23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਲੋਕ ਵਿਰੋਧੀ ਆਰਥਿਕ ਨੀਤੀਆਂ ਨੇ ਅਮੀਰਾਂ ਤੇ ਗਰੀਬਾਂ ’ਚ ਪਾੜਾ ਵਧਾਇਆ-ਪਵਨਪ੍ਰੀਤ ਸਿੰਘ

ਫ਼ਰੀਦਕੋਟ, 23 ਅਗਸਤ (ਜਸਵੰਤ ਸਿੰਘ ਪੁਰਬਾ)-ਲੋਕ ਵਿਰੋਧੀ ਨੀਤੀਆਂ ਨੇ ਅਮੀਰਾਂ ਅਤੇ ਗਰੀਬਾਂ ਵਿਚਲੀ ਖਾਈ ਨੂੰ ਹੋਰ ਡੂੰਘਾ ਕੀਤਾ ਹੈ ਅਤੇ ਇਹ ਖਾਈ ਹਰ ਰੋਜ ਵੱਧਦੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨਾਂ ਮਜ਼ਦੂਰਾਂ ਦੇ ਸੀਨੀਅਰ ਆਗੂ ਪਵਨਪ੍ਰੀਤ ਸਿੰਘ ਨੇ ਕਰਦਿਆਂ ਕਿਹਾ ਕਿ ਦੇਸ਼ ਦੇ 1% ਅਮੀਰ ਕੋਲ ਟੋਟਲ ਧੰਨ ਦਾ 40.

Ad Position 21
No active advertisement
ਅਜੀਤ ਡੈਸਕ 24-08-2026
ਫ਼ਰੀਦਕੋਟ, 23 ਅਗਸਤ (ਜਸਵੰਤ ਸਿੰਘ ਪੁਰਬਾ)-ਲੋਕ ਵਿਰੋਧੀ ਨੀਤੀਆਂ ਨੇ ਅਮੀਰਾਂ ਅਤੇ ਗਰੀਬਾਂ ਵਿਚਲੀ ਖਾਈ ਨੂੰ ਹੋਰ ਡੂੰਘਾ ਕੀਤਾ ਹੈ ਅਤੇ ਇਹ ਖਾਈ ਹਰ ਰੋਜ ਵੱਧਦੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨਾਂ ਮਜ਼ਦੂਰਾਂ ਦੇ ਸੀਨੀਅਰ ਆਗੂ ਪਵਨਪ੍ਰੀਤ ਸਿੰਘ ਨੇ ਕਰਦਿਆਂ ਕਿਹਾ ਕਿ ਦੇਸ਼ ਦੇ 1% ਅਮੀਰ ਕੋਲ ਟੋਟਲ ਧੰਨ ਦਾ 40.5% ਹੈ ਅਤੇ ਉਪਰਲੇ 10% ਲੋਕਾਂ ਕੋਲ ਦੇਸ਼ ਦੀ 77% ਆਬਾਦੀ ਜਿਨ੍ਹਾਂ ਧੰਨ ਹੈ। ਇਸ ਤਰ੍ਹਾਂ ਸਾਲ 2017 ਦੌਰਾਨ ਦੇਸ਼ ਵਿਚ ਸਿਰਫ਼ 9 ਵਿਅਕਤੀ ਅਰਬਪਤੀ ਸਨ ਅਤੇ 2018 ਤੋਂ 2022 ਦੌਰਾਨ ਭਾਰਤ ਵਿਚ ਹਰ ਰੋਜ਼ 70 ਨਵੇਂ ਕਰੋੜਪਤੀ ਬਣ ਰਹੇ ਹਨ। ਨਵੀਆਂ ਨੀਤੀਆਂ ਨੇ ਆਮ ਜਨਤਾ ਦਾ ਜਿੱਥੇ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ ਉਥੇ ਦੂਜੇ ਪਾਸੇ ਪੈਸੇ ਦੇ ਢੇਰ ਲੱਗ ਰਹੇ ਹਨ। ਹਰ ਸਾਲ ਦੇਸ਼ ਵਿਚ 6.3 ਕਰੋੜ ਲੋਕ ਗਰੀਬੀ ਦੀ ਦਲ ਦਲ ਵਿਚ ਧੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗਲੋਬਲ ਹੰਗਰ ਇੰਡੈਕਸ (ਭੁੱਖਮਰੀ) ਮੁਤਾਬਿਕ 125 ਦੇਸ਼ਾਂ ਵਿਚੋਂ ਭਾਰਤ 111ਵੇਂ ਸਥਾਨ ’ਤੇ ਹੈ। ਦੇਸ਼ ਵਿਚ ਹਰ ਸੈਕੰਡ ਵਿਚ ਦੋ ਵਿਅਕਤੀ ਗਰੀਬਾਂ ਵਿਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਜਿਸ ਦੀ ਦੋ ਤਿਹਾਈ ਆਬਾਦੀ ਜੋ ਖੇਤੀ ਉਪਰ ਨਿਰਭਰ ਹੈ, ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ। ਸਗੋਂ ਦੇਸ਼ ਦੀ ਮੰਡੀ ਨੂੰ ਖੋਲ ਕੇ ਨਿੱਜੀ ਵਪਾਰੀਆਂ ਦੇ ਰਹਿਮੋ ਕਰਮ ’ਤੇ ਛੱਡਣ ਲਈ ਕਾਨੂੰਨ ਲਿਆਂਦੇ ਜਾ ਰਹੇ ਹਨ। ਅਮਰੀਕਾ ਵਲੋਂ ਸੇਧਿਤ ਨੀਤੀਆਂ ਦੀ ਤੁਲਨਾ ਭਾਰਤ ਨਾਲ ਨਹੀਂ ਕੀਤੀ ਜਾ ਸਕਦੀ। ਜਿੱਥੋਂ ਦੀ ਸਿਰਫ਼ 2 ਫ਼ੀਸਦੀ ਆਬਾਦੀ ਹੀ ਖੇਤੀ ਉੱਪਰ ਨਿਰਭਰ ਹੈ ਅਤੇ ਅਮਰੀਕਾ ਦੀ ਸਰਕਾਰ ਆਪਣੇ ਕਿਸਾਨਾਂ ਨੂੰ ਮਣਾਂ ਮੂੰਹੀ ਸਬਸਿਡੀਆਂ ਦਿੰਦੀ ਹੈ। ਜੋ ਭਾਰਤ ਨਾਲੋਂ 35 ਗੁਣਾ ਵੱਧ ਹੈ। ਉਨ੍ਹਾਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਇੱਕਠੇ ਹੋ ਕੇ ਲੋਕ ਮਾਰੂ ਨੀ ਤੀਆਂ ਵਿਰੁੱਧ ਇਕ ਪਲੇਟ ਫ਼ਾਰਮ ’ਤੇ ਇੱਕਠੇ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜ਼ਰੂਰਤ ਹੈ ਕਿ ਦੇਸ਼ ਵਿਚ ਖਾਸ ਕਰਕੇ ਪੰਜਾਬ ਵਿਚ ਖੇਤੀ ਆਧਾਰਿਤ ਸਨਅਤਾਂ ਲਗਾਈਆਂ ਜਾਣ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਕੂਲ ਦੇ 250 ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਦੇ ਇਮਤਿਹਾਨ ’ਚ ਲਿਆ ਭਾਗ ਅਗਲੀ ਖ਼ਬਰ ਡਰਾਈਵਰ-ਕੰਡਕਟਰ ਦੀ ਕੁੱਟਮਾਰ ਕਰਨ ’ਤੇ ਸਰਕਾਰੀ ਬੱਸ ਮੁਲਾਜ਼ਮਾਂ ਵਲੋਂ ਮੁੱਖ ਸੜਕ ਜਾਮ
Ad Position 24