ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਬਹੁਤ ਵਧੀਆ ਕਾਰਜ ਕਰ ਰਿਹਾ- ਖ਼ਾਲਸਾ
ਜੈਤੋ, 6 ਸਤੰਬਰ (ਗੁਰਚਰਨ ਸਿੰਘ ਗਾਬੜੀਆ)- ਪਾਰਲੀਮੈਂਟ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਸਥਾਨਕ ਵਿਵੇਕ ਆਸ਼ਰਮ ਵਿਖੇ ਪਹੁੰਚਣ ’ਤੇ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ ਦੇ ਪ੍ਰਧਾਨ ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ । ਇਸ ਦੌਰਾਨ ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਨੇ ਪਾਰਲੀਮੈਂਟ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੂੰ ਮਾਤਾ ਅਮਰ ਕੌਰ ਅੱਖਾਂ ਦੇ ਹਸਪਤਾਲ ਜੈਤੋ ਤੋਂ ਜਾਣੂੰ ਕਰਵਾਇਆ ਅਤੇ ਹਸਪਤਾਲ ਵਿਚ ਮਨੁੱਖਤਾ ਦੇ ਭਲੇ ਲਈ ਸਮੇਂ ਸਮੇਂ ਲਗਾਏ ਜਾਂਦੇ ਕੈਂਪਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਜੈਤੋ, 6 ਸਤੰਬਰ (ਗੁਰਚਰਨ ਸਿੰਘ ਗਾਬੜੀਆ)- ਪਾਰਲੀਮੈਂਟ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਸਥਾਨਕ ਵਿਵੇਕ ਆਸ਼ਰਮ ਵਿਖੇ ਪਹੁੰਚਣ ’ਤੇ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ ਦੇ ਪ੍ਰਧਾਨ ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ । ਇਸ ਦੌਰਾਨ ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਨੇ ਪਾਰਲੀਮੈਂਟ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੂੰ ਮਾਤਾ ਅਮਰ ਕੌਰ ਅੱਖਾਂ ਦੇ ਹਸਪਤਾਲ ਜੈਤੋ ਤੋਂ ਜਾਣੂੰ ਕਰਵਾਇਆ ਅਤੇ ਹਸਪਤਾਲ ਵਿਚ ਮਨੁੱਖਤਾ ਦੇ ਭਲੇ ਲਈ ਸਮੇਂ ਸਮੇਂ ਲਗਾਏ ਜਾਂਦੇ ਕੈਂਪਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਇਹ ਬਹੁਤ ਵਧੀਆ ਕਾਰਜ ਹੈ ਜੋ ਕਿ ਹਸਪਤਾਲ ਮਨੁੱਖ ਦੇ ਭਲੇ ਲਈ ਤੁਹਾਡੀ (ਸੰਤ ਰਿਸ਼ੀ ਰਾਮ ਜਲਾਲ ਵਾਲਿਆਂ) ਅਗਵਾਈ ਵਿਚ ਕੰਮ ਕਰ ਰਿਹਾ ਹੈ। ਇਸ ਹਸਪਤਾਲ ਵਿਚ ਦੂਰ ਦੁਰਾਢੇ ਤੋਂ ਮਰੀਜ਼ ਪਹੁੰਚਦੇ ਹਨ ਅਤੇ ਆਪਣਾ ਇਲਾਜ਼ ਕਰਵਾਉਂਦੇ ਹਨ। ਇਸ ਮੌਕੇ ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਨੇ ਪਾਰਲੀਮੈਂਟ ਮੈਂਬਰ ਸਰਬਜੀਤ ਸਿੰਘ ਖਾਲਸਾ ਨੂੰ ਸਿਰੋਪਾਓ ਦੇ ਸਨਮਾਨਿਤ ਕੀਤਾ।