ਅਧਿਆਪਕ ਸਮਾਜ ਦਾ ਸੱਚਾ ਮਾਰਗਦਰਸ਼ਕ ਹੁੰਦਾ : ਕੁਲਜੀਤ ਸਿੰਘ ਵਾਲੀਆ
ਫ਼ਰੀਦਕੋਟ , 6 ਸਤੰਬਰ ( ਜਸਵੰਤ ਸਿੰਘ ਪੁਰਬਾ )- ਸਟੇਟ ਐਵਾਰਡੀ ਸੇਵਾ ਮੁਕਤ ਅਧਿਆਪਕ ਕੁਲਜੀਤ ਸਿੰਘ ਵਾਲੀਆ ਨੇ ਕਿਹਾ ਕਿ ਹਰ ਸਾਲ 5 ਸਤੰਬਰ ਨੂੰ ਭਾਰਤ ਵਿਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ । ਇਹ ਦਿਨ ਭਾਰਤ ਦੇ ਦੂਜੇ ਰਾਸ਼ਟਰਪਤੀ ਅਤੇ ਮਹਾਨ ਸ਼ਿਕਸ਼ਕ ਡਾ .
ਫ਼ਰੀਦਕੋਟ , 6 ਸਤੰਬਰ ( ਜਸਵੰਤ ਸਿੰਘ ਪੁਰਬਾ )- ਸਟੇਟ ਐਵਾਰਡੀ ਸੇਵਾ ਮੁਕਤ ਅਧਿਆਪਕ ਕੁਲਜੀਤ ਸਿੰਘ ਵਾਲੀਆ ਨੇ ਕਿਹਾ ਕਿ ਹਰ ਸਾਲ 5 ਸਤੰਬਰ ਨੂੰ ਭਾਰਤ ਵਿਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ । ਇਹ ਦਿਨ ਭਾਰਤ ਦੇ ਦੂਜੇ ਰਾਸ਼ਟਰਪਤੀ ਅਤੇ ਮਹਾਨ ਸ਼ਿਕਸ਼ਕ ਡਾ . ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਦੇ ਮੌਕੇ ’ ਤੇ ਮਨਾਇਆ ਜਾਂਦਾ ਹੈ । ਅਧਿਆਪਕ ਸਾਡੇ ਜੀਵਨ ਦੇ ਸੱਚੇ ਮਾਰਗਦਰਸ਼ਕ ਹੁੰਦੇ ਹਨ । ਉਹ ਸਾਨੂੰ ਕਿਤਾਬਾਂ ਦੇ ਗਿਆਨ ਨਾਲ ਹੀ ਨਹੀਂ , ਸਗੋਂ ਚੰਗਾ ਮਨੁੱਖ ਬਣਨ ਦੀ ਸਿੱਖਿਆ ਵੀ ਦਿੰਦੇ ਹਨ । ਅਧਿਆਪਕ ਦੀ ਮਿਹਨਤ ਅਤੇ ਬਲਿਦਾਨ ਦਾ ਮੁਲ ਕਦੇ ਨਹੀਂ ਚੁਕਾਇਆ ਜਾ ਸਕਦਾ । ਇਸ ਦਿਨ ਵਿਦਿਆਰਥੀ ਆਪਣੇ ਅਧਿਆਪਕਾਂ ਲਈ ਸਤਿਕਾਰ ਅਤੇ ਕ੍ਰਿਤਜਤਾ ਪ੍ਰਗਟਾਉਂਦੇ ਹਨ । ਅਧਿਆਪਕ ਦਿਵਸ ਦੇ ਪਵਿੱਤਰ ਮੌਕੇ ’ ਤੇ ਮੈਂ ਆਪਣੇ ਸਾਰੇ ਅਧਿਆਪਕਾਂ , ਸਹਿਕਰਮੀ ਅਧਿਆਪਕਾਂ ਤੇ ਭਵਿੱਖ ਦੀ ਪੀੜ੍ਹੀ ਨੂੰ ਗੜਨ ਵਾਲੇ ਹਰ ਇਕ ਗੁਰਪੁਰਖ ਨੂੰ ਸ਼ਰਧਾ ਭਾਵ ਨਾਲ ਨਮਨ ਕਰਦਾ ਹਾਂ । ਅਧਿਆਪਕ ਸਿਰਫ਼ ਪਾਠ ਨਹੀਂ ਪੜ੍ਹਾਉਂਦੇ , ਸਗੋਂ ਕਿਰਦਾਰ , ਸੰਸਕਾਰ ਅਤੇ ਰਾਹ ਦਰਸਾਉਂਦੇ ਹਨ । ਇਹੋ ਕਾਰਨ ਹੈ ਕਿ ਅਧਿਆਪਕ ਦੀ ਭੂਮਿਕਾ ਸਮਾਜ ਦੇ ਨਿਰਮਾਤਾ ਵਜੋਂ ਸਦਾ ਅਟੱਲ ਰਹਿੰਦੀ ਹੈ । ਅਧਿਆਪਕ ਉਹ ਦੀਵਾ ਹੈ ਜੋ ਆਪ ਸੜ ਕੇ ਵੀ ਦੂਜਿਆਂ ਦੀ ਜ਼ਿੰਦਗੀ ਰੋਸ਼ਨ ਕਰਦਾ ਹੈ । ਸਿੱਖਿਆ ਸਿਰਫ਼ ਕਿਤਾਬਾਂ ਵਿਚ ਨਹੀਂ , ਸਗੋਂ ਅਧਿਆਪਕ ਦੇ ਜੀਵਨ - ਚਰਨਾਂ ਵਿਚ ਮਿਲਦੀ ਹੈ । ਅਧਿਆਪਕ ਸਮਾਜ ਦਾ ਸੱਚਾ ਮਾਰਗਦਰਸ਼ਕ ਹੁੰਦਾ ਹੈ , ਜੋ ਸਾਨੂੰ ਮਨੁੱਖਤਾ ਦੇ ਰਾਹ ’ ਤੇ ਤੁਰਨਾ ਸਿਖਾਉਂਦਾ ਹੈ ।