ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ’ਤੇ ਸੰਗਤ ਨੇ ਸ਼ਰਧਾ ਤੇ ਸਤਿਕਾਰ ਨਾਲ ਲੰਗਰ ਲਗਾਏ
ਫ਼ਰੀਦਕੋਟ, 20 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਦੇ ਸ਼ੁੱਭ ਮੌਕੇ ਇਲਾਕਾ ਨਿਵਾਸੀਆਂ ਅੰਦਰ ਸੇਵਾ ਭਾਵਨਾ ਵੱਡੇ ਪੱਧਰ ’ਤੇ ਵੇਖਣ ਨੂੰ ਮਿਲ ਰਹੀ ਹੈ। ਜ਼ਿਲ੍ਹੇ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਲੋਕਾਂ ਵਲੋਂ ਸਥਾਨਾਂ ’ਤੇ ਲੰਗਰ ਲਗਾ ਕੇ ਸੰਗਤ ਦੀ ਸੇਵਾ ਸ਼ਰਧਾ ਨਾਲ ਕੀਤੀ ਜਾ ਰਹੀ ਹੈ।
ਫ਼ਰੀਦਕੋਟ, 20 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਦੇ ਸ਼ੁੱਭ ਮੌਕੇ ਇਲਾਕਾ ਨਿਵਾਸੀਆਂ ਅੰਦਰ ਸੇਵਾ ਭਾਵਨਾ ਵੱਡੇ ਪੱਧਰ ’ਤੇ ਵੇਖਣ ਨੂੰ ਮਿਲ ਰਹੀ ਹੈ। ਜ਼ਿਲ੍ਹੇ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਲੋਕਾਂ ਵਲੋਂ ਸਥਾਨਾਂ ’ਤੇ ਲੰਗਰ ਲਗਾ ਕੇ ਸੰਗਤ ਦੀ ਸੇਵਾ ਸ਼ਰਧਾ ਨਾਲ ਕੀਤੀ ਜਾ ਰਹੀ ਹੈ। ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਵਲੋਂ ਪਲਾਸਟਿਕ ਦੇ ਬਰਤਨਾਂ ਦੀ ਥਾਂ ਤੇ ਸਟੀਲ ਦੇ ਬਰਤਨ ਅਤੇ ਪੱਤਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਵਿਰਾਸਤ-ਏ-ਕਾਫ਼ਲਾ ਦੀ ਸਮਾਪਤੀ ਵਾਲੇ ਸਥਾਨ ’ਤੇ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ-ਲੰਗਰ ਮਾਤਾ ਖੀਵੀ ਜੀ ਵਲੋਂ ਰੈਸਟ ਹਾਊਸ ਦਰਬਾਰ ਗੰਜ ਫ਼ਰੀਦਕੋਟ ਵਿਖੇ ਦਾਲ-ਫ਼ੁਲਕੇ ਤੇ ਠੰਡੇ ਜਲ ਦਾ ਲੰਗਰ ਕੈਪਟਨ ਧਰਮ ਸਿੰਘ ਗਿੱਲ ਦੀ ਅਗਵਾਈ ’ਚ ਲਗਾਇਆ ਗਿਆ। ਇਸ ਤਰ੍ਹਾਂ ਥਾਣਾ ਸਦਰ ਦੇ ਸਾਹਮਣੇ, ਜੁਬਲੀ ਚੌਂਕ, ਸਵਰਗੀ ਅਮਰਦੀਪ ਸਿੰਘ ਬਾਸੀ ਚੌਂਕ, ਅਕਾਲੀ ਫ਼ੂਲਾ ਸਿੰਘ ਚੌਂਕ, ਭਾਈ ਘਨੱਈਆ ਚੌਂਕ, ਸਾਦਿਕ ਚੌਂਕ, ਕਾਲਜ ਰੋਡ, ਫ਼ਿਰੋਜ਼ਪੁਰ ਰੋਡ, ਸਰਕੂਲਰ ਰੋਡ, ਕਾਲਜ ਰੋਡ, ਚਹਿਲ ਰੋਡ ਅਤੇ ਹੋਰਾਂ ਥਾਵਾਂ ’ਤੇ ਬੜੀ ਸ਼ਰਧਾ ਨਾਲ ਲੰਗਰ ਸੇਵਾ ਕੀਤੀ ਜਾ ਰਹੀ ਹੈ।