24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਵਾਰਡ ਨੰਬਰ 9 ਤੇ 10 ਦੀਆਂ ਗਲੀਆਂ ’ਚ ਖੜ੍ਹੇ ਸੀਵਰੇਜ ਦੇ ਪਾਣੀ ਨੇ ਲੋਕਾਂ ਦੇ ਨੱਕ ’ਚ ਦਮ ਲਿਆਂਦਾ

ਮਾਨਸਾ, 14 ਅਗਸਤ (ਸ. ਰਿ.)

Ad Position 21
No active advertisement
ਵਾਰਡ ਨੰਬਰ 10 ’ਚ ਖੜ੍ਹਿਆ ਸੀਵਰੇਜ ਦਾ ਗੰਦਾ ਪਾਣੀ ਵਿਖਾਉਂਦੇ ਹੋਏ ਮੁਹੱਲਾ ਵਾਸੀ। ਤਸਵੀਰ : ਸੇਮੀ ਮਾਨਸਾ 08-08-2026
ਮਾਨਸਾ, 14 ਅਗਸਤ (ਸ.ਰਿ.)- ਸਥਾਨਕ ਵਾਰਡ ਨੰਬਰ 9 ਤੇ 10 ਦੀਆਂ ਕਈ ਗਲੀਆਂ ’ਚ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਨੇ ਲੋਕਾਂ ਦੇ ਨੱਕ ’ਚ ਦਮ ਲਿਆਂਦਾ ਹੋਇਆ ਹੈ। ਇਹ ਪਾਣੀ ਪਿਛਲੇ ਮਹੀਨਿਆਂ ਤੋਂ ਖੜ੍ਹਾ ਹੈ ਅਤੇ ਨਿਕਾਸੀ ਨਾ ਹੋਣ ਕਰ ਕੇ ਬਦਬੂ ਮਾਰ ਰਹੀ ਹੈ। ਲਾਭ ਸਿੰਘ ਵਾਲੀ ਗਲੀ, ਕਾ. ਚੰਨੀ ਦੀ ਚੱਕੀ ਵਾਲੀ ਗਲੀ ਅਤੇ ਧਾਲੀਵਾਲ ਚੌਂਕ ਕੋਲ ਤਾਂ ਇਸ ਕਦਰ ਪਾਣੀ ਖੜ੍ਹਾ ਹੈ ਕਿ ਮੁਹੱਲਾ ਵਾਸੀਆਂ ਨੂੰ ਲੰਘਣਾ ਔਖਾ ਹੋਇਆ ਪਿਆ ਹੈ। ਸੇਵਾ ਮੁਕਤ ਸੁਪਰਡੈਂਟ ਨਸੀਬ ਸਿੰਘ ਮੋਹਲ, ਰਾਜ ਮਿੱਤਲ, ਰਾਜ ਕੁਮਾਰ, ਕ੍ਰਿਸ਼ਨ ਸਿੰਘ, ਦੇਸ ਰਾਜ, ਨਰੋਤਮ ਸਿੰਘ, ਸੁਮਿਤਰਾ ਦੇਵੀ, ਪਰਮਾ ਦੇਵੀ, ਰੇਖਾ ਰਾਣੀ, ਸੁਮਨ ਰਾਣੀ ਆਦਿ ਨੇ ਦੱਸਿਆ ਕਿ ਉਹ ਵਾਰ-ਵਾਰ ਵਿਭਾਗ ਤੇ ਪ੍ਰਸ਼ਾ ਸਨ ਦੇ ਨੁਮਾਇੰਦਿਆਂ ਤੱਕ ਆਵਾਜ਼ ਉਠਾ ਚੁੱਕੇ ਹਨ ਪਰ ਮਸਲਾ ਜਿਉਂ ਦੀ ਤਿਉਂ ਹੈ। ਉਨ੍ਹਾਂ ਦੱਸਿਆ ਕਿ ਬਿਮਾਰੀਆਂ ਫੈਲਣ ਦਾ ਡਰ ਹੈ ਜਦਕਿ ਨਗਰ ਕੌਂਸਲ ਤੇ ਪ੍ਰਸ਼ਾਸਨ ਕੋਈ ਕਦਮ ਨਹੀਂ ਉਠਾ ਰਿਹਾ। ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਹੱਲ ਕੱਢਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਠੇਕੇਦਾਰ ਗੁਰਪਾਲ ਸਿੰਘ, ਅਮਰਜੀਤ ਸਿੰਘ ਕੁਲਾਣਾ, ਹਰਮੇਲ ਸਿੰਘ ਕਲੀਪੁਰ। ਠੇਕੇਦਾਰ ਗੁਰਪਾਲ, ਹਰਮੇਲ ਸਿੰਘ ਕਲੀਪੁਰ ਤੇ ਅਮ... ਅਗਲੀ ਖ਼ਬਰ ‘ਰੁੱਖ ਲਗਾਓ ਵਾਤਾਵਰਨ ਬਚਾਓ’ ਮੁਹਿੰਮ ਤਹਿਤ ਬੂਟੇ ਲਗਾਏ
Ad Position 24