03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਆਨੰਦ ਕਾਲਜ ਆਫ਼ ਨਰਸਿੰਗ ਫਾਰ ਵੂਮੈਨ ਵਿਖੇ ਛਾਤੀ ਦੇ ਕੈਂਸਰ ਸੰਬੰਧੀ ਜਾਗਰੂਕਤਾ ਸੈਮੀਨਾਰ

ਜੇਠੂਵਾਲ, 2 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਜੀ. ਟੀ.

Ad Position 21
No active advertisement
ਆਨੰਦ ਕਾਲਜ ਨਰਸਿੰਗ ਜੇਠੂਵਾਲ ਵਿਖੇ ਛਾਤੀ ਦੇ ਕੈਂਸਰ ਸਬੰਧੀ ਲਗਾਏ ਜਾਗਰਕ ਸੈਮੀਨਾਰ ਦੌਰਾਨ ਵਿਦਿਆਰਥਣਾ ਤੇ ਸਟਾਫ। ਤਸ਼ਵੀਰ : ਮਿੱਤਰਪਾਲ ਸਿੰਘ ਰੰਧਾਵਾ 03-11-2026
ਜੇਠੂਵਾਲ, 2 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਜੀ.ਟੀ. ਰੋਡ ’ਤੇ ਸਥਿਤ ਆਨੰਦ ਕਾਲਜ ਆਫ਼ ਨਰਸਿੰਗ ਫਾਰ ਵੂਮੈਨ, ਜੇਠੂਵਾਲ ਵਿਖੇ ਛਾਤੀ ਦੇ ਕੈਂਸਰ ਫੈਲਣ ਸਬੰਧੀ ਜਾਗਰੂਕਤਾ ਸੈਮੀਨਾਰ ਅਜੋਜਿਤ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਔਰਤਾਂ ਨੂੰ ਛਾਤੀ ਦੇ ਕੈਂਸਰ ਦੇ ਲੱਛਣਾਂ, ਸਮੇਂ ਸਿਰ ਜਾਂਚ ਅਤੇ ਇਸ ਦੀ ਰੋਕਥਾਮ ਸਬੰਧੀ ਜਾਗਰੂਕ ਕਰਨਾ ਸੀ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਚੇਅਰਮੈਨ ਡਾ. ਐਮਐਮ ਆਨੰਦ ਤੇ ਡਾਇਰੈਕਟਰ ਸੂਰੀਆ ਪ੍ਰਕਾਸ਼ ਆਨੰਦ ਵਲੋਂ ਨਰਸਿੰਗ ਦੀਆਂ ਵਿਦਿਆਰਥਣਾਂ ਨੂੰ ਛਾਤੀ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਅਤੇ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਛਾਤੀ ਵਿਚ ਕਿਸੇ ਵੀ ਤਰ੍ਹਾਂ ਦੀ ਅਸਧਾਰਨ ਤਬਦੀਲੀ ਨੂੰ ਅਣਡਿੱਠਾ ਨਹੀਂ ਕਰਨਾ ਚਾਹੀਦਾ ਅਤੇ ਸਮੇਂ ਸਿਰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਵਿਦਿਆਰਥਣਾਂ ਨੂੰ ਆਪਣੇ ਪਰਿਵਾਰਾਂ ਅਤੇ ਸਮਾਜ ਵਿਚ ਵੀ ਇਸ ਬਿਮਾਰੀ ਸਬੰਧੀ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਸਿਹਤ ਸਬੰਧੀ ਬਿਮਾਰੀਆਂ ਲਈ ਇਲਾਜ ਸਮੇਂ ਸਿਰ ਕਰਵਾਉਣ ਲਈ ਵੀ ਜਾਗਰੂਕ ਕੀਤਾ। ਇਸ ਮੌਕੇ ਕਾਲਜ ਦੇ ਕੈਂਪਸ ਡਾਇਰੈਕਟਰ ਮਿਸ ਰੇਨੂ ਠਾਕੁਰ, ਪ੍ਰਿੰਸੀਪਲ ਰਚਨਾ ਕੁਮਾਰੀ ਅਤੇ ਵਾਈਸ ਪ੍ਰਿੰਸੀਪਲ ਰਮਨਦੀਪ ਕੌਰ ਸੋਹਲ, ਪ੍ਰੋਫੈਸਰ ਮਨਵਿੰਦਰ ਕੌਰ, ਸਾਕਸ਼ੀ ਸ਼ਰਮਾ, ਪੂਨਮ, ਹਰਲੀਨ ਕੌਰ, ਪ੍ਰਿਯੰਕਾ ਸ਼ਰਮਾ, ਸੀਮਾ ਸ਼ਰਮਾ, ਪੁਨਰ, ਪਰਮੀਤ ਕੌਰ,ਪੱਲਵੀ ਪਰਿਹਾਰ, ਮਨਪ੍ਰੀਤ ਕੌਰ, ਜਸਲੀਨ ਕੌਰ, ਭਵਿਆ ਸ਼ਰਮਾ,ਐਮਨਬੀਰ ਕੌਰ, ਸਿਮਰਨਜੀਤ ਕੌਰ, ਵੰਸ਼ਿਕਾ, ਬੰਸ਼ੀਕਾ ਸ਼ਰਮਾ, ਕੰਚਨ ਸ਼ਰਮਾ, ਬਲਜਿੰਦਰ ਕੌਰ, ਪ੍ਰਭਨੂਰ ਕੌਰ, ਰਮਨਦੀਪ ਚੌਹਾਨ, ਅਜਮਤ ਅਤੇ ਮੀਨਾਕਸ਼ੀ ਸਮੇਤ ਸਟਾਫ਼ ਤੇ ਵਿਦਿਆਰਥਣਾਂ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਅੱਡਾ ਕੋਟਲਾ ਡੂਮ ਵਿਖੇ ਸਥਿਤ ਕਬਾੜੀਏ ਦੀ ਦੁਕਾਨ ਅਗਲੀ ਖ਼ਬਰ ਆਈ.ਡੀ.ਬੀ.ਆਈ ਬੈਂਕ ਬਰਾਂਚ ਅਜਨਾਲਾ ਦੇ ਮੁਲਾਜ਼ਮਾਂ ਵਲੋਂ ਨਿੱਜੀਕਰਨ ਖ਼ਿਲਾਫ਼ ਹੜਤਾਲ
Ad Position 24