07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਿਆਸ ਨੇ ਮਨਾਈ ਸਿਲਵਰ ਜੁਬਲੀ

ਬਿਆਸ, 7 ਨਵੰਬਰ (ਨਰਿੰਦਰ ਸਿੰਘ)- ਸੈਕਰਡ ਹਾਰਟ ਸਕੂਲ ਬਿਆਸ ਵਿਖੇ ਸਿਲਵਰ ਜੁਬਲੀ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਪਿਛਲੇ ਪੰਜੀ ਸਾਲਾਂ ਦਾ ਸਕੂਲੀ ਇਤਿਹਾਸ ਅਤੇ ਪ੍ਰਾਪਤੀਆਂ ਬਹੁਤ ਹੀ ਖੂਬਸੂਰਤ ਅਤੇ ਸੰਗੀਤ ਮਾਈ ਆਈਟਮਾਂ ਰਾਹੀਂ ਮਾਪਿਆਂ ਅਤੇ ਅਧਿਆਪਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਵੱਜੋਂ ਬਿਸ਼ਪ ਆਫ ਜਲੰਧਰ ਡਾ.

Ad Position 21
No active advertisement
ਅਜੀਤ, ਜਲੰਧਰ 08-11-2026
ਬਿਆਸ, 7 ਨਵੰਬਰ (ਨਰਿੰਦਰ ਸਿੰਘ)- ਸੈਕਰਡ ਹਾਰਟ ਸਕੂਲ ਬਿਆਸ ਵਿਖੇ ਸਿਲਵਰ ਜੁਬਲੀ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਪਿਛਲੇ ਪੰਜੀ ਸਾਲਾਂ ਦਾ ਸਕੂਲੀ ਇਤਿਹਾਸ ਅਤੇ ਪ੍ਰਾਪਤੀਆਂ ਬਹੁਤ ਹੀ ਖੂਬਸੂਰਤ ਅਤੇ ਸੰਗੀਤ ਮਾਈ ਆਈਟਮਾਂ ਰਾਹੀਂ ਮਾਪਿਆਂ ਅਤੇ ਅਧਿਆਪਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਵੱਜੋਂ ਬਿਸ਼ਪ ਆਫ ਜਲੰਧਰ ਡਾ. ਜੋਸ ਸਬੈਸਟੀਅਨ ਨੇ ਆਏ ਹੋਏ ਪੇਰੈਂਟਸ ਅਤੇ ਹੋਰ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਹੋਇਆ ਦੱਸਿਆ ਕਿ ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕਡਰੀ ਸਕੂਲ ਬਿਆਸ ਪਿਛਲੇ 25 ਸਾਲਾਂ ਤੋਂ ਲਗਾਤਾਰ ਵਿਦਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਵਿਚ ਵੱਡਾ ਯੋਗਦਾਨ ਪਾ ਰਿਹਾ ਹੈ। ਇਸ ਮੌਕੇ ਡਾ. ਜੋਸ ਸਬੈਸਟੀਅਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਨ੍ਹਾਂ ਮਹਿਮਾਨਾਂ ਤੋਂ ਇਲਾਵਾ ਫਾਦਰ ਲੋਰੈਂਸ, ਫਾਦਰ ਥੋਮਸ, ਸਿਸਟਰ ਗਰੇਸ, ਸਿਸਟਰ ਐਲਸੀਨਾ, ਸਿਸਟਰ ਲਿਸਬਾ, ਫਾਦਰ ਡੇਵਿਸ, ਫਾਦਰ ਬੀਨੂ, ਫਾਦਰ ਜੋਸ ਪਾਲਾਕੂਆ, ਸਿਸਟਰ ਲੂਸੀ ਅਤੇ ਹੋਰ ਵੱਖ ਵੱਖ ਸਕੂਲਾਂ ਦੇ ਮਾਣਯੋਗ ਪ੍ਰਿੰਸੀਪਲ ਅਤੇ ਸੀਨੀਅਰ ਅਧਿਆਪਕ ਨੇ ਸ਼ਿਰਕਤ ਕੀਤੀ ਇਹਨਾਂ ਤੋਂ ਇਲਾਵਾ ਰਕੇਸ਼ ਕਪੂਰ ਡਿਪਟੀ ਡੀ.ਈ.ਓ ਸੀਨੀਅਰ ਸੈਕੰਡਰੀ, ਅੰਮ੍ਰਿਤਸਰ ਵੀ ਉਚੇਚੇ ਤੌਰ ’ਤੇ ਪਹੁੰਚੇ । ਇਸ ਪ੍ਰੋਗਰਾਮ ਦੇ ਦੌਰਾਨ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਅ ਰਹੇ ਅਧਿਆਪਕਾਂ, ਡਰਾਈਵਰਾਂ ਅਤੇ ਸਫਾਈ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ । ਅਖੀਰ ’ਚ ਸਕੂਲ ਦੇ ਡਾਇਰੈਕਟਰ ਫਾਦਰ ਪੋਲ ਰੋਇ ਅਤੇ ਪ੍ਰਿੰਸੀਪਲ ਸਿਸਟਰ ਅੰਜਲੀ ਫਰਾਂਸਿਸ, ਸਿਸਟਰ ਮੈਰੀ ਸਿਸਟਰ ਫਰਾਂਸਿਸਕਾ ਅਤੇ ਸਿਸਟਰ ਸਲਮਾ ਨੇ ਸਾਰੇ ਮੁੱਖ ਮਹਿਮਾਨਾਂ, ਪੇਰੈਂਟਸ, ਅਧਿਆਪਕਾਂ, ਡਰਾਈਵਰਾਂ ਅਤੇ ਸਫਾਈ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਭ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰੋਗਰਾਮ ਦਾ ਸਮਾਪਨ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਰਈਆ ਵਿਖੇ ਸਾਲਾਨਾ ਖੇਡ ਮੇਲਾ ਮਨਾਇਆ ਅਗਲੀ ਖ਼ਬਰ ਨਗਰ ਕੌਂਸਲ ਜੰਡਿਆਲਾ ਗੁਰੂ ਵਲੋਂ ਦੀਵਾਲੀ ਮੌਕੇ ਸਫ਼ਾਈ ਸੇਵਕਾਂ ਨੂੰ ਤੋਹਫ਼ੇ ਵੰਡ ਕੇ ਕੀਤਾ ਸਨਮਾਨਿਤ
Ad Position 24