08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਮਸੂਰੀ ਇੰਟਰਨੈਸ਼ਨਲ ਪਬਲਿਕ ਸਕੂਲ ਫ਼ਤਹਿਪੁਰ ਰਾਜਪੂਤਾਂ ਦਾ 23ਵਾਂ ਸਾਲਾਨਾ ਸਮਾਗਮ ‘ਮੈਂ ਪੰਜਾਬ ਬੋਲਦਾ ਹਾਂ’ ਯਾਦਗਾਰੀ ਹੋ ਗੁਜ਼ਰਿਆ

ਨਵਾਂ ਪਿੰਡ, 9 ਨਵੰਬਰ (ਜਸਪਾਲ ਸਿੰਘ )-ਮਸੂਰੀ ਇੰਟਰਨੈਸ਼ਨਲ ਪਬਲਿਕ ਸਕੂਲ ਫ਼ਤਹਿਪੁਰ ਰਾਜਪੂਤਾਂ ਵਿਖੇ ਹੋਇਆ 23ਵਾਂ ਸਾਲਾਨਾ ਸਮਾਗਮ ‘ਮੈੰ ਪੰਜਾਬ ਬੋਲਦਾ ਹਾਂ’ ਭਾਰਤ ਦੇ ਵੱਖ -ਵੱਖ ਸੂਬਿਆਂ ਦੇ ਸਭਿਆਚਾਰ ਦਰਸਾਉਂਦਾ ਅਤੇ ਗੁਰਮੁੱਖੀ ਪੜ੍ਹੋ ਤੇ ਖ਼ਾਲਸਾਈ ਜੰਗਜੂ ਖੇਡ ‘ਗਤਕਾ’ ਦੀਆਂ ਸੁੰਦਰ ਪੇਸ਼ਕਾਰੀਆਂ ਸਦਕਾ ਯਾਦਗਾਰੀ ਹੋ ਗੁਜਰਿਆ। ਸਮਾਗਮ ਦੀ ਸ਼ੁਰੂਆਅਤ ਸਕੂਲ ਦੇ ਮੁੱਖ ਪ੍ਰਬੰਧਕ ਇੰਜ.

Ad Position 21
No active advertisement
ਅਜੀਤ ਡੈਸਕ 10-11-2026
ਨਵਾਂ ਪਿੰਡ, 9 ਨਵੰਬਰ (ਜਸਪਾਲ ਸਿੰਘ )-ਮਸੂਰੀ ਇੰਟਰਨੈਸ਼ਨਲ ਪਬਲਿਕ ਸਕੂਲ ਫ਼ਤਹਿਪੁਰ ਰਾਜਪੂਤਾਂ ਵਿਖੇ ਹੋਇਆ 23ਵਾਂ ਸਾਲਾਨਾ ਸਮਾਗਮ ‘ਮੈੰ ਪੰਜਾਬ ਬੋਲਦਾ ਹਾਂ’ ਭਾਰਤ ਦੇ ਵੱਖ -ਵੱਖ ਸੂਬਿਆਂ ਦੇ ਸਭਿਆਚਾਰ ਦਰਸਾਉਂਦਾ ਅਤੇ ਗੁਰਮੁੱਖੀ ਪੜ੍ਹੋ ਤੇ ਖ਼ਾਲਸਾਈ ਜੰਗਜੂ ਖੇਡ ‘ਗਤਕਾ’ ਦੀਆਂ ਸੁੰਦਰ ਪੇਸ਼ਕਾਰੀਆਂ ਸਦਕਾ ਯਾਦਗਾਰੀ ਹੋ ਗੁਜਰਿਆ। ਸਮਾਗਮ ਦੀ ਸ਼ੁਰੂਆਅਤ ਸਕੂਲ ਦੇ ਮੁੱਖ ਪ੍ਰਬੰਧਕ ਇੰਜ. ਕਰਨਬੀਰ ਸਿੰਘ ਥਿੰਦ, ਡਾਇਰੈਕਟਰ ਸੁਖਜੀਤ ਸਿੰਘ ਥਿੰਦ ਤੇ ਪ੍ਰਿੰ. ਪਰਮੀਤ ਕੌਰ ਥਿੰਦ ਵਲੋਂ ਕੀਤੀ ਗਈ ਸ਼ਮਾ ਰੌਸ਼ਨ ਉਪਰੰਤ ਵਿਦਿਆਰਥੀਆਂ ਦੁਆਰਾ ਕੀਤੇ ਗਏ ਸ਼ਬਦ ਕੀਰਤਨ ਨਾਲ ਹੋਈ। ਉਪਰੰਤ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਰੰਗਾਰੰਗ ਪ੍ਰੋਗਰਾਮ ’ਚ ਪੰਜਾਬ ਦੇ ਅਨਮੋਲ ਵਿਰਸੇ ਤੇ ਇਸਦੇ ਅਮੀਰ ਸਭਿਆਚਾਰ ਨੂੰ ਦਰਸਾਉਂਦਾ ਲੋਕ ਨਾਚ ਗਿੱਧਾ, ਭੰਗੜਾ ਤੇ ਸ਼ਹੀਦ ਭਗਤ ਦੇ ਜੀਵਨ ’ਤੇ ਕੋਰੀਓਗ੍ਰਾਫੀ ਆਦਿ ਪੇਸ਼ਕਾਰੀਆਂ ਜਿੱਥੇ ਦਰਸ਼ਕਾਂ ਨੂੰ ਲੰਮਾ ਸਮਾਂ ਆਪਣੇ ਨਾਲ ਜੋੜਨ ’ਚ ਕਾਮਯਾਬ ਰਿਹਾ ਉੱਥੇ ਬੀਰਰਸ ਭਰਪੂਰ ‘ਗਤਕਾ’ ਦੀ ਪੇਸ਼ਕਾਰੀ ਸਫ਼ਲ ਪ੍ਰੋਗਰਾਮ ਦੀ ਸਿਖਰ ਹੋ ਨਿੱਬੜੀ। ਸਮਾਗਮ ਦੇ ਮੁੱਖ ਮਹਿਮਾਨ ਕੰਵਲਜੀਤ ਸਿੰਘ ਧੰਜੂ ਸਾਬਕਾ ਸਿੱਖਿਆ ਅਧਿਕਾਰੀ, ਸਕੂਲ ਸਰਪ੍ਰਸਤ ਸਵਿੰਦਰ ਕੌਰ ਤੇ ਨਵਪ੍ਰੀਤ ਕੌਰ ਨੇ ਵਿੱਦਿਅਕ ਵਰ੍ਹੇ 2025-26 ਦੇ ਅੱਵਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਿੱਖਿਆ ਅਧਿਕਾਰੀ ਕੰਲਜੀਤ ਸਿੰਘ ਨੇ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਸਫ਼ਲਤਾ ਦੇ ਗੁਣ ਦੱਸੇ। ਸਟੇਜ ਸੰਚਾਲਨ ਕਵਲਪ੍ਰੀਤ ਕੌਰ ਤੇ ਸੁਮਨਪ੍ਰੀਤ ਕੌਰ ਨੇ ਬਾਖੂਬੀ ਕੀਤਾ। ਸਕੂਲ ਪ੍ਰਬੰਧਕਾਂ ਵਲੋਂ ਕਵਲਜੀਤ ਸਿੰਘ ਤਲਵੰਡੀ ਡੋਗਰਾਂ, ਮਨਦੀਪ ਸਿੰਘ, ਸਰਪੰਚ ਸਰਬਜੀਤ ਸਿੰਘ ਜੰਮੂ ਨਵਾਂ ਪਿੰਡ, ਹਰਪ੍ਰੀਤ ਸਿੰਘ ਸਰਪੰਚ ਜੰਡ, ਮੰਗਲ ਸਿੰਘ ਸਰਪੰਚ ਫ਼ਤਹਿਪੁਰ, ਐੱਸ. ਡੀ. ਓ.ਪੰਕਜ ਕੁਮਾਰ, ਨਾਨਕ ਸਿੰਘ ਕੇਸਰ ਜਨਰੇਟਰ, ਸਵਿੰਦਰ ਸਿੰਘ ਰਾਜੂ ਤੇ ਜੇ. ਈ. ਅਜੀਤ ਪਾਲ ਸਿੰਘ ਆਦਿ ਮੋਹਤਬਾਰਾਂ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ , ਬਾਬਾ ਬਕਾਲਾ ਸਾਹਿਬ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਮੰਤਰੀ ਈਟੀਓ ਨੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਦੀਵੇ ਜਗਾ ਕੇ ਮਨਾਈ ਦੀਵਾਲੀ
Ad Position 24