ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਵੈਕਸੀਨ ਲਗਾਈ
ਕੋਟਕਪੂਰਾ, 7 ਸਤੰਬਰ (ਹਰਪ੍ਰੀਤ ਸਿੰਘ)-ਸਥਾਨਕ ਸ੍ਰੀ ਮੁਕਤਸਰ ਸਾਹਿਬ ਰੋਡ ਗਊਸ਼ਾਲਾ ਵਿਖੇ ਪਸ਼ੂ ਵਿਭਾਗ ਵਲੋਂ ਗਊਆਂ ਦੇ ਵੈਕਸੀਨ ਲਗਾਈ ਗਈ। ਵੈਟਰਨਰੀ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਪਸ਼ੂਆਂ ਵਿਚ ਲੰਪੀ ਸਕਿਨ ਡਜੀਜ ਤੋਂ ਬਚਾਅ ਨੂੰ ਲੈ ਕੇ ਪੂਰੇ ਪੰਜਾਬ ’ਚ ਵੈਕਸੀਨ ਲਗਾਈ ਜਾ ਰਹੀ ਹੈ।
ਕੋਟਕਪੂਰਾ, 7 ਸਤੰਬਰ (ਹਰਪ੍ਰੀਤ ਸਿੰਘ)-ਸਥਾਨਕ ਸ੍ਰੀ ਮੁਕਤਸਰ ਸਾਹਿਬ ਰੋਡ ਗਊਸ਼ਾਲਾ ਵਿਖੇ ਪਸ਼ੂ ਵਿਭਾਗ ਵਲੋਂ ਗਊਆਂ ਦੇ ਵੈਕਸੀਨ ਲਗਾਈ ਗਈ। ਵੈਟਰਨਰੀ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਪਸ਼ੂਆਂ ਵਿਚ ਲੰਪੀ ਸਕਿਨ ਡਜੀਜ ਤੋਂ ਬਚਾਅ ਨੂੰ ਲੈ ਕੇ ਪੂਰੇ ਪੰਜਾਬ ’ਚ ਵੈਕਸੀਨ ਲਗਾਈ ਜਾ ਰਹੀ ਹੈ। ਪਹਿਲਾਂ ਸਿੱਖਾਂ ਵਾਲਾ ਰੋਡ ਗਊਸ਼ਾਲਾ ਵਿਖੇ 800 ਅਤੇ ਹੁਣ ਇਸ ਗਊਸ਼ਾਲਾ ਵਿਖੇ 400 ਪਸ਼ੂਆਂ ਦੇ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹੇ ਵੈਕਸੀਨ ਤਿੰਨ ਮਹੀਨੇ ਤੋਂ ਉਪਰ ਪਸ਼ੂ ਦੇ ਲਗਾਈ ਜਾ ਰਹੀ ਹੈ ਤਾਂ ਜੋ ਲੰਪੀ ਸਕਿਨ ਡਜੀਜ ਵਰਗੀ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ। ਇਸ ਮੌਕੇ ਗਊਸ਼ਾਲਾ ਦੇ ਡਾਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਸ਼ੂ ਵਿਭਾਗ ਵਲੋਂ ਕੁਝ ਮਹੀਨੇ ਪਹਿਲਾ ਗਲਘੋਟੂ ਰੋਗ ਅਤੇ ਹੁਣ ਲੰਪੀ ਸਕਿਨ ਡਜੀਜ ਫੈਲਣ ਤੋਂ ਰੋਕਣ ਲਈ ਵੈਕਸੀਨ ਲਗਾਈ ਗਈ ਹੈ।