ਮਿਮਿਟ ਕਾਲਜ ਵਿਖੇ ਇਨੋਵੇਸ਼ਨ ਕੌਂਸਲ ਨੇ ਨੀਤੀ ਅਯੋਗ ਦੇ ਸਹਿਯੋਗ ਨਾਲ ਸੈਸ਼ਨ ਕਰਵਾਇਆ
ਮਲੋਟ, 7 ਸਤੰਬਰ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ ਮਲੋਟ) ਵਿਖੇ ਅਟਲ ਮਿਸ਼ਨ ਅਤੇ ਨੀਤੀ ਅਯੋਗ ਦੇ ਸਹਿਯੋਗ ਨਾਲ ਆਨਲਾਈਨ ਸੈਸ਼ਨ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਤੇ ਆਈ.
ਮਲੋਟ, 7 ਸਤੰਬਰ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ ਮਲੋਟ) ਵਿਖੇ ਅਟਲ ਮਿਸ਼ਨ ਅਤੇ ਨੀਤੀ ਅਯੋਗ ਦੇ ਸਹਿਯੋਗ ਨਾਲ ਆਨਲਾਈਨ ਸੈਸ਼ਨ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਤੇ ਆਈ.ਆਈ.ਸੀ. ਕੌਂਸਲ ਦੇ ਪ੍ਰਧਾਨ ਡਾ. ਸੋਨੀਆ ਸ਼ਰਮਾ ਨੇ ਦੱਸਿਆ ਕਿ ਨੀਤੀ ਉਦਯੋਗ ਦੇ ਅਟਲ ਇਨਵੇਸ਼ਨ ਮਿਸ਼ਨ ਦੇ ਸਹਿਯੋਗ ਨਾਲ ਸੰਸਥਾ ਵਿਚ ਹਾਇਰ ਐਜੂਕੇਸ਼ਨ ਵਿਚ ਨਵੀਆਂ ਖੋਜਾਂ ਨੂੰ ਆਮ ਜ਼ਿੰਦਗੀ ਵਿਚ ਲਾਗੂ ਕਰਨ ਬਾਰੇ ਸੈਸ਼ਨ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਆਈ.ਆਈ.ਸੀ. ਇਨੋਵੇਸ਼ਨ ਕੌਂਸਲ ਦੇ ਸਹਾਇਕ ਡਾਇਰੈਕਟਰ ਡਾ. ਦੀਪਨ ਸਾਹੂ ਤੋਂ ਇਲਾਵਾ ਅਭਿਸ਼ੇਕ ਰੰਜਨ ਡਾ. ਸ੍ਰੀ ਪ੍ਰਾਮਿਤ ਵਲੋਂ ਵਿਦਿਆਰਥੀਆਂ ਨੂੰ ਸੰਸਥਾਵਾਂ ਵਿਚ ਖੋਜ ਪ੍ਰਤੀ ਰੁਝਾਨ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਨ੍ਹਾਂ ਮੁੱਖ ਬੁਲਾਰਿਆਂ ਵਲੋਂ ਵਿਦਿਆਰਥੀਆਂ ਨੂੰ ਆਪਣੇ ਉਦਯੋਗ ਸਥਾਪਤ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ ਅਤੇ ਨੀਤੀ ਉਦਯੋਗ ਵਲੋਂ ਵਿਦਿਆਰਥੀਆਂ ਨੂੰ ਸੰਸਥਾ ਵਿਚ ਇਨੋਵੇਸ਼ਨ ਦਾ ਵਾਤਾਵਰਨ ਸਥਾਪਤ ਕਰਨ ਤੇ ਨੀਤੀ ਯੋਗ ਵਲੋਂ ਮਿਲਣ ਵਾਲੀਆਂ ਵੱਖ-ਵੱਖ ਸਹੂਲਤਾਂ ਬਾਰੇ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ। ਪ੍ਰੋਗਰਾਮ ਦੀ ਸਫ਼ਲਤਾ ਲਈ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਬਾਂਸਲ ਵਲੋਂ ਕੰਪਿਊਟਰ ਵਿਭਾਗ ਮੁਖੀ ਡਾ. ਸੋਨੀਆ ਸ਼ਰਮਾ, ਡਾ. ਰਣਜੀਤ ਕੌਰ, ਇੰਜੀਨੀਅਰ ਸ਼ਵੀ ਜੂਨੇਜਾ, ਅਲੀਸ਼ਾ ਡੂਮਰਾ ਅਤੇ ਕੰਪਿਊਟਰ ਵਿਭਾਗ ਦੇ ਸਮੁੱਚੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।