ਦਿਵਯ ਜਯੋਤੀ ਜਾਗ੍ਰਿਤੀ ਸਤਿਸੰਗ ਕਰਵਾਇਆ
ਮਲੋਟ, 7 ਸਤੰਬਰ (ਪਾਟਿਲ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਡੱਬਵਾਲੀ ਮਲਕੋ ਸਥਿਤ ਆਸ਼ਰਮ ਵਿਚ ਸਤਿਸੰਗ ਤੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਸਵਾਮੀ ਪਰਮਾਨੰਦ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਬਹੁਤ ਅਨਮੋਲ ਹੈ।
ਮਲੋਟ, 7 ਸਤੰਬਰ (ਪਾਟਿਲ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਡੱਬਵਾਲੀ ਮਲਕੋ ਸਥਿਤ ਆਸ਼ਰਮ ਵਿਚ ਸਤਿਸੰਗ ਤੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਸਵਾਮੀ ਪਰਮਾਨੰਦ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਬਹੁਤ ਅਨਮੋਲ ਹੈ। ਸੰਸਾਰ ਦੀ ਚਕਾਚੌਂਧ ਕੁਝ ਸਮੇਂ ਲਈ ਆਕਰਸ਼ਿਤ ਕਰ ਸਕਦੀ ਹੈ, ਪਰ ਸਥਾਈ ਸ਼ਾਂਤੀ ਤੇ ਆਤਮਿਕ ਆਨੰਦ ਸਦਗੁਰੂ ਦੇ ਗਿਆਨ ਰਾਹੀਂ ਹੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਅਗਿਆਨਤਾ ਦਾ ਹਨੇ੍ਰਾ ਦੂਰ ਕਰਕੇ ਮਨੁੱਖ ਦੇ ਅੰਦਰ ਆਤਮ-ਵਿਸ਼ਵਾਸ ਦਾ ਪ੍ਰਕਾਸ਼ ਜਗਾਉਂਦੇ ਹਨ। ਉਨ੍ਹਾਂ ਨੇ ਚਿੰਤਾ ਤੇ ਤਣਾਅ ਦੇ ਇਸ ਯੁੱਗ ਵਿਚ ਅੰਦਰੂਨੀ ਬਦਲਾਅ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਭਗਤੀ ਦਾ ਅਰਥ ਕੇਵਲ ਸਿਰ ਝੁਕਾਉਣਾ ਨਹੀਂ, ਸਗੋਂ ਗੁਰੂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਅਪਣਾਉਣਾ ਹੈ। ਪ੍ਰੋਗਰਾਮ ਤੋਂ ਬਾਅਦ ਸੰਗਤ ਲਈ ਭੰਡਾਰੇ ਦਾ ਪ੍ਰਸ਼ਾਦ ਵਰਤਾਇਆ ਗਿਆ। ਸਾਰੇ ਸ਼ਰਧਾਲੂ ਗੁਰੂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਅਪਣਾਉਣ ਦਾ ਸੰਕਲਪ ਲੈ ਕੇ ਰਵਾਨਾ ਹੋਏ।