ਲਾਇਨਜ਼ ਕਲੱਬ ਵਿਸ਼ਾਲ ਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਨੇ ਅਧਿਆਪਕ ਦਿਵਸ ਮਨਾਇਆ
ਫ਼ਰੀਦਕੋਟ , 6 ਸਤੰਬਰ ( ਹਰਮਿੰਦਰ ਸਿੰਘ ਮਿੰਦਾ )- ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਅਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਫ਼ਰੀਦਕੋਟ ਨੇ ਵਿਸ਼ਵਕਰਮਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਅਧਿਆਪਕ ਦਿਵਸ ਮਨਾਇਆ । ਸਮਗਾਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਗੁਰਿੰਦਰ ਕੌਰ ਰੂਪਰਾ ਸਨ ।
ਫ਼ਰੀਦਕੋਟ , 6 ਸਤੰਬਰ ( ਹਰਮਿੰਦਰ ਸਿੰਘ ਮਿੰਦਾ )- ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਅਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਫ਼ਰੀਦਕੋਟ ਨੇ ਵਿਸ਼ਵਕਰਮਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਅਧਿਆਪਕ ਦਿਵਸ ਮਨਾਇਆ । ਸਮਗਾਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਗੁਰਿੰਦਰ ਕੌਰ ਰੂਪਰਾ ਸਨ । ਸਤਿਕਾਰਤ ਮਹਿਮਾਨ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਸਨ । ਪ੍ਰਧਾਨ ਬਲਦੇਵ ਰਾਜ ਤੇਰੀਆ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ । ਸਮਾਗਮ ’ ਚ ਪ੍ਰਭਜੋਤ ਕੌਰ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਮੁਕਤਸਰ ਸਾਹਿਬ , ਲੈਕਚਰਾਰ ਬਾਇਓਲੌਜੀ ਅੰਜੂ ਸਿੰਗਲਾ ਪੀ . ਐਮ . ਸ੍ਰੀ ਡਾ . ਮਹਿੰਦਰ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ , ਹੈਡ ਮਿਸਟ੍ਰੈਸ ਸਰਬਜੀਤ ਕੌਰ ਸਰਕਾਰੀ ਹਾਈ ਸਕੂਲ ਟਹਿਣਾ , ਨਵਦੀਪ ਰਿੱਕੀ ਐਸ . ਐਸ . ਮਾਸਟਰ ਸਰਕਾਰੀ ਹਾਈ ਨਵੀਂ ਪਿੱਪਲੀ , ਅਮਨਦੀਪ ਸਿੰਘ ਡੀ . ਪੀ . ਈ . ਵਿਸ਼ਵਕਰਮਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ , ਗਗਨਦੀਪ ਕੌਰ ਅੰਗਰੇਜ਼ੀ ਮਿਸਟ੍ਰੈਸ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ , ਜਸਜੀਤ ਕੌਰ ਕੋਆਰਡੀਨੇਟਰ ਸੰਗਤ ਸਾਹਿਬ ਭਾਈ ਫ਼ੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ , ਦਪਿੰਦਰ ਕੌਰ ਸੰਧੂ ਸਪੈਸ਼ਲ ਐਜੂਕੇਟਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਅਤੇ ਜਗਦੀਪ ਕੌਰ ਕੰਪਿਊਟਰ ਫ਼ੈਕਲਿਟੀ ਬਲਬੀਰ ਸਕੂਲ ਆਫ਼ ਐਮੀਨੈਂਸ ਫ਼ਰੀਦਕੋਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਮੰਚ ਸੰਚਾਲਨ ਲਾਇਨ ਗੁਰਵਿੰਦਰ ਸਿੰਘ ਧਿੰਗੜਾ ਨੇ ਕੀਤਾ । ਅੰਤ ’ ਚ ਡਾ . ਐਸ . ਐਸ . ਬਰਾੜ ਨੇ ਸਭ ਦਾ ਧੰਨਵਾਦ ਕੀਤਾ । ਇਸ ਮੌਕੇ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਧਾਨ ਰਵੀ ਬਾਂਸਲ , ਅਲਾਇੰਸ ਕਲੱਬ ਇੰਟਰਨੈਸ਼ਨਲ ਫ਼ਰੀਦਕੋਟ ਦੇ ਪ੍ਰਧਾਨ ਬਲਦੇਵ ਤੇਰੀਆ , ਵਰਿੰਦਰ ਸਿੰਘ ਰੂਪਰਾ , ਵਰਿੰਦਰ ਕੋਛੜ , ਡਾ . ਗੁਰਸੇਵਕ ਸਿੰਘ , ਸਵਰਨਜੀਤ ਸਿੰਘ ਗਿੱਲ , ਗੁਰਮੀਤ ਸਿੰਘ ਢਿੱਲੋਂ , ਹਰਿੰਦਰ ਦੂਆ , ਰਾਜੇਸ਼ ਧਿੰਗੜਾ , ਜਗਜੀਤ ਧਿੰਗੜਾ , ਨਵਨੀਤ ਜੈਨ , ਗੁਰਪ੍ਰੀਤ ਸਿੰਘ ਵਿਰਕ ਅਤੇ ਵਿਨੋਦ ਸਿੰਗਲਾ ਆਦਿ ਹਾਜ਼ਰ ਸਨ ।