24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮੁੱਖ ਸੜਕ ਬੋਹਾ ’ਚ ਅਨੇਕਾਂ ਨੁਕਸ ਹੋਣ ਕਾਰਨ ਲਗਾਤਾਰ ਹਾਦਸੇ ਹੋਣ ਲੱਗੇ

ਬੋਹਾ, 14 ਅਗਸਤ (ਰਮੇਸ਼ ਤਾਂਗੜੀ)- ਬੋਹਾ ਵਿਖੇ ਲੰਘਦੇ ਰਾਜ ਮਾਰਗ ਦੀ ਮੁੱਖ ਸੜਕ ’ਚ ਅਨੇਕਾਂ ਨੁਕਸ ਹੋਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਇਸ ਮੁੱਖ ਸੜਕ ’ਤੇ ਛੋਟੀ ਤੋਂ ਵੱਡੀ ਭਾਰੀ ਆਵਾਜਾਈ ਦਿਨ-ਰਾਤ ਚੱਲਦੀ ਹੈ।

Ad Position 21
No active advertisement
ਬੋਹਾ ਵਿਖੇ ਸੜਕ ’ਤੇ ਪਏ ਖੱਡਿਆਂ ’ਚ ਖੜ੍ਹਾ ਪਾਣੀ। ਤਸਵੀਰ : ਰਮੇਸ਼ ਤਾਂਗੜੀ 08-08-2026
ਬੋਹਾ, 14 ਅਗਸਤ (ਰਮੇਸ਼ ਤਾਂਗੜੀ)- ਬੋਹਾ ਵਿਖੇ ਲੰਘਦੇ ਰਾਜ ਮਾਰਗ ਦੀ ਮੁੱਖ ਸੜਕ ’ਚ ਅਨੇਕਾਂ ਨੁਕਸ ਹੋਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਇਸ ਮੁੱਖ ਸੜਕ ’ਤੇ ਛੋਟੀ ਤੋਂ ਵੱਡੀ ਭਾਰੀ ਆਵਾਜਾਈ ਦਿਨ-ਰਾਤ ਚੱਲਦੀ ਹੈ। ਇਸ ਸੜਕ ’ਤੇ ਚੱਲਣ ਵਾਲੇ ਕਈ ਮਾਹਿਰ ਤੇ ਪੁਰਾਣੇ ਚਾਲਕਾਂ ਨੇ ਦੱਸਿਆ ਕਿ ਸੜਕ ਦੀ ਸਮਰਥਾ ਤੇ ਰਾਜ ਮਾਰਗ ਹੋਣ ਕਾਰਨ ਪੰਜਾਬ ਅਤੇ ਹਰਿਆਣਾ ਸਮੇਤ ਦਿੱਲੀ, ਉੱਤਰ ਪ੍ਰਦੇਸ਼ ਆਦਿ ਰਾਜਾਂ ਦੇ ਵਾਹਨ ਭਾਰੀ ਵਜਨ ਲੈ ਕੇ ਇੱਧਰ-ਉੱਧਰ ਚੱਲਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਇਹ ਟਰੱਕ, ਟੇਪਰ ਤੇ ਹੋਰ ਭਾਰੀ ਵਾਹਨ ਪੰਜਾਬ ’ਚ ਦਖ਼ਲ ਹੁੰਦੇ ਹਨ ਤਾਂ ਥਾਂ-ਥਾਂ ਖੱਡਿਆਂ ’ਚ ਡਿਗਣ ਕਾਰਨ ਉਨ੍ਹਾਂ ਨੂੰ ਆਪਣੀ ਸਪੀਡ ਘਟਾਉਣੀ ਪੈਂਦੀ ਹੇ। ਬੋਹਾ ਕੋਲ ਪੁੱਜ ਕੇ ਤਾਂ ਇਨ੍ਹਾਂ ਵਾਹਨਾਂ ਨੂੰ ਵਾਰ-ਵਾਰ ਰੁਕਣਾ ਪੈਂਦਾ ਹੈ। ਬੋਹਾ ਨਹਿਰ ਕੋਲ ਚੰਭਾ ਬਸਤੀ ਸਾਹਮਣੇ ਸੜਕ ਤੇ ਸੀਵਰੇਜ ਦਾ ਪਾਣੀ ਖੜ੍ਹਨ ਕਰ ਕੇ ਇਹ ਸੜਕ ਬੁਰੀ ਤਰ੍ਹਾਂ ਟੁੱਟ ਗਈ ਹੈ। ਇੱਥੇ ਵੱਡੇ ਵਾਹਨ ਤਾਂ ਮਸੀਂ ਹੀ ਲੰਘਾਏ ਜਾਂਦੇ ਹਨ ਅਤੇ ਛੋਟੇ ਵਾਹਨ ਪਾਣੀ, ਚਿੱਕੜ ਆਦਿ ’ ਚ ਫਸ ਕੇ ਫਿਸਲਦੇ ਰਹਿੰਦੇ ਹਨ। ਸੜਕ ਦੇ ਆਸ-ਪਾਸ ਦੇ ਘਰਾਂ ਵਾਲੇ ਲੋਕਾਂ ਦੀ ਸਹਾਇਤਾ ਨਾਲ ਵਾਹਨਾਂ ਨੂੰ ਲੰਘਾਇਆ ਜਾਂਦਾ ਹੈ। ਮਾਹਿਰ ਚਾਲਕਾਂ ਨੇ ਕਿਹਾ ਕਿ ਸੜਕ ’ਤੇ ਥਾਂ-ਥਾਂ ਆਉਂਦੇ ਰਜਵਾਹੇ, ਕੱਸੀਆਂ, ਬੋਹਾ ਨਹਿਰ ਆਦਿ ਦੇ ਪੁਲ ਕਾਫ਼ੀ ਤੰਗ ਹਨ। ਇਨ੍ਹਾਂ ਨੂੰ ਸੜਕ ’ਤੇ ਵਲ ਪਾ ਕੇ ਬਣਾਇਆ ਹੋਇਆ ਹੈ। ਖ਼ਾਸ ਕਰ ਕੇ ਕਲੀਪੁਰ ਸਮੇਤ ਹੋਰ ਕਈ ਪੁਲੀਆਂ ਹੰਪ ਬਣ ਗਈਆਂ ਹਨ, ਜਿਨ੍ਹਾਂ ਦੇ ਦੋਵੇਂ ਪਾਸੇ ਡੂੰਘੇ ਖੱਡੇ ਬਣੇ ਹੋਏ ਹਨ ਅਤੇ ਵਾਹਨ ਇੱਥੋਂ ਉੱਛਲ ਕੇ ਆਪਣਾ ਸੰਤੁਲਨ ਗੁਆ ਕੇ ਖੱਡਿਆਂ ’ਚ ਡਿੱਗ ਪੈਂਦੇ ਹਨ। ਸੜਕਾਂ ’ਤੇ ਥਾਂ-ਥਾਂ ਲੋਕਾਂ ਨੇ ਤਿੱਖੇ ਖੇਤੀ ਸੰਦਾਂ ਨਾਲ ਖਾਈਆਂ ਬਣਾ ਦਿੱਤੀਆਂ ਹਨ ਅਤੇ ਛੋਟੇ ਵਾਹਨ ਮੋਟਰਸਾਈਕਲ, ਕਾਰਾਂ ਆਦਿ ਫਿਸਲ ਕੇ ਸੜਕ ਦੇ ਦੂਜੇ ਪਾਸੇ ਚਲੇ ਜਾਂਦੇ ਹਨ। ਇਸ ਤਰ੍ਹਾਂ ਸੜਕ ’ਤੇ ਵਾਹਨਾਂ ਦੇ ਟਕਰਾਉਣ ਤੇ ਸੰਤੁਲਨ ਵਿਗੜਨ ਕਾਰਨ 2 ਦਰਜਨ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਫਿਰ ਵੀ ਸਬੰਧਿਤ ਵਿਭਾਗ ਅਤੇ ਸਰਕਾਰ ਵਲੋਂ ਸੜਕ ਦੀ ਮੁਰੰਮਤ ਨਹੀਂ ਕਰਵਾਈ ਗਈ। ਲੋਕਾਂ ਦੀ ਮੰਗ ਹੈ ਕਿ ਬੋਹਾ ਰਾਜ ਮਾਰਗ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਈਸ਼ਰ ਓਵਰਸੀਜ ਐਜੂਕੇਸ਼ਨ ਕੰਸਲਟੈਂਟਸ ਦੇ ਐੱਮ.ਡੀ. ਵਲੋਂ ਕਰੀਅਰ ਕੌਂਸਲਰਾਂ ਦੇ ਆਲ ਇੰਡੀਆ ਕਨਵੈੱਨਸ਼ਨ ’ਚ ਲਿਆ ਭਾਗ ਅਗਲੀ ਖ਼ਬਰ ਠੇਕੇਦਾਰ ਗੁਰਪਾਲ ਸਿੰਘ, ਅਮਰਜੀਤ ਸਿੰਘ ਕੁਲਾਣਾ, ਹਰਮੇਲ ਸਿੰਘ ਕਲੀਪੁਰ। ਠੇਕੇਦਾਰ ਗੁਰਪਾਲ, ਹਰਮੇਲ ਸਿੰਘ ਕਲੀਪੁਰ ਤੇ ਅਮ...
Ad Position 24