ਛਾਪਾ ਰਾਮ ਸਿੰਘ ਵਾਸੀ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲ੍ਹਾ ’ਤੇ ਬੱਚੇ ਦੀ ਗਲਤ ਰਿਪੋਰਟ ਦੇਣ ਦੇ ਲਾਏ ਦੋਸ਼
ਨਵਾਂ ਪਿੰਡ, 18 ਨਵੰਬਰ (ਜਸਪਾਲ ਸਿੰਘ)-ਪਿੰਡ ਛਾਪਾ ਰਾਮ ਸਿੰਘ ਦੇ ਰੋਬਿਨਪ੍ਰੀਤ ਸਿੰਘ ਨਾਂ ਦੇ ਇਕ ਵਿਆਕਤੀ ਵਲੋਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲ੍ਹਾ ’ਤੇ ਉਸਦੇ ਬੱਚੇ ਦੀ ਗ਼ਲਤ ਰਿਪੋਟਰ ਦਿੱਤੇ ਜਾਣ ਦੇ ਦੋਸ਼ ਲਾਏ ਗਏ। ਇਸ ਸੰਬੰਧੀ ਉਸ ਨੇ ਸਥਾਨਕ ਵਾਸੀ ਹਰਜਿੰਦਰ ਸਿੰਘ ਨਾਲ ਪੱਤਰਕਾਰਾਂ ਨੂੰ ਵਧੇਰੇ ਜਾਣਕਾਰੀ ਦੇਂਦਿਆਂ ਦੱਸਿਆ ਉਸਦਾ ਡੇਢ ਸਾਲ ਦਾ ਬੱਚਾ ਰੋਹਿਤਜ ਸਿੰਘ ਕੱਲ੍ਹ ਰਾਤ ਦਰਦ ਨਾਲ ਰੋਣ ਲੱਗਾ ਤਾਂ ਉਨ੍ਹਾਂ ਨੂੰ ਉਸਦੀ ਪੇਸ਼ਾਬ ਵਾਲੀ ਜਗ੍ਹਾ ਦੇ ਨਜ਼ਦੀਕ ਉਨ੍ਹਾਂ ਨੂੰ ਸੋਜ (ਸੰਡਾ ਚੜ੍ਹਨ ) ਦਿਖਾਈ ਦਿੱਤੀ, ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਉਸ ਨੂੰ ਆਪਣੇ ਨੇੜੇ ਦੇ ਉਪਰੋਕਤ ਹਸਪਤਾਲ ਵਿਖੇ ਲਿਜਾਇਆ ਗਿਆ ।
ਸ
ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲ੍ਹਾ ’ਤੇ ਬੱਚੇ ਦੀ ਗ਼ਲਤ ਰਿਪੋਰਟ ਦੇਣ ਦੇ ਦੋਸ਼ਾਂ ਦੀ ਕਾਪੀ ਨਾਲ ਬੱਚੇ ਦੇ ਪਿਤਾ ਰੋਬਿਨਪ੍ਰੀਤ ਸਿੰਘ ਤੇ ਹਰਜਿੰਦਰ ਸਿੰਘ । ਤਸਵੀਰ : ਜਸਪਾਲ ਸਿੰਘ
19-11-2026
ਨਵਾਂ ਪਿੰਡ, 18 ਨਵੰਬਰ (ਜਸਪਾਲ ਸਿੰਘ)-ਪਿੰਡ ਛਾਪਾ ਰਾਮ ਸਿੰਘ ਦੇ ਰੋਬਿਨਪ੍ਰੀਤ ਸਿੰਘ ਨਾਂ ਦੇ ਇਕ ਵਿਆਕਤੀ ਵਲੋਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲ੍ਹਾ ’ਤੇ ਉਸਦੇ ਬੱਚੇ ਦੀ ਗ਼ਲਤ ਰਿਪੋਟਰ ਦਿੱਤੇ ਜਾਣ ਦੇ ਦੋਸ਼ ਲਾਏ ਗਏ। ਇਸ ਸੰਬੰਧੀ ਉਸ ਨੇ ਸਥਾਨਕ ਵਾਸੀ ਹਰਜਿੰਦਰ ਸਿੰਘ ਨਾਲ ਪੱਤਰਕਾਰਾਂ ਨੂੰ ਵਧੇਰੇ ਜਾਣਕਾਰੀ ਦੇਂਦਿਆਂ ਦੱਸਿਆ ਉਸਦਾ ਡੇਢ ਸਾਲ ਦਾ ਬੱਚਾ ਰੋਹਿਤਜ ਸਿੰਘ ਕੱਲ੍ਹ ਰਾਤ ਦਰਦ ਨਾਲ ਰੋਣ ਲੱਗਾ ਤਾਂ ਉਨ੍ਹਾਂ ਨੂੰ ਉਸਦੀ ਪੇਸ਼ਾਬ ਵਾਲੀ ਜਗ੍ਹਾ ਦੇ ਨਜ਼ਦੀਕ ਉਨ੍ਹਾਂ ਨੂੰ ਸੋਜ (ਸੰਡਾ ਚੜ੍ਹਨ ) ਦਿਖਾਈ ਦਿੱਤੀ, ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਉਸ ਨੂੰ ਆਪਣੇ ਨੇੜੇ ਦੇ ਉਪਰੋਕਤ ਹਸਪਤਾਲ ਵਿਖੇ ਲਿਜਾਇਆ ਗਿਆ । ਹਸਪਤਾਲ ਦੇ ਸੰਬੰਧਿਤ ਵਿਭਾਗ ਵਲੋਂ ਉਸ ਦਾ (ਪੀੜਤ ਬੱਚਾ) ਅਲਟਰਾਸਾਊਂਡ ਕੀਤਾ, ਜਿਸ ’ਚ ਉਸ ਨੂੰ ਕੋਈ ਬਿਮਾਰੀ ਨਾ ਹੋਣ ਦੀ ਉਨ੍ਹਾਂ ਨੂੰ ਉਸ ਦੀ ਰਿਪੋਰਟ ਦੇ ਦਿੱਤੀ ਗਈ ਤੇ ਉਹ ਬੱਚੇ ਨੂੰ ਰਾਤ ਘਰ ਲੈ ਆਏ। ਅਗਲੇ ਦਿਨ ਉਨ੍ਹਾਂ ਵਲੋਂ ਅੰਮ੍ਰਿਤਸਰ ਵਿਖੇ ਇਕ ਨਿੱਜੀ ਹਸਪਤਾਲ ਤੋਂ ਬੱਚੇ ਨੂੰ ਸੋਜ ਹੋਣ ਦੀ ਜਾਂਚ ਕਰਵਾਈ ਗਈ ਤਾਂ ਓਥੋਂ ਹੋਏ ਉਸਦੇ ਅਲਟਰਾਸਾਊਂਡ ’ਚ ਨੂੰ (ਬੱਚੇ) ਗਦੂਦਾਂ ਹੋਣ ਦੀ ਪੁਸ਼ਟੀ ਹੋਈ। ਇਸ ਮੌਕੇ ਰੋਬਿਨਪ੍ਰੀਤ ਸਿੰਘ ਨੇ ਉਪਰੋਕਤ ਹਸਪਤਾਲ ਵਲੋਂ ਨੰਨ੍ਹੇ ਬਾਲ ਦੀ ਰਿਪੋਰਟ ਨੂੰ ਲੈ ਕੇ ਹੋਈ ਕੋਤਾਹੀ ਦੇ ਦੋਸ਼ ਲਾਉਂਦਿਆਂ ਉਸ ਨੇ ਸੰਬੰਧਿਤ ਰੀਡਿਓਲਜਿਸਟ ’ਤੇ ਕਾਰਵਾਈ ਕੀਤੇ ਜਾਣ ਦੀ ਹਸਪਤਾਲ ਦੇ ਪ੍ਰਬੰਧਕਾਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ। ਇਸ ਨੂੰ ਲੈ ਕੇ ਹਸਪਤਾਲ ਦੇ ਸੰਬੰਧਿਤ ਵਿਭਾਗ ਮੁਖੀ ਨਾਲ ਗੱਲ ਕਰਨ ’ਤੇ ਉਸ ਨੇ ਦੱਸਿਆ ਕਿ ਇਹ ਪੇਟੈਂਟ ਪ੍ਰੋਸੈਸ ਵੇਜ਼ੀਨਲਿਸ ਨਾਂ ਦੀ ਬੱਚਿਆਂ ਨੂੰ ਹੋਣ ਵਾਲੀ ਆਮ ਬਿਮਾਰੀ ਹੈ ਜੋ ਕਿ ਬੱਚੇ ਦੀ ਢਾਈ ਸਾਲ ਤੱਕ ਦੀ ਉਮਰ ’ਤੇ ਆਪਣੇ ਆਪ ਠੀਕ ਹੋ ਜਾਂਦੀ ਹੈ, ਤੇ ਇਸ ਨੂੰ ਠੀਕ ਕੀਤੇ ਜਾਣ ਲਈ ਕਿਸੇ ਪ੍ਰਕਾਰ ਦੇ ਆਪਰੇਸ਼ਨ, ਦਵਾਈ ਦੀ ਲੋੜ ਨਹੀਂ ਹੈ ।