07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਲਾਇਨਜ਼ ਕਲੱਬ ਵਲੋਂ 8 ਅਧਿਆਪਕ ਸਨਮਾਨਿਤ

ਫ਼ਰੀਦਕੋਟ, 6 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਵਲੋਂ ਕਲੱਬ ਦੇ ਪ੍ਰਧਾਨ ਗਰੀਸ਼ ਸੁਖੀਜਾ, ਸਕੱਤਰ ਇੰਜ. ਬਲਤੇਜ ਸਿੰਘ ਤੇਜੀ ਜੌੜਾ, ਪ੍ਰੋਜੈਕਟ ਚੇਅਰਮੈਨ ਨਵਦੀਪ ਸਿੰਘ ਰਿੱਕੀ ਅਤੇ ਕੋ-ਪ੍ਰੋਜੈਕਟ ਚੇਅਰਮੈਨ ਸੀਨੀਅਰ ਲਾਇਨ ਆਗੂ ਗੁਰਚਰਨ ਸਿੰਘ ਗਿੱਲ ਦੀ ਅਗਵਾਈ ਹੇਠ ਅੰਤਰ-ਰਾਸ਼ਟਰੀ ਅਧਿਆਪਕ ਦਿਵਸ ਸਥਾਨਕ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਮਨਾਇਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਫ਼ਰੀਦਕੋਟ, 6 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਵਲੋਂ ਕਲੱਬ ਦੇ ਪ੍ਰਧਾਨ ਗਰੀਸ਼ ਸੁਖੀਜਾ, ਸਕੱਤਰ ਇੰਜ. ਬਲਤੇਜ ਸਿੰਘ ਤੇਜੀ ਜੌੜਾ, ਪ੍ਰੋਜੈਕਟ ਚੇਅਰਮੈਨ ਨਵਦੀਪ ਸਿੰਘ ਰਿੱਕੀ ਅਤੇ ਕੋ-ਪ੍ਰੋਜੈਕਟ ਚੇਅਰਮੈਨ ਸੀਨੀਅਰ ਲਾਇਨ ਆਗੂ ਗੁਰਚਰਨ ਸਿੰਘ ਗਿੱਲ ਦੀ ਅਗਵਾਈ ਹੇਠ ਅੰਤਰ-ਰਾਸ਼ਟਰੀ ਅਧਿਆਪਕ ਦਿਵਸ ਸਥਾਨਕ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਮਨਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਲਾਇਨ ਰਾਜਨ ਨਾਗਪਾਲ ਨੇ ਪ੍ਰਥਾਨਾ ਪੇਸ਼ ਕਰਕੇ ਕੀਤੀ। ਕਲੱਬ ਦੇ ਪ੍ਰਧਾਨ ਗਰੀਸ਼ ਸੁਖੀਜਾ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਕਲੱਬ ਵਲੋਂ ਕਰੀਬ ਪਿਛਲੇ 30 ਸਾਲ ਤੋਂ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਨਵਦੀਪ ਸਿੰਘ ਰਿੰਕੀ ਨੇ ਅਧਿਆਪਕ ਦਿਵਸ ਦੀ ਮਹੱਤਤਾ, ਅਜੋਕੇ ਸਮੇਂ ’ਚ ਅਧਿਆਪਕ ਦੀ ਭੂਮਿਕਾ ਵਿਸ਼ੇ ’ਤੇ ਵਿਚਾਰ ਪੇਸ਼ ਕੀਤੇ। ਕਲੱਬ ਦੇ ਸਕੱਤਰ ਇੰਜ. ਬਲਤੇਜ ਸਿੰਘ ਤੇਜੀ ਜੌੜਾ ਨੇ ਮੰਚ ਸੰਚਾਲਨ ਕੀਤਾ। ਲੈਕਚਰਾਰ ਹਰਜੀਤ ਸਿੰਘ ਬਲਬੀਰ ਸਕੂਲ ਆਫ਼ ਐਮੀਨੈਂਸ ਫ਼ਰੀਦਕੋਟ, ਜਸਬੀਰ ਸਿੰਘ ਜੱਸੀ ਪੰਜਾਬ ਮਾਸਟਰ ਸਰਕਾਰੀ ਮਿਡਲ ਸਕੂਲ ਪੱਕਾ, ਰਾਜਨ ਨਾਗਪਾਲ ਐੱਸ.ਐੱਸ.ਮਾਸਟਰ ਸਰਕਾਰੀ ਮਿਡਲ ਸਕੂਲ ਹਰਦਿਆਲੇਆਣਾ, ਨਵਦੀਪ ਸਿੰਘ ਐੱਸ.ਐੱਸ.ਮਾਸਟਰ ਸਰਕਾਰੀ ਹਾਈ ਸਕੂਲ ਨਵੀਂ ਪਿੱਪਲੀ, ਇੰਦਰਪ੍ਰੀਤ ਸਿੰਘ ਮੈੱਥ ਮਾਸਟਰ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ, ਬਲਜਿੰਦਰ ਸਿੰਘ ਬਰਾੜ ਕੰਪਿਊਟਰ ਫ਼ੈਕਲਿਟੀ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਸੰਜੀਵ ਅਰੋੜਾ ਐਸ.ਐਸ.ਮਾਸਟਰ ਸਰਕਾਰੀ ਹਾਈ ਸਕੂਲ ਟਹਿਣਾ ਅਤੇ ਧੀਰਜ ਧਵਨ ਈ.ਟੀ.ਟੀ.ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਨਵਾਂ ਨੱਥੇਵਾਲਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਲਾਇਨ ਸੁਰਜੀਤ ਸਿੰਘ ਸੁਰਜੀਤ ਜਿਊਲਰਜ਼, ਗੁਰਚਰਨ ਸਿੰਘ ਗਿੱਲ, ਮਨੋਜ ਸਲੂਜਾ, ਗੁਰਪਮਜੋਤ ਸਿੰਘ ਰੋਮਾਣਾ, ਅਮਰੀਕ ਸਿੰਘ ਖਾਲਸਾ, ਦਵਿੰਦਰ ਧੀਂਗੜਾ, ਮਦਨ ਮੁਖੀਜਾ, ਵਿਕਰਮਜੀਤ ਸਿੰਘ ਵਿੱਕੀ, ਭੁਪਿੰਦ ਰਪਾਲ ਸਿੰਘ, ਕਰਮਿੰਦਰ ਸਿੰਘ ਬਿੱਟੂ ਗਿੱਲ, ਗੁਰਬਖਸ਼ ਸਿੰਘ, ਕੇ.ਪੀ.ਸਿੰਘ ਸਰਾਂ, ਅਮਨਦੀਪ ਸਿੰਘ ਪੁਰਬਾ, ਵਿਮਲ ਚੌਧਰੀ, ਪਰਮਜੀਤ ਸਿੰਘ ਪੰਮੀ, ਦਕਸ਼, ਹੀਮੇਸ਼ ਸ਼ਰਮਾ, ਇਸ਼ਟਜੋਤ ਸਿੰਘ, ਨਵੀਨ ਧੀਂਗੜਾ ਅਤੇ ਅੰਸ਼ੁਲ ਸੁਖੀਜਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਰੀਦਕੋਟ-2 ਨੇ 23 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਅਗਲੀ ਖ਼ਬਰ ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਬਹੁਤ ਵਧੀਆ ਕਾਰਜ ਕਰ ਰਿਹਾ- ਖ਼ਾਲਸਾ
Ad Position 24