22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸਰਕਾਰੀ ਪ੍ਰਾਇਮਰੀ ਸਕੂਲ ਜੋਧੇ ਵਿਖੇ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ

ਬਾਬਾ ਬਕਾਲਾ ਸਾਹਿਬ, 22 ਨਵੰਬਰ (ਰਾਜਨ)- ਪਿੰਡ ਜੋਧੇ ਵਿਖੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਰਈਆ-1, ਸ: ਰਣਜੀਤ ਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ. ਐੱਚ.

Ad Position 21
No active advertisement
ਅਜੀਤ ਡੈਸਕ 23-11-2026
ਬਾਬਾ ਬਕਾਲਾ ਸਾਹਿਬ, 22 ਨਵੰਬਰ (ਰਾਜਨ)- ਪਿੰਡ ਜੋਧੇ ਵਿਖੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਰਈਆ-1, ਸ: ਰਣਜੀਤ ਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ.ਐੱਚ.ਟੀ. ਅਜੇਪਾਲ ਸਿੰਘ ਦੀ ਅਗਵਾਈ ਹੇਠ ਸਿੱਖਿਆ ਬਲਾਕ ਰਈਆ-1 ਦੇ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ । ਸਰਕਾਰੀ ਪ੍ਰਾਇਮਰੀ ਸਕੂਲ ਜੋਧੇ ਵਿਖੇ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਬਲਾਕ ਦੇ ਅੱਠ ਸੈਂਟਰਾਂ ਤੋਂ ਸੈਂਕੜੇ ਵਿਦਿਆਰਥੀਆਂ ਨੇ ਸੁੰਦਰ ਲਿਖਾਈ (ਪੰਜਾਬੀ ਤੇ ਅੰਗਰੇਜ਼ੀ), ਲੋਕ ਗੀਤ, ਕਵਿਤਾ, ਬਾਲ ਗੀਤ, ਕਹਾਣੀ ਉਚਾਰਨ, ਭਾਸ਼ਣ, ਚਿੱਤਰਕਾਰੀ, ਪਹਾੜੇ, ਬੋਲ ਲਿਖਤ, ਪੈਰਾ ਰਚਨਾ ਆਦਿ ਮੁਕਾਬਿਲਆਂ ਵਿਚ ਭਾਗ ਲਿਆ ਅਤੇ ਅਧਿਆਪਕਾਂ ਦੇ ਵੀ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ। ਹਰੇਕ ਵਰਗ ਦੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਸੀ. ਐੱਚ. ਟੀ. ਮਹਿਤਾ ਚੌਕ, ਰੁਪਿੰਦਰ ਸਿੰਘ ਬੀ.ਆਰ.ਸੀ., ਸੁਖਵਿੰਦਰ ਸਿੰਘ ਐੱਚ.ਟੀ.ਜੋਧੇ, ਅਰੁਣ ਕੁਮਾਰ ਐੱਚ.ਟੀ. ਕੋਟ ਮਹਿਤਾਬ, ਨਵਦੀਪ ਸਿੰਘ ਬਦੇਸ਼ਾ ਐੱਚ.ਟੀ. ਗੱਗੜਭਾਣਾ, ਜਗਜੀਤ ਸਿੰਘ ਐੱਚ.ਟੀ. ਵਜ਼ੀਰ ਭੁੱਲਰ, ਦਲਜੀਤ ਸਿੰਘ ਐੱਚ.ਟੀ. ਬਲਸਰਾਏ, ਜਰਨੈਲ ਸਿੰਘ ਐੱਚ. ਟੀ. ਖ਼ਾਨਪੁਰ, ਗਗਨਦੀਪ ਸਿੰਘ ਐੱਚ. ਟੀ. ਮਹਿਤਾ, ਕਿਰਨਦੀਪ ਐੱਚ. ਟੀ. ਨੌਰੰਗਪੁਰ, ਸ਼ੈਲੀ ਕੁਮਾਰੀ ਐੱਚ. ਟੀ. ਰਈਆ, ਮਨਜਿੰਦਰ ਸਿੰਘ ਬਿਆਸ, ਨਵਨਿਸ਼ਾਨ ਸਿੰਘ, ਚੰਨਦੀਪ ਸਿੰਘ ਬੁਤਾਲਾ, ਰਵੀ ਅਰੋੜਾ, ਅਮਨਦੀਪ ਸਿੰਘ ਚੀਮਾਬਾਠ, ਰਜਿੰਦਰ ਸਿੰਘ, ਨਛੱਤਰ ਸਿੰਘ ਸਠਿਆਲਾ, ਧਰਮਿੰਦਰ ਸਿੰਘ, ਹਰਭਿੰਦਰ ਸਿੰਘ, ਬਿਕਰਮਜੀਤ ਸਿੰਘ, ਲਲਿਤ ਸੋਨੀ, ਸੰਦੀਪ ਸਿੰਘ, ਨਵਜੋਤ ਕੌਰ, ਸੰਦੀਪ ਕੌਰ, ਰੀਆ, ਬਬਲੀ, ਪਾਰੁਲ, ਮੀਨੂ , ਰੀਟਾ ਰਾਣੀ ਅਤੇ ਗੁਰਪ੍ਰੀਤ ਕੌਰ ਸਮੇਤ ਹੋਰ ਵੀ ਅਧਿਆਪਕ ਸਾਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਈ.ਟੀ.ਓ. ਨੇ ਪਿੰਡ ਠੱਠੀਆਂ ਵਿਖੇ 55 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹੈਲਥ ਐਂਡ ਵੈਲਨੈੱਸ ਸੈਂਟਰ ਦਾ ਰੱਖਿਆ ਨੀਂਹ ਪੱ... ਅਗਲੀ ਖ਼ਬਰ ਸੂਬੇਦਾਰ ਹਰਜੀਤ ਸਿੰਘ ਦੀ ਅਗਵਾਈ ਹੇਠ ਬਾਬਾ ਬਕਾਲਾ ਸਾਹਿਬ ਤੋਂ ਚਮਕੌਰ ਸਾਹਿਬ ਲਈ ਜਥਾ ਰਵਾਨਾ
Ad Position 24