ਠਾਕੁਰ ਮੁਹੱਲੇ ’ਚ ਸੀਵਰੇਜ ਦਾ ਪਾਣੀ ਓਵਰਫ਼ਲੋ ਹੋ ਕੇ ਗਲੀਆਂ ਵਿਚ ਭਰਿਆ
ਗਿੱਦੜਬਾਹਾ, 2 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਦੇ ਠਾਕੁਰ ਮੁਹੱਲੇ ਵਿਚ ਸੀਵਰੇਜ ਦੇ ਓਵਰਫ਼ਲੋ ਹੋਣ ਕਰਕੇ ਲੋਕ ਦੁਖੀ ਹਨ, ਲੰਮੇ ਸਮੇਂ ਤੋਂ ਠਾਕੁਰ ਮੁਹੱਲਾ ਵਾਸੀ ਸੀਵਰੇਜ ਦੀ ਨਿਕਾਸੀ ਨਾ ਹੋਣ ਕਾਰਨ ਦੁੱਖ ਝੱਲ ਰਹੇ ਹਨ। ਠਾਕੁਰ ਮੁਹੱਲੇ ਵਿਚ ਦਾਖ਼ਲ ਹੁੰਦਿਆਂ ਹੀ ਮੁੱਖ ਗਲੀ ਵਿਚ ਸੀਵਰੇਜ ਦੇ ਓਵਰਫ਼ਲੋ ਹੋ ਜਾਣ ਕਰਕੇ ਪਾਣੀ ਭਰਿਆ ਪਿਆ ਹੈ, ਜਿਸ ਨਾਲ ਲੋਕਾਂ ਨੂੰ ਆਪਣੇ ਘਰਾਂ ਵਿਚ ਜਾਣ ਅਤੇ ਸ਼ਹਿਰ ਆਉਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਗਿੱਦੜਬਾਹਾ, 2 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਦੇ ਠਾਕੁਰ ਮੁਹੱਲੇ ਵਿਚ ਸੀਵਰੇਜ ਦੇ ਓਵਰਫ਼ਲੋ ਹੋਣ ਕਰਕੇ ਲੋਕ ਦੁਖੀ ਹਨ, ਲੰਮੇ ਸਮੇਂ ਤੋਂ ਠਾਕੁਰ ਮੁਹੱਲਾ ਵਾਸੀ ਸੀਵਰੇਜ ਦੀ ਨਿਕਾਸੀ ਨਾ ਹੋਣ ਕਾਰਨ ਦੁੱਖ ਝੱਲ ਰਹੇ ਹਨ। ਠਾਕੁਰ ਮੁਹੱਲੇ ਵਿਚ ਦਾਖ਼ਲ ਹੁੰਦਿਆਂ ਹੀ ਮੁੱਖ ਗਲੀ ਵਿਚ ਸੀਵਰੇਜ ਦੇ ਓਵਰਫ਼ਲੋ ਹੋ ਜਾਣ ਕਰਕੇ ਪਾਣੀ ਭਰਿਆ ਪਿਆ ਹੈ, ਜਿਸ ਨਾਲ ਲੋਕਾਂ ਨੂੰ ਆਪਣੇ ਘਰਾਂ ਵਿਚ ਜਾਣ ਅਤੇ ਸ਼ਹਿਰ ਆਉਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗੰਦੀ ਬਦਬੂ ਕਾਰਨ ਆਮ ਲੋਕ ਦਾ ਘਰਾਂ ਵਿਚ ਰਹਿਣਾ ਮੁਸ਼ਕਿਲ ਹੋ ਰਿਹਾ ਹੈ। ਬੱਚਿਆਂ ਦਾ ਸਕੂਲ ਜਾਣਾ ਵੀ ਔਖਾ ਹੈ। ਸ਼ਹਿਰ ਵਿਚ ਸੀਵਰੇਜ ਦੀ ਸਮੱਸਿਆ ਕਰਨ ਠਾਕੁਰ ਮੁਹੱਲੇ ਦੇ ਨਾਲ ਲਗਦੀ ਸਰਕੂਲਰ ਰੋਡ ’ਤੇ ਸੀਵਰੇਜ ਦੀ ਨਵੀਂ ਪਾਈਪ ਪਾਈ ਗਈ ਹੈ, ਜਿਸ ਦਾ ਅਜੇ ਕੰਮ ਅਧੂਰਾ ਪਿਆ ਦੱਸਿਆ ਜਾ ਰਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਲੰਮੇ ਸਮੇਂ ਤੋਂ ਬਾਰਿਸ਼ਾਂ ਦੌਰਾਨ ਅਕਸਰ ਹੀ ਠਾਕੁਰ ਮੁਹੱਲਾ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਆ ਰਿਹਾ ਹੈ। ਮੁਹੱਲਾ ਵਾਸੀਆਂ ਦੀ ਮੰਗ ਹੈ ਕਿ ਸੀਵਰੇਜ ਦੀ ਸਮੱਸਿਆ ਜਲਦੀ ਹੱਲ ਕੀਤੀ ਜਾਵੇ। ਵਿਭਾਗ ਦੇ ਅਧਿਕਾਰੀ ਲਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਨਵੀਂ ਪਾਈ ਸੀਵਰੇਜ ਦੀ ਪਾਈਪ ਵਿਚੋਂ ਘਰਾਂ ਨੂੰ ਕੁਨੈਕਸ਼ਨ ਦੇਣ ਕਰਕੇ ਅਸਥਾਈ ਤੌਰ ’ਤੇ ਸੀਵਰੇਜ ਓਵਰਫ਼ਲੋ ਹੋ ਰਿਹਾ ਹੈ। ਜਦੋਂ ਸਾਰੇ ਕੁਨੈਕਸ਼ਨ ਦਿੱਤੇ ਗਏ ਤਾਂ ਮੁਹੱਲੇ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਜਾਵੇਗੀ ।