੜਾ, ਪ੍ਰਤੀਕ ਕਪੂਰ, ਅਲਕਾ ਸ਼ਰਮਾ, ਅਰੁਣ ਭੱਲਾ, ਵਿਕਰਮ ਸਿੰਘ ਆਸ਼ਟ, ਰੋਮੀ ਚੋਪੜਾ, ਕਵਲਜੀਤ ਸਿੰਘ ਸੰਨੀ, ਮੁਨੀਸ਼ ਸੇਠ, ਡਾ: ਜਤਿੰਦਰ, ਮਨਜਿੰਦਰ ਸਿੰਘ ਪਾਲੀ, ਮਨੀਸ਼ ਸ਼ੂਰ, ਮੋਨੂੰ ਮਹਾਜਨ, ਸਤਪਾਲ ਡੋਗਰਾ, ਮਨਜੀਤ ਕੌਰ ਥਿੰਦ, ਰਾਘਵ ਖੰਨਾ, ਓਮ ਪ੍ਰਕਾਸ਼ ਅਨਾਰੀਆ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੋਰਟਲ ਨਾ ਚੱਲਣ ਕਾਰਨ ਨਕਸ਼ਾ ਪਾਸ ਕਰਵਾਉਣ ਲਈ ‘ਅਪਲੋਡ’ ਨਹੀਂ ਹੋ ਰਹੀਆਂ ਫਾਈਲਾਂ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਖਾਨਕੋਟ ਵਿਖੇ ਦੋ ਰੋਜ਼ਾ ਐਥਲੈਟਿਕ ਮੀਟ ਦਾ ਸ਼ਾਨਦਾਰ ਆਗਾਜ਼
Ad Position 24