06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪੀ.ਬੀ.ਐੱਸ. ਸ਼ੋਪਿੰਗ ਸੈਂਟਰ ਮਹਿਤਾ ਚੌਕ ਵਾਲਿਆਂ ਵਲੋਂ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ 1 ਲੱਖ ਰੁਪਏ ਤੱਕ ਖਰੀਦ ਕਰਨ ਵਾਲੇ ਗਾਹਕਾਂ ਨੂੰ ਦਿੱਤੇ ਜਾ ਰਹੇ ਕਈ ਆਕਰਸ਼ਿਤ ਇਨਾਮ

ਘੁਮਾਣ, 6 ਨਵੰਬਰ (ਬੰਮਰਾਹ)- ਪੀ. ਬੀ.

Ad Position 21
No active advertisement
ਪੀਬੀਐਸ ਸ਼ੋਪਿੰਗ ਸੈਂਟਰ ਮਹਿਤਾ ਚੌਂਕ ਦੀ ਬਾਹਰੀ ਤਸਵੀਰ। ਤਸਵੀਰ : ਬੰਮਰਾਹ 07-11-2026
ਘੁਮਾਣ, 6 ਨਵੰਬਰ (ਬੰਮਰਾਹ)- ਪੀ.ਬੀ.ਐਸ. ਸ਼ੋਪਿੰਗ ਸੈਂਟਰ ਮਹਿਤਾ ਚੌਕ (ਅੰਮ੍ਰਿਤਸਰ) ਵਾਲਿਆਂ ਵਲੋਂ ਇਲਾਕੇ ਦੇ ਲੋਕਾਂ ਲਈ ਇਕ ਛੱਤ ਹੇਠਾਂ ਹੀ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪੀ.ਬੀ.ਐਸ. ਸ਼ੋਪਿੰਗ ਸੈਂਟਰ ਵਿਚ ਵੱਖ-ਵੱਖ ਕੰਪਨੀਆਂ ਦੇ ਲੇਡੀਜ਼, ਜੈਂਟਸ ਤੇ ਬੱਚਿਆਂ ਦੇ ਕੱਪੜਿਆਂ ਤੋਂ ਇਲਾਵਾ ਹੋਰ ਕਈ ਤਰ੍ਹਾਂ ਦਾ ਖਰੀਦੋ-ਫਰੋਖਤ ਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੀ.ਬੀ.ਐੱਸ. ਸ਼ੌਪਿੰਗ ਸੈਂਟਰ ਦੇ ਮਾਲਕ ਬਲਕਾਰ ਸਿੰਘ, ਸਤਨਾਮ ਸਿੰਘ, ਪਰਮਜੀਤ ਸਿੰਘ ਤੇ ਅਜੀਤ ਸਿੰਘ ਨੇ ਕਿਹਾ ਕਿ ਲੋਕਾਂ ਵਲੋਂ ਦਿੱਤੇ ਗਏ ਪਿਆਰ ਸਦਕਾ ਸ਼ੋਪਿੰਗ ਸੈਂਟਰ ਨੂੰ ਸ਼ੁਰੂ ਕੀਤੇ 4 ਸਾਲ ਤੋਂ ਵਧੇਰੇ ਦਾ ਸਮਾਂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵਧੀਆ ਕੁਆਲਿਟੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਉੱਥੇ ਲੋਕਾਂ ਦੀ ਜੇਬ ’ਤੇ ਘੱਟ ਖਰਚ ਪਵੇ। ਇਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਡੀਮੇਡ ਕੱਪੜਿਆਂ ਤੋਂ ਇਲਾਵਾ ਖੁੱਲਾ ਕੱਪੜਾ, ਅਟੈਚੀ, ਫੈਂਸੀ ਸੂਟ, ਚੁੰਨੀਆਂ, ਪੱਗਾਂ, ਕੁੜਤੇ ਪਜਾਮੇ, ਕੋਟ ਪੈਂਟ, ਹੈਂਡਲੂਮ, ਬਰਾਈਡਲ ਕੱਪੜਿਆਂ ਦੀ ਵੱਡੀ ਵਰਾਇਟੀ ਸ਼ਹਿਰਾਂ ਨਾਲੋਂ ਘੱਟ ਮੁੱਲ ’ਤੇ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੱਗਾਂ ਲੈਣ ਲਈ ਲੋਕਾਂ ਨੂੰ ਸ਼ਹਿਰਾਂ ’ਚ ਵੱਡੀਆਂ ਦੁਕਾਨਾਂ ’ਤੇ ਜਾਣਾ ਪੈਂਦਾ ਸੀ ਪਰ ਇਲਾਕੇ ਦੇ ਲੋਕਾਂ ਵਲੋਂ ਦਿੱਤੇ ਗਏ ਪਿਆਰ ਨੂੰ ਦੇਖਦਿਆਂ ਹੁਣ ਤੱਕ ਦੀ ਸਭ ਤੋਂ ਵੱਧ ਵਰਾਇਟੀ, ਜਿਸ ਵਿਚ ਫੁੱਲ ਵੈਲ ਪੱਗ ਦੇ 380 ਰੰਗ ਤੇ ਹਾਫ਼ ਵੈਲ ਪੱਗ ਦੇ ਵੀ 380 ਰੰਗ ਮੁਹੱਈਆ ਕਰਵਾਏ ਗਏ ਹਨ। ਇਸ ਵਿਚ ਪੂਰੇ ਵਿਆਹ ਦੀ ਖਰੀਦੋ-ਫਰੋਖਤ ਇਕੋ ਛੱਤ ਹੇਠ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਪੈਸ਼ਲ ਕੁੜਤਾ-ਪਜ਼ਾਮਾ ਸਿਲਾਈ ਕਰਵਾਉਣ ਦੇ ਨਾਲ-ਨਾਲ ਔਰਤਾਂ ਦੇ ਹਰ ਤਰੀਕੇ ਦੇ ਨਵੇਂ-ਨਵੇਂ ਡਿਜ਼ਾਇਨਾਂ ਦੇ ਸੂਟ ਸ਼ੋਪਿੰਗ ਸੈਂਟਰ ਵਿਚ ਹੀ ਸਿਲਾਈ ਕਰਵਾਏ ਜਾਂਦੇ ਹਨ। ਜ਼ਿਕਰਯੋਗ ਹੈ ਕਿ ਇਸ ਸ਼ੋਪਿੰਗ ਸੈਂਟਰ ਦੇ ਖੁੱਲਣ ਨਾਲ ਜਿੱਥੇ ਅੰਮ੍ਰਿਤਸਰ ਦਿਹਾਤੀ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ ਉੱਥੇ ਨਾਲ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਘੁਮਾਣ ਤੇ ਆਸ-ਪਾਸ ਦੇ 200 ਪਿੰਡਾਂ ਦੇ ਕਰੀਬ ਲੋਕਾਂ ਨੂੰ ਵੱਡੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਦੇ ਨਾਲ ਹੀ ਬੱਚਿਆਂ ਦੇ ਰੈਡੀਮੇਡ ਸੂਟਾਂ ਦੀਆਂ ਨਵੀਆਂ-ਨਵੀਆਂ ਵਰਾਇਟੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਵਿਆਹ ਸ਼ਾਦੀਆਂ ਲਈ ਕੋਟ ਪੈਂਟ, ਕੁੜਤੇ-ਪਜ਼ਾਮੇ, ਵਾਸਕਟਾਂ ਤੇ ਜੈਕਟਾਂ ਦੀ ਸਿਲਾਈ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਤੇ ਸਰਦੀਆਂ ਵਿਚ ਗਾਹਕਾਂ ਨੂੰ ਹੋਰ ਵੀ ਆਕਰਸ਼ਤ ਕਰਨ ਲਈ ਜਿੱਥੇ 10 ਹਜ਼ਾਰ ਤੋਂ ਇਕ ਲੱਖ ਰੁਪਏ ਤੱਕ ਦੀ ਖਰੀਦ ਕਰਨ ’ਤੇ 12000 ਤੱਕ ਦੇ ਆਕਰਸ਼ਿਤ ਇਨਾਮ ਦਿੱਤੇ ਜਾ ਰਹੇ ਹਨ। ਇੱਥੇ ਹੀ ਬੱਸ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਆਨਲਾਈਨ ਖਰੀਦਦਾਰੀ ਕਰ ਰਹੇ ਹਨ ਤੇ ਸ਼ੌਪਿੰਗ ਸੈਂਟਰ ਵਾਲਿਆਂ ਵਲੋਂ ਵਧੀਆ ਢੰਗ ਨਾਲ ਪੈਕਿੰਗ ਕਰਕੇ ਲੋਕਾਂ ਨੂੰ ਉਨ੍ਹਾਂ ਵਲੋਂ ਖਰੀਦਿਆ ਸਾਮਾਨ ਸਹੀ ਸਲਾਮਤ ਵਧੀਆ ਕੋਰੀਅਰ ਸੇਵਾ ਰਾਹੀਂ ਵੱਖ-ਵੱਖ ਦੇਸ਼ਾਂ ਵਿਚ ਭੇਜਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ‘ਆਪ’ ਆਗੂਆਂ ਵਲੋਂ ਕੀਤਾ ਗਿਆ ਸਨਮਾਨਿਤ * ਵਾਹਿਗੁਰੂ ਨੇ ਸੇਵਾ ਕਰਨ ਦਾ ਮੌਕਾ ਬਖ਼ਸ਼ਿਆ... ਅਗਲੀ ਖ਼ਬਰ ਵਿਧਾਇਕ ਧਾਲੀਵਾਲ ਵਲੋਂ ਦੇਰ ਰਾਤ ਅਜਨਾਲਾ ’ਚ ਆਤਿਸ਼ਬਾਜ਼ੀਆਂ ਵਾਲੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ
Ad Position 24