06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਅਬੋਹਰ ਬਾਈਪਾਸ ਸੀਵਰੇਜ ਠੇਕੇਦਾਰ ਦੀ ਵਜ੍ਹਾ ਕਰਕੇ ਬਣਿਆ ਮੌਤ ਦਾ ਖੂਹ

ਸ੍ਰੀ ਮੁਕਤਸਰ ਸਾਹਿਬ, 6 ਸਤੰਬਰ (ਹਰਮਹਿੰਦਰ ਪਾਲ)-ਇੱਥੋਂ ਦੇ ਬੱਸ ਅੱਡੇ ਕੋਲੋਂ ਅਬੋਹਰ ਰੋਡ ਨੂੰ ਮਿਲਾਉਣ ਵਾਲੇ ਅਬੋਹਰ ਬਾਈਪਾਸ ਦੀ ਹਾਲਤ ਇਸ ਕਦਰ ਮਾੜੀ ਹੈ ਕਿ ਇੱਥੋਂ ਲੰਘਣ ਲੱਗਿਆਂ ਕਿਸੇ ਵੇਲੇ ਵੀ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਕਰੀਬ ਦੋ ਕਿੱਲੋਮੀਟਰ ਦੇ ਇਸ ਟੋਟੇ ਵਿਚ ਕਈ ਮਹੀਨੇ ਪਹਿਲਾਂ ਸੀਵਰੇਜ ਦੀ ਪਾਈਪ ਪਾਈ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਸ੍ਰੀ ਮੁਕਤਸਰ ਸਾਹਿਬ, 6 ਸਤੰਬਰ (ਹਰਮਹਿੰਦਰ ਪਾਲ)-ਇੱਥੋਂ ਦੇ ਬੱਸ ਅੱਡੇ ਕੋਲੋਂ ਅਬੋਹਰ ਰੋਡ ਨੂੰ ਮਿਲਾਉਣ ਵਾਲੇ ਅਬੋਹਰ ਬਾਈਪਾਸ ਦੀ ਹਾਲਤ ਇਸ ਕਦਰ ਮਾੜੀ ਹੈ ਕਿ ਇੱਥੋਂ ਲੰਘਣ ਲੱਗਿਆਂ ਕਿਸੇ ਵੇਲੇ ਵੀ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਕਰੀਬ ਦੋ ਕਿੱਲੋਮੀਟਰ ਦੇ ਇਸ ਟੋਟੇ ਵਿਚ ਕਈ ਮਹੀਨੇ ਪਹਿਲਾਂ ਸੀਵਰੇਜ ਦੀ ਪਾਈਪ ਪਾਈ ਸੀ। ਉਸ ਵੇਲੇ ਠੇਕੇਦਾਰ ਵਲੋਂ ਪੁੱਟੀ ਖਾਈ ਵਿਚ ਮਿੱਟੀ ਨਹੀਂ ਕੁੱਟੀ ਗਈ, ਜਿਸ ਕਰਕੇ ਹੈਵੀ ਵਹੀਕਲ ਲੰਘਣ ਅਤੇ ਬਾਰਿਸ਼ਾਂ ਕਰਕੇ ਹੁਣ ਇਹ ਖਾਈ ਬਹੁਤ ਡੂੰਘੀ ਹੋ ਗਈ ਹੈ। ਇਸ ਦੇ ਨਾਲ ਹੀ ਵੱਡੀ ਮੁਸੀਬਤ ਇਹ ਬਣੀ ਹੋਈ ਹੈ ਕਿ ਇਸ ਖਾਈ ਨੂੰ ਪੁੱਟਣ ਵੇਲੇ ਸੜਕ ਦਾ ਜੋ ਪੱਥਰ ਤੇ ਮਲਬਾ ਨਿਕਲਿਆ ਸੀ , ਉਹ ਵੀ ਠੇਕੇਦਾਰ ਨੇ ਸੜਕ ਦੇ ਉਪਰ ਹੀ ਢੇਰੀ ਕੀਤਾ ਹੋਇਆ ਹੈ । ਇਸ ਤਰ੍ਹਾਂ ਕਿਤੇ ਦੋ ਫੁੱਟ ਉਚੀ ਤੇ ਕਿਤੇ ਨੀਂਵੀ ਹੈ । ਇਸ ਤਰ੍ਹਾਂ ਸੜਕ ਦਾ 80 ਪ੍ਰਤੀਸ਼ਤ ਹਿੱਸਾ ਬੇਕਾਰ ਹੋ ਗਿਆ ਹੈ। ਹੁਣ ਲੰਘਣ ਵਾਸਤੇ ਸਿਰਫ਼ ਪੰਜ-ਸੱਤ ਫੁੱਟ ਦੀ ਸੜਕ ਹੀ ਬਚੀ ਹੈ । ਇਸ ਭੀੜੀ ਸੜਕ ਤੋਂ ਤੇਜ਼ ਰਫ਼ਤਾਰ ਬੱਸਾਂ, ਘੋੜੇ ਟਰੱਕ, ਦਾਣਾ ਮੰਡੀ ਜਾਣ ਵਾਲੀਆਂ ਟਰਾਲੀਆਂ, ਸਕੂਲ ਵੈਨਾਂ ਅਤੇ ਨਿੱਜੀ ਵਾਹਨ ਲੰਘਦੇ ਹਨ । ਇਹ ਸੜਕ ਬਹੁਤ ਜ਼ਿਆਦਾ ਆਵਾਜਾਈ ਵਾਲੀ ਹੈ। ਖੱਡਿਆਂ ਵਿਚ ਅਕਸਰ ਆਟੋ ਰਿਕਸ਼ਾ ਤੇ ਦੋਪਹੀਆ ਵਾਹਨ ਡਿੱਗਦੇ ਰਹਿੰਦੇ ਹਨ । ਮੁਹੱਲਾ ਵਾਸੀ ਅਤੇ ਆਮ ਆਦਮੀ ਪਾਰਟੀ ਪੱਛੜੇ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅੰਗਰੇਜ਼ ਸਿੰਘ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਲੋਕ ਲੰਮੇ ਸਮੇਂ ਤੋਂ ਠੇਕੇਦਾਰ ਤੇ ਅਧਿਕਾਰੀਆਂ ਨੂੰ ਸੜਕ ਦਾ ਮਲਬਾ, ਖਾਈ ਵਿਚ ਪਾ ਕੇ ਸੜਕ ਪੱਧਰੀ ਕਰਨ ਦੀਆਂ ਬੇਨਤੀਆਂ ਕਰ ਰਹੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਵਾਹਨ ਪਲਟਦੇ ਹਨ ਤੇ ਲੋਕਾਂ ਦੇ ਸੱਟਾਂ ਲੱਗਦੀਆਂ ਹਨ। ਕਿਸੇ ਸਮੇਂ ਵੀ ਕੋਈ ਗੰਭੀਰ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਹ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਪੀ.ਏ. ਵਿੱਕੀ ਜੋ ਕੌਂਸਲਰ ਵੀ ਹੈ, ਨੂੰ ਕਹਿ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਵਾਰਡ ਦੇ ਕੌਂਸਲਰ ਤੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਕਾਲਾ ਨੇ ਦੱਸਿਆ ਕਿ ਉਨ੍ਹਾਂ ਵੀ ਵਿਭਾਗ ਦੇ ਐਕਸੀਅਨ ਅਤੇ ਜੇ.ਈ. ਨੂੰ ਸੜਕ ਆਰਜੀ ਤੌਰ ’ਤੇ ਠੀਕ ਕਰਨ ਲਈ ਕਿਹਾ, ਪਰ ਅਧਿਕਾਰੀਆਂ ਨੇ ਇਹ ਕਹਿ ਕੇ ਪੱਲਾ ਛੁਡਾ ਲਿਆ ਕਿ ਅਜੇ ਇਸ ਸੜਕ ’ਤੇ ਇਕ ਪਾਈਪ ਹੋਰ ਪੈਣੀ ਹੈ। ਲੋਕਾਂ ਨੇ ਰੋਸ ਜ਼ਾਹਿਰ ਕੀਤਾ ਕਿ ਮਹੀਨਿਆਂ ਬੱਧੀ ਇਸ ਜਾਨਲੇਵਾ ਸੜਕ ਤੋਂ ਉਹ ਕਿਵੇਂ ਲੰਘਣਗੇ, ਇਸ ਲਈ ਸੜਕ ਨੂੰ ਤੁਰੰਤ ਠੀਕ ਕੀਤਾ ਜਾਵੇ। ਇਸ ਦੌਰਾਨ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਸੜਕ ਆਰਜੀ ਤੌਰ ’ਤੇ ਠੀਕ ਕਰਨ ਲਈ ਹਦਾਇਤ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਨਾ ਮਿਲਣ ਤੋਂ ਅੱਕੇ ਕਿਸਾਨਾਂ ਨੇ ਗਰਿੱਡ ਅੱਗੇ ਲਗਾਇਆ ਧਰਨਾ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24