21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਬਾਬਾ ਫ਼ਰੀਦ ਆਗਮਨ ਪੁਰਬ ’ਤੇ 31ਵੇਂ ਬਾਬਾ ਫ਼ਰੀਦ ਫ਼ੁੱਟਬਾਲ ਟੂਰਨਾਮੈਂਟ ਦਾ ਆਗਾਜ਼

ਫ਼ਰੀਦਕੋਟ, 20 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ’ਤੇ ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਫ਼ਰੀਦਕੋਟ ਵਲੋਂ ਹਰ ਸਾਲ ਦੀ ਤਰ੍ਹਾਂ 31ਵਾਂ ਬਾਬਾ ਫ਼ਰੀਦ ਫ਼ੁੱਟਬਾਲ ਟੂਰਨਾਮੈਂਟ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੇ ਉਦਘਾਟਨੀ ਮੈਚ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਸਨ, ਨੇ ਟੀਮਾਂ ਨਾਲ ਜਾਣ ਪਹਿਚਾਣ ਕੀਤੀ।

Ad Position 21
No active advertisement
ਅਜੀਤ ਡੈਸਕ 21-09-2026
ਫ਼ਰੀਦਕੋਟ, 20 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ’ਤੇ ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਫ਼ਰੀਦਕੋਟ ਵਲੋਂ ਹਰ ਸਾਲ ਦੀ ਤਰ੍ਹਾਂ 31ਵਾਂ ਬਾਬਾ ਫ਼ਰੀਦ ਫ਼ੁੱਟਬਾਲ ਟੂਰਨਾਮੈਂਟ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੇ ਉਦਘਾਟਨੀ ਮੈਚ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਸਨ, ਨੇ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਉਦਘਾਟਨੀ ਮੈਚ ਮਾਲਵਾ ਕਲੱਬ ਰਾਮਪੁਰਾ ਫ਼ੂਲ ਅਤੇ ਡੀ.ਐਫ਼.ਏ ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਰਾਮਪੁਰਾ ਫ਼ੂਲ ਦੀ ਟੀਮ 3-0 ਗੋਲਾਂ ਨਾਲ ਜੇਤੂ ਰਹੀ। ਦੂਜਾ ਮੈਚ ਸ਼ਹੀਦ ਭਗਤ ਸਿੰਘ ਕਲੱਬ ਕੋਟਕਪੂਰਾ ਅਤੇ ਫ਼ੁੱਟਬਾਲ ਕਲੱਬ ਬਠਿੰਡਾ ਵਿਚਕਾਰ ਖੇਡਿਆ ਗਿਆ। ਇਸ ਮੈਚ ਦੇ ਮੁੱਖ ਮਹਿਮਾਨ ਨਵਦੀਪ ਸਿੰਘ ਸਰਾਂ ਕੈਨੇਡਾ ਅਤੇ ਹੈਪੀ ਬਰਾੜ ਸਨ। ਪੂਰੇ ਸਮੇਂ ਦੌਰਾਨ ਦੋਵੇ ਟੀਮਾਂ 2-2 ਦੀ ਬਰਾਬਰੀ ’ਤੇ ਰਹੀਆਂ। ਅਖੀਰ ਵਿਚ ਪੈਨਲਟੀ ਕਿੱਕ ਰਾਹੀਂ ਬਠਿੰਡਾ ਦੀ ਟੀਮ 6-5 ਨਾਲ ਜੇਤੂ ਰਹੀ। ਤੀਜਾ ਮੈਚ ਰੰਧਾਵਾ ਕਲੱਬ ਤਰਨਤਾਰਨ ਅਤੇ ਡੀ.ਐਫ਼.ਏ ਫ਼ਿਰੋਜ਼ਪੁਰ ਵਿਚਕਾਰ ਖੇਡਿਆ ਗਿਆ। ਤਰਨਤਾਰਨ ਦੀ ਟੀਮ 4-1 ਨਾਲ ਜੇਤੂ ਰਹੀ। ਇਸ ਮੌਕੇ ਕਲੱਬ ਦੇ ਪ੍ਰਧਾਨ ਤਾਰਾ ਚੰਦ, ਸ਼ਾਮ ਸੁੰਦਰ, ਰਸ਼ਪਾਲ ਸਿੰਘ ਸਰਾਂ, ਜਸਕਰਨ ਸਿੰਘ, ਸਰਬਜੀਤ ਸਿੰਘ ਸੇਖੋਂ, ਰਾਕੇਸ਼ ਕੁਮਾਰ, ਮਨਦੀਪ ਸਿੰਘ ਸਿਲਾਚੀ ਸਪੋਰਟਸ ਸੁਪਰਵਾਈਜ਼ਰ, ਸੋਨੂੰ, ਹਰਮਨਦੀਪ ਸਿੰਘ, ਇਕਬਾਲ ਮੇਲਾ, ਖੁਸ਼ਵਿੰਦਰ ਸਿੰਘ ਹੈਪੀ, ਇੰਦਰਜੀਤ ਸਿੰਘ, ਸੁਰਿੰਦਰ ਸਹੋਤਾ, ਨਵਪ੍ਰੀਤ ਸਿੰਘ, ਕੰਵਲਦੀਪ ਟਿੰਕਾ, ਦਵਿੰਦਰ ਬੈਂਸ, ਸੁਖਦੀਪ ਸਿੰਘ ਬਰਾੜ, ਰਾਜ ਕੁਮਾਰ, ਨੀਲ ਕਰਨ ਨੀਲੂ ਅਤੇ ਆਤਮਾ ਸਿੰਘ ਗਿੱਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਕਿਊ ਕਾਦੀਆਂ ਵੱਲੋਂ ਪਿੰਡ ਕਾਨਿਆਂਵਾਲੀ ਇਕਾਈ ਦੀ ਚੋਣ ਅਗਲੀ ਖ਼ਬਰ ਪਰਮਿੰਦਰਪਾਲ ਸਿੰਘ ਤੇ ਇਕਬਾਲ ਸਿੰਘ ਨੂੰ ਸਦਮਾ, ਪਿਤਾ ਦਾ ਦਿਹਾਂਤ
Ad Position 24