08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਮਾਤਾ ਸੁਰਿੰਦਰ ਕੌਰ ਸਠਿਆਲਾ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ

ਸਠਿਆਲਾ, 9 ਨਵੰਬਰ ( ਜਗੀਰ ਸਿੰਘ ਸਫਰੀ)-ਬੀਤੇ ਦਿਨੀਂ ਗੁਰੂ ਤੇਗ ਬਹਾਦਰ ਨਗਰ ਸਠਿਆਲਾ ਦੇ ਸਰਪੰਚ ਦਲਬੀਰ ਸਿੰਘ ਬੱਲ ਤੇ ਲਖਬੀਰ ਸਿੰਘ ਯੂ. ਕੇ ਦੇ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ।

Ad Position 21
No active advertisement
ਗੁ: ਸੋਹਿਆਣਾ ਸਾਹਿਬ ਸਠਿਆਲਾ ਵਿਖੇ ਮਾਤਾ ਸੁਰਿੰਦਰ ਕੌਰ ਨੂੰ ਵੱਖ-ਵੱਖ ਬੁਲਾਰੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ (ਹੇਠਾਂ) ਸੰਗਤਾਂ ਦਾ ਇੱਕਠ। ਤਸਵੀਰਾਂ : ਜਗੀਰ ਸਿੰਘ ਸਫਰੀ 10-11-2026
ਸਠਿਆਲਾ, 9 ਨਵੰਬਰ ( ਜਗੀਰ ਸਿੰਘ ਸਫਰੀ)-ਬੀਤੇ ਦਿਨੀਂ ਗੁਰੂ ਤੇਗ ਬਹਾਦਰ ਨਗਰ ਸਠਿਆਲਾ ਦੇ ਸਰਪੰਚ ਦਲਬੀਰ ਸਿੰਘ ਬੱਲ ਤੇ ਲਖਬੀਰ ਸਿੰਘ ਯੂ.ਕੇ ਦੇ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸਾਂਤੀ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਕੰਵਲ ਬਾਬਾ ਬਕਾਲਾ ਸਾਹਿਬ ਵਲੋਂ ਵੈਰਾਗਮਈ ਕੀਤਰਨ ਕਰਨ ਉਪਰੰਤ ਗੁ: ਸੋਹਿਆਣਾ ਸਾਹਿਬ ਸਠਿਆਲਾ ਅੰਤਿਮ ਅਰਦਾਸ ਗਿਆਨੀ ਗੁਰਦੀਪ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਸ਼ਰਧਜ਼ਲੀ ਸਮਾਗਮ ਹੋਇਆ, ਜਿਸ ਵਿਚ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਹਲਕਾ ਬਾਬਾ ਬਕਾਲਾ ਸਾਹਿਬ ਤੋਂ ਆਪ ਆਗੂ ਸਤਿੰਦਰਜੀਤ ਸਿੰਘ ਛੱਜਲਵੱਢੀ, ਕਾਂਗਰਸ ਪਾਰਟੀ ਐਸ.ਸੀ ਡਿਪਾਰਟਮੈਂਟ ਦੇ ਜਰਨਲ ਸਕੱਤਰ ਸੁਰਜਨ ਸਿੰਘ ਭਲਾਈਪੁਰ, ਸਰਪੰਚ ਵਰਿੰਦਰ ਸਿੰਘ ਧੂਲਕਾ, ਬਾਬਾ ਕਰਤਾਰ ਸਿਘ, ਬਾਬਾ ਨਰਿੰਦਰ ਸਿੰਘ, ਬਾਬਾ ਪਲਵਿੰਦਰ ਸਿੰਘ,ਮਨਵੀਰ ਸਿੰਘ ਯੂ.ਕੇ ਵਲੋਂ ਮਾਤਾ ਸੁਰਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਤੇ ਪਰਿਵਾਰ ਨੂੰ ਸੰਸਕਾਰ ਅਤੇ ਪਿਆਰ ਹਮੇਸ਼ਾ ਸਭ ਦੇ ਦਿਲ ਵਿਚ ਵੱਸਦੇ ਰਹਿਣਗੇ । ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਭੱਪੀ ਵਡਾਲਾ, ਚੈਅਰਮੈਨ ਨਿਸ਼ਾਨ ਸਿੰਘ, ਜਥੇ: ਰਾਮ ਸਿੰਘ ਨਾਗੋਕੇ, ਸਰਪੰਚ ਕੁਲਬੀਰ ਸਿੰਘ, ਕੰਵਲਜੀਤ ਸਿੰਘ ਨਾਗੋਕੇ,ਜੈਵਿੰਦਰ ਸਿੰਘ ਬਾਬਾ ਬਕਾਲਾ, ਸੁਸਾਇਟੀ ਪ੍ਰਧਾਨ ਗੁਰਮੁੱਖ ਸਿੰਘ ਡਾਂਗਾ, ਜੋਗਾ ਸਿੰਘ ਆਤੜ੍ਹੀ, ਗੁਰਮੀਤ ਸਿੰਘ ਬੱਲ, ਸਾ: ਸਰਪੰਚ ਦਲਵਿੰਦਰ ਸਿਘ, ਹਰਜਿੰਦਰ ਸਿੰਘ ਰਾਜੂ , ਦਲਬੀਰ ਸਿੰਘ ਬੀਕਾ, ਨੰਬਰਦਾਰ ਪ੍ਰਸ਼ੋਤਮ ਸਿੰਘ ਨੰਬਰਦਾਰ ਸਤਨਾਮ ਸਿੰਘ, ਪ੍ਰਧਾਨ ਸਤਨਾਮ ਸਿੰਘ, ਰਾਜਪਾਲ ਸਿੰਘ ਰਾਜੂ, ਸੰਨੀ ਵੋਹਰਾ, ਹੈਪੀ ਆਤੜ੍ਹੀ, ਇੰਸ: ਸਰਬਜੀਤ ਸਿੰਘ ਬੱਲ, ਪਰਮਜੀਤ ਸਿੰਘ ਸਿਤਾਰਾ, ਗਿਆਨੀ ਦਲਜੀਤ ਸਿਂਘ, ਪ੍ਰੋ: ਭੁਪਿੰਦਰ ਸਿੰਘ, ਹਰਦੀਪ ਸਿੰਘ ਬੱਲ, ਪ੍ਰਭਜੀਤ ਸਿੰਘ ਘੁੱਗਾ, ਸੁਖਜੀਤ ਸਿਘ ਸੀ.ਏ ਗੁਰਪ੍ਰਤਾਪ ਸਿੰਘ, ਲੱਖਾ ਸਿੰਘ, ਲਾਲੀ ਰੁਮਾਣਾ ਬੇਅੰਤ ਸਿੰਘ ਆਦਿ ਵਲੋਂ ਗੁ: ਸਾਹਿਬ ਨਤਮਸਤਕ ਹੋ ਕੇ ਮਾਤਾ ਸੁਰਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਕੀਤੇ ਗਏ।
Ad Position 22
No active advertisement
ਪਿਛਲੀ ਖ਼ਬਰ ਸਠਿਆਲਾ ਵਿਖੇ ਸ਼ਰਧਾ ਨਾਲ ਮਨਾਇਆ ਭਗਵਾਨ ਵਿਸ਼ਵਕਰਮਾ ਦਿਵਸ ਅਗਲੀ ਖ਼ਬਰ ਦਸਮੇਸ਼ ਸਕੂਲ , ਬਾਬਾ ਬਕਾਲਾ ਸਾਹਿਬ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24