18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਕੋਟਕਪੂਰਾ ਵਿਖੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖ਼ੇਡਾਂ ਸ਼ਾਨਦਾਰ ਤਰੀਕੇ ਨਾਲ ਸ਼ੁਰੂ ਮੁਕਤਸਰ ਵਿਕਾਸ ਮਿਸ਼ਨ ਨੇ 13ਵਾਂ ਸਥਾਪਨਾ ਦਿਵਸ ਮਨਾਇਆ

ਕੋਟਕਪੂਰਾ, 17 ਸਤੰਬਰ (ਮੋਹਰ ਸਿੰਘ ਗਿੱਲ, ਹਰਪ੍ਰੀਤ ਸਿੰਘ ਚਾਨਾ)-ਕੋਟਕਪੂਰਾ ਵਿਖੇ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖ਼ੇਡਾਂ ਤਹਿਤ ਅੰਡਰ-14 ਲੜਕੀਆਂ ਦੇ ਕਬੱਡੀ ਮੁਕਾਬਲੇ ਸ਼ੁਰੂ ਕਰਨ ਵਾਸਤੇ ਇਕ ਸ਼ਾਨਦਾਰ ਸਮਾਗਮ ਕੀਤਾ ਗਿਆ। ਮੁੱਖ ਮਹਿਮਾਨ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 18-09-2026
ਕੋਟਕਪੂਰਾ, 17 ਸਤੰਬਰ (ਮੋਹਰ ਸਿੰਘ ਗਿੱਲ, ਹਰਪ੍ਰੀਤ ਸਿੰਘ ਚਾਨਾ)-ਕੋਟਕਪੂਰਾ ਵਿਖੇ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖ਼ੇਡਾਂ ਤਹਿਤ ਅੰਡਰ-14 ਲੜਕੀਆਂ ਦੇ ਕਬੱਡੀ ਮੁਕਾਬਲੇ ਸ਼ੁਰੂ ਕਰਨ ਵਾਸਤੇ ਇਕ ਸ਼ਾਨਦਾਰ ਸਮਾਗਮ ਕੀਤਾ ਗਿਆ। ਮੁੱਖ ਮਹਿਮਾਨ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਸ਼ਾਮਿਲ ਹੋਏ। ਉਨ੍ਹਾਂ ਪੰਜਾਬ ਦੇ ਕੋਨੇ-ਕੋਨੇ ’ਚੋਂ ਪਹੁੰਚੀਆਂ ਬੇਟੀਆਂ ਨੂੰ ਆਪਣਾ, ਆਪਣੇ ਮਾਪਿਆਂ, ਅਧਿਆਪਕਾਂ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਆਪਣੇ ਵੱਡੇ ਭਾਈ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਸਤਿਕਾਰ ਕਰਨ ਵਾਸਤੇ ਪ੍ਰੇਰਿਤ ਕੀਤਾ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਅੰਜਨਾ ਕੌਂਸ਼ਲ ਨੇ ਖਿਡਾਰੀਆਂ ਨੂੰ ਇਨ੍ਹਾਂ ਰਾਜ ਪੱਧਰੀ ਖੇਡਾਂ ਦੌਰਾਨ ਸਭਨਾਂ ਨੂੰ ਖੇਡ ਭਾਵਨਾ ਨਾਲ ਖੇਡਣ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਕੇਵਲ ਕੌਰ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਅਤੇ ਫ਼ਰੀਦਕੋਟ ਦੀਆਂ ਨੈਸ਼ਨਲ ਅਤੇ ਰਾਜ ਪੱਧਰ ’ਤੇ ਖੇਡਾਂ ’ਚ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ। ਖਿਡਾਰੀਆਂ ਵਲੋਂ ਕਬੱਡੀ ’ਚ ਰਾਜ ਪੱਧਰੀ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਖਿਡਾਰਣ ਅਬਨੂਰ ਕੌਰ ਨੇ ਸਹੁੰ ਚੁੱਕੀ। ਇਸ ਮੌਕੇ ਜ਼ਿਲ੍ਹੇ ਦੇ ਸਮਾਰਟ ਸਕੂਲ ਦੇ ਕੋਆਰਡੀਨੇਟਰ ਗੁਰਦਵਿੰਦਰ ਸਿੰਘ ਢਿੱਲੋਂ, ਜਗਸੀਰ ਸਿੰਘ, ਸੁਖਵੰਤ ਸਿੰਘ ਹਰੀਏਵਾਲਾ ਉਚੇਚੇ ਤੌਰ ’ਤੇ ਹਾਜ਼ਰ ਸਨ। ਵੱਖ-ਵੱਖ ਮੈਚਾਂ ਦੇ ਨਤੀਜੇ ਇਸ ਪ੍ਰਕਾਰ ਰਹੇ ਫ਼ਾਜ਼ਿਲਕਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 34-21 ਨਾਲ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਫ਼ਰੀਦਕੋਟ ਨੇ 9-41 ਅੰਕਾਂ ਨਾਲ, ਬਠਿੰਡਾ ਨੂੰ ਰੂਪਨਗਰ ਨੇ 42-46 ਅੰਕਾਂ ਨਾਲ, ਸ੍ਰੀ ਮੁਕਤਸਰ ਸਾਹਿਬ ਨੂੰ ਜਲੰਧਰ ਨੇ 21-48 ਅੰਕਾਂ ਨਾਲ ਹਰਾ ਕੇ ਮੈਚ ਜਿੱਤੇ। ਇਨ੍ਹਾਂ ਵੱਖ-ਵੱਖ ਮੈਚਾਂ ਨੂੰ ਅੰਤਿਮ ਨਤੀਜਿਆਂ ਤੱਕ ਲਿਜਾਣ ਲਈ ਲੈਕਚਰਾਰ ਕੁਲਦੀਪ ਸਿੰਘ ਗਿੱਲ ਚੰਦਬਾਜਾ, ਲੈਕਚਰਾਰ ਕਿਰਨਾ ਸੰਧਵਾਂ, ਮਨਪ੍ਰੀਤ ਕੌਰ ਸਾਦਿਕ, ਕੁਲਦੀਪ ਸਿੰਘ ਗੋਲੇਵਾਲਾ, ਨਰੇਸ਼ ਕੁਮਾਰ ਕੋਟਕਪੂਰਾ, ਪ੍ਰਦੀਪ ਕੌਰ ਮੋਰਾਂਵਾਲੀ, ਵੀਰਪਾਲ ਕੌਰ ਖਾਰਾ, ਗੁਰਪ੍ਰੀਤ ਸਿੰਘ ਮਚਾਕੀ ਕਲਾਂ, ਬੇਅੰਤ ਕੌਰ ਢੁੱਡੀ, ਨਵਪ੍ਰੀਤ ਸਿੰਘ ਫ਼ਰੀਦਕੋਟ, ਹਰਪ੍ਰੀਤ ਸਿੰਘ ਰੱਤੀਰੋੜੀ-ਡੱਗੋ ਰੋਮਾਣਾ, ਪਰਮਿੰਦਰ ਸਿੰਘ ਢਿੱਲਵਾਂ ਕਲਾਂ, ਵਰਿੰਦਰ ਸਿੰਘ ਦਲ ਸਿੰਘ ਵਾਲਾ, ਸੁਖਵੰਤ ਕੌਰ ਭਾਣਾ, ਵਰਿੰਦਰ ਕੌਰ ਸੰਗਰਾਹੂਰ, ਸੁਖਬੀਰ ਸਿੰਘ ਜੈਤੋ, ਅਮਨਦੀਪ ਕੌਰ ਨਵਾਂ ਕਿਲ੍ਹਾ, ਜਸਵਿੰਦਰ ਸਿੰਘ ਕੋਹਾਰਵਾਲਾ, ਚੰਦਨ ਸਿੰਘ ਕੋਟਕਪੂਰਾ, ਤੇਜਬੀਰ ਸਿੰਘ ਕੋਟਕਪੂਰਾ, ਗੁਰਪ੍ਰੀਤ ਸਿੰਘ ਢੁੱਡੀ, ਗੁਰਪ੍ਰੀਤ ਸਿੰਘ ਕੋਟਸੁਖੀਆ, ਅਵਤਾਰ ਸਿੰਘ, ਨਿਸ਼ਾਨ ਸਿੰਘ, ਗਗਨਦੀਪ ਸਿੰਘ ਚੰਦਬਾਜਾ, ਗੁਰਬਾਜ਼ ਸਿੰਘ ਮਚਾਕੀ ਮੱਲ ਸਿੰਘ, ਅਮਨਦੀਪ ਕੌਰ ਵਾੜਾਭਾਈਕਾ, ਰਾਜਵਿੰਦਰ ਕੌਰ, ਗੁਰਵਿੰਦਰ ਕੌਰ ਕੰਮੇਆਣਾ, ਮਨਪ੍ਰੀਤ ਕੌਰ ਅਰਾਈਆਂਵਾਲਾ ਕਲਾਂ, ਜਲੰਧਰ ਸਿੰਘ ਜੰਡ ਸਾਹਿਬ, ਬਹਾਦਰ ਸਿੰਘ ਡਾਟਾ ਐਂਟਰੀ ਆਪ੍ਰੇਟਰ ਨੇ ਅਹਿਮ ਭੂਮਿਕਾ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਦੀ ਮੀਟਿੰਗ ਹੋਈ ਅਗਲੀ ਖ਼ਬਰ ਨਵਿਤ ਗੁਪਤਾ ਭਾਜਪਾ ਦੇ ਜ਼ਿਲ੍ਹਾ ਵਪਾਰ ਸੈੱਲ ਪ੍ਰਧਾਨ ਨਿਯੁਕਤ
Ad Position 24