06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਬਿਜਲੀ ਨਾ ਮਿਲਣ ਤੋਂ ਅੱਕੇ ਕਿਸਾਨਾਂ ਨੇ ਗਰਿੱਡ ਅੱਗੇ ਲਗਾਇਆ ਧਰਨਾ

ਮੰਡੀ ਲੱਖੇਵਾਲੀ, 6 ਸਤੰਬਰ (ਮਿਲਖ ਰਾਜ)-ਪਾਵਰਕਾਮ ਦੇ ਲੱਖੇਵਾਲੀ ਵਿਖੇ ਸਥਿਤ ਗਰਿੱਡ ਤੇ ਦਫ਼ਤਰ ਅੱਗੇ ਇਲਾਕੇ ਦੇ ਕਿਸਾਨਾਂ ਵਲੋਂ ਧਰਨਾ ਲਗਾਇਆ ਗਿਆ। ਇਸ ਦੌਰਾਨ ਕਿਸਾਨਾਂ ਵਲੋਂ ‘ਆਪ’ ਦੀ ਭਗਵੰਤ ਮਾਨ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਮੰਡੀ ਲੱਖੇਵਾਲੀ, 6 ਸਤੰਬਰ (ਮਿਲਖ ਰਾਜ)-ਪਾਵਰਕਾਮ ਦੇ ਲੱਖੇਵਾਲੀ ਵਿਖੇ ਸਥਿਤ ਗਰਿੱਡ ਤੇ ਦਫ਼ਤਰ ਅੱਗੇ ਇਲਾਕੇ ਦੇ ਕਿਸਾਨਾਂ ਵਲੋਂ ਧਰਨਾ ਲਗਾਇਆ ਗਿਆ। ਇਸ ਦੌਰਾਨ ਕਿਸਾਨਾਂ ਵਲੋਂ ‘ਆਪ’ ਦੀ ਭਗਵੰਤ ਮਾਨ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀ ਕਿਸਾਨ ਖੇਤੀ ਸੈਕਟਰ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਚਲਾਉਣ ਦੀ ਮੰਗ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਇਸ ਗਰਿੱਡ ਤੋਂ ਖੇਤੀ ਸੈਕਟਰ ਲਈ ਚੱਲਦੇ ਵੱਖ-ਵੱਖ ਫ਼ੀਡਰਾਂ ਦੀ ਬਿਜਲੀ ਸਪਲਾਈ ਦੀ ਹਾਲਤ ਪਿਛਲੇ ਕਈ ਦਿਨਾਂ ਤੋਂ ਨਾਜ਼ੁਕ ਚੱਲ ਰਹੀ ਹੈ। ਮਦਰੱਸਾ ਫੀਡਰ ਤੇ ਰੋੜਾਂਵਾਲੀ ਫੀਡਰ ਸ਼ੁਰੂ ਤੋਂ ਹੀ ਓਵਰਲੋਡ ਚੱਲ ਰਹੇ ਹਨ, ਜਿਨ੍ਹਾਂ ਦਾ ਪੱਕਾ ਹੱਲ ਪੂਰੇ ਸੀਜਨ ਦੌਰਾਨ ਅੱਜ ਤੱਕ ਨਹੀਂ ਕੀਤਾ ਗਿਆ। ਇਨ੍ਹਾਂ ਫੀਡਰਾਂ ’ਤੇ ਤਾਂ ਕਈ-ਕਈ ਦਿਨ ਸਪਲਾਈ ਸਿਰਫ਼ ਇਕ-ਦੋ ਘੰਟੇ ਲਈ ਹੀ ਕੱਟ ਲਗਾ-ਲਗਾ ਕੇ ਚੱਲਦੀ ਹੈ। ਦੂਜੇ ਫ਼ੀਡਰਾਂ ਦੀ ਸਪਲਾਈ ਦਾ ਵੀ ਬੁਰਾ ਹਾਲ ਹੈ। ਕਿਸਾਨਾਂ ਨੇ ਵਿਭਾਗ ਦੇ ਉਚ ਅਧਿਕਾਰੀਆਂ ’ਤੇ ਕਿਸੇ ਵੀ ਕਿਸਾਨ ਜਾਂ ਫ਼ਿਰ ਕਿਸਾਨ ਆਗੂ ਦਾ ਸਰਕਾਰੀ ਨੰਬਰ ਵਾਲਾ ਫ਼ੋਨ ਨਾ ਚੁੱਕਣ ਦਾ ਦੋਸ਼ ਵੀ ਲਗਾਇਆ ਭਾਵੇਂ ਕਿ ਕਿੰਨੀ ਵੀ ਕੋਈ ਐਮਰਜੈਂਸੀ ਨਾ ਹੋਵੇ, ਜਿਸ ਕਾਰਨ ਕਿਸਾਨ ਵਾਰ-ਵਾਰ ਪ੍ਰੇਸ਼ਾਨ ਹੁੰਦੇ ਹਨ। ਜਾਣਕਾਰੀ ਅਨੁਸਾਰ ਲੱਖੇਵਾਲੀ ਪਾਵਰਕਾਮ ਦਫਤਰ ਵਿਖੇ ਜੇ.ਈ. 1 (ਇੰਚਾਰਜ) ਸਮੇਤ ਵੱਡੀ ਗਿਣਤੀ ਵਿਚ ਆਸਾਮੀਆਂ ਪਿਛਲੇ ਲੰਮੇ ਸਮੇਂ ਤੋਂ ਖ਼ਾਲੀ ਹਨ, ਜਿਸ ਕਾਰਨ ਇੱਥੇ ਆਮ ਲੋਕਾਂ ਦੀ ਸੁਣਵਾਈ ਕਰਨ ਵਾਲਾ ਕੋਈ ਵੀ ਨਹੀਂ ਹੈ। ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਚਰਨ ਸਿੰਘ ਲੱਖੇਵਾਲੀ, ਐਡਵੋਕੇਟ ਗੁਰਮਿੰਦਰ ਟੋਨਾ ਬਰਾੜ ਅਕਾਲੀ ਆਗੂ, ਬੱਬੂ ਸਿਵੀਆ ਨੰਦਗੜ੍ਹ, ਮਦਰੱਸਾ ਅਤੇ ਸੰਮੇਵਾਲੀ ਦੇ ਕਿਸਾਨਾਂ ਨੇ ਆਖਿਆ ਕਿ ਇਸ ਵਾਰ 8 ਘੰਟੇ ਨਿਰਵਿਘਨ ਸਪਲਾਈ ਦਾ ਦਾਅਵਾ ਕਰਨ ਵਾਲੀ ‘ਆਪ’ ਸਰਕਾਰ ਦੀ ਬਿਜਲੀ ਦੀ ਨਾਜ਼ੁਕ ਸਪਲਾਈ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਆਮ ਲੋਕਾਂ ਦੀ ਗੱਲ ਕਰਨ ਵਾਲੀ ਇਸ ਸਰਕਾਰ ਦੇ ਅਫ਼ਸਰ ਵੀ ਹੁਣ ਤਾਂ ਆਮ ਲੋਕਾਂ ਦੀ ਬਜਾਏ, ਖ਼ਾਸ ਲੋਕਾਂ ਦੇ ਫ਼ੋਨ ਚੁੱਕਦੇ ਹਨ ਅਤੇ ਆਮ ਲੋਕ ਬਿਜਲੀ ਵਿਭਾਗ ਦੇ ਅਫ਼ਸਰਾਂ ਦੀ ਤਰਸ ਦੇ ਪਾਤਰ ਬਣੇ ਹੋਏ ਹਨ। ਚਿਤਾਵਨੀ ਦਿੱਤੀ ਕਿ ਜੇਕਰ 8 ਸਤੰਬਰ ਦਿਨ ਮੰਗਲਵਾਰ ਤੱਕ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਹੋਇਆ ਤਾਂ ਉਹ ਮੰਡੀ ਲੱਖੇਵਾਲੀ ਦੇ ਮੁੱਖ ਚੌਂਕ ਵਿਖੇ ਸੜਕ ਨੂੰ ਜਾਮ ਕਰਨਗੇ, ਜਿਸ ਦੀ ਪੂਰਨ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਸੰਬੰਧੀ ਸੰਬੰਧਿਤ ਐੱਸ.ਡੀ.ਓ. ਪਿਊਸ਼ ਦਾਬੜਾ ਨਾਲ ਗੱਲ ਕਰਨ ’ਤੇ ਉਨ੍ਹਾਂ ਕੋਈ ਤਸੱਲੀਬਖ਼ਸ਼ ਉਤਰ ਨਹੀਂ ਦਿੱਤਾ ਅਤੇ ਇਕ ਜੂਨੀਅਰ ਇੰਜੀਨੀਅਰ ਦੀ ਡਿਊਟੀ ਲਗਾ ਕੇ ਧਰਨਾਕਾਰੀਆਂ ਨੂੰ 2 ਦਿਨਾਂ ਵਿਚ ਸੁਧਾਰ ਦਾ ਭਰੋਸਾ ਦਿੱਤਾ। ਇਸ ਮੌਕੇ ਨਾਲ ਗੱਲਬਾਤ ਕਰਨ ਲਈ ਉਚ ਅਧਿਕਾਰੀ ਤਾਂ ਕੋਈ ਨਹੀਂ ਪਹੁੰਚਿਆ, ਪ੍ਰੰਤੂ ਇਸ ਮੌਕੇ ਪਿੰਡ ਸੰਮੇਵਾਲੀ, ਨੰਦਗੜ੍ਹ, ਮਦਰੱਸਾ, ਲੱਖੇਵਾਲੀ ਅਤੇ ਮੰਡੀ ਲੱਖੇਵਾਲੀ ਦੇ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਘੱਗਾ ਵਿਖੇ ਕਈ ਪਰਿਵਾਰ ‘ਆਪ’ ’ਚ ਸ਼ਾਮਿਲ ਅਗਲੀ ਖ਼ਬਰ ਅਬੋਹਰ ਬਾਈਪਾਸ ਸੀਵਰੇਜ ਠੇਕੇਦਾਰ ਦੀ ਵਜ੍ਹਾ ਕਰਕੇ ਬਣਿਆ ਮੌਤ ਦਾ ਖੂਹ
Ad Position 24