08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਬਲਕਰਨ ਸਿੰਘ ਐਸ.ਸੀ. ਵਿੰਗ ਬਲਾਕ ਜੈਤੋ ਦਿਹਾਤੀ ਦੇ ਵਾਈਸ ਚੇਅਰਮੈਨ ਨਿਯੁਕਤ

ਜੈਤੋ, 7 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਕਾਂਗਰਸ ਦੇ ਐਸ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਜੈਤੋ, 7 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਕਾਂਗਰਸ ਦੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਚੇਅਰਮੈਨ ਗੁਰਸੇਵਕ ਸਿੰਘ ਜੈਤੋ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਕੰਮ ਕਰਨ ਵਾਲੇ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਮਿਲਦਾ ਰਹਿੰਦਾ ਹੈ। ਇਸ ਕੜੀ ਤਹਿਤ ਵਿੰਗ ਦੀ ਮਜ਼ਬੂਤੀ ਲਈ ਅਹੁਦੇਦਾਰੀਆਂ ਵਿਚ ਵਾਧਾ ਕੀਤਾ ਗਿਆ ਅਤੇ ਬਲਾਕ ਜੈਤੋ ਦਿਹਾਤੀ ਦੇ ਚੇਅਰਮੈਨ ਡਾ. ਹਰਭਜਨ ਸਿੰਘ ਸੇਵਵਾਲਾ ਦੀ ਅਗਵਾਈ ਹੇਠ ਬਲਕਰਨ ਸਿੰਘ ਨੂੰ ਬਲਾਕ ਜੈਤੋ ਦਿਹਾਤੀ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ। ਗੁਰਸੇਵਕ ਸਿੰਘ ਜੈਤੋ ਜ਼ਿਲ੍ਹਾ ਚੇਅਰਮੈਨ ਐਸ.ਸੀ ਵਿੰਗ ਨੇ ਨਵ-ਨਿਯੁਕਤ ਵਾਈਸ ਚੇਅਰਮੈਨ ਬਲਕਰਨ ਸਿੰਘ ਲਾਰਾ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਪਾਰਟੀ ਅਤੇ ਐਸ.ਸੀ. ਵਿੰਗ ਦੀਆਂ ਗਤੀਵਿਧੀਆਂ ਵਿਚ ਤਨਦੇਹੀ ਤੇ ਮਿਹਨਤ ਨਾਲ ਕੰਮ ਕਰਨਗੇ। ਇਸ ਮੌਕੇ ਕਮਲ ਬਾਗੜੀ ਚੇਅਰਮੈਨ ਬਲਾਕ ਜੈਤੋ, ਪਰਮਜੀਤ ਸਿੰਘ ਪੰਮਾ, ਸੁਖਦੇਵ ਸਿੰਘ ਸੁੱਖਾ, ਸੰਦੀਪ ਸਿੰਘ, ਕਰਨੈਲ ਸਿੰਘ, ਗੁਲਵੰਤ ਸਿੰਘ, ਬਲਕਰਨ ਸਿੰਘ, ਰੇਸ਼ਮ ਸਿੰਘ, ਸਰਦੂਲ ਸਿੰਘ, ਇੰਦਰਜੀਤ ਸਿੰਘ, ਰਾਜਵੀਰ ਸਿੰਘ, ਜੱਸੂ, ਗੁਰਤੇਜ ਸਿੰਘ, ਹੈਪੀ ਸਿੰਘ, ਗੱਗੂ, ਕਾਲਾ ਸਿੰਘ, ਦੀਪੂ ਸਿੰਘ, ਬੱਬੀ ਸਿੰਘ ਅਤੇ ਰਾਜੂ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀਆਂ ਮਾੜੀਆਂ ਨੀਤੀਆਂ ਕਾਰਨ ਮਹਿੰਗਾਈ ਦਾ ਬੋਲਬਾਲਾ : ਹਰਮਨਪ੍ਰੀਤ ਸਿੰਘ ਭਗਤੂਆਣਾ ਅਗਲੀ ਖ਼ਬਰ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ’ਤੇ ਧਾਰਮਿਕ ਸਮਾਗਮਾਂ ਦੀ ਲੜੀ 15 ਸਤੰਬਰ ਤੋਂ ਸ਼ੁਰੂ : ਸਿਮਰਜੀਤ ਸਿੰਘ ਸੇਖੋਂ
Ad Position 24