03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਜਲ ਅਰਪਨ ਦਿਵਸ ਮਨਾਇਆ

ਫ਼ਰੀਦਕੋਟ, 2 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸਵੱਛ ਭਾਰਤ ਦਿਵਸ ਦੇ ਮੌਕੇ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਫ਼ਰੀਦਕੋਟ ਵਲੋਂ ਸਵੱਛ ਭਾਰਤ ਦਿਵਸ ਅਤੇ ਜਲ ਅਰਪਨ ਦਿਵਸ ਬਲਾਕ ਫ਼ਰੀਦਕੋਟ ਦੀ ਜਲ ਸਪਲਾਈ ਸਕੀਮ ਪਿੰਡ ਭਾਗ ਥਲਾ ਕਲਾਂ ਦਾ ਨਵੀਨੀਕਰਨ ਕਰਕੇ ਲੋਕ ਅਰਪਿਤ ਕਰਕੇ ਮਨਾਇਆ ਗਿਆ ਜਿਸ ਦਾ ਉਦਘਾਟਨ ਵਿਧਾਈਕ ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ ਵਲੋਂ ਸਮੂਹ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ। ਇਸ ਮੌਕੇ ਸ਼ਮਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ ਵਲੋਂ ਦੱਸਿਆ ਗਿਆ ਕਿ ਇਹ ਦੋ ਪਿੰਡ ਭਾਗ ਥਲਾ ਕਲਾਂ ਅਤੇ ਭਾਗ ਥਲਾ ਖੁਰਦ ਦੀ ਸਾਂਝੀ ਸਕੀਮ ਹੈ ਅਤੇ ਇਸ ਨੂੰ ਨਾਬਾਰਡ-30 ਤੇ ਤਹਿਤ ਕਵਰ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 03-10-2026
ਫ਼ਰੀਦਕੋਟ, 2 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸਵੱਛ ਭਾਰਤ ਦਿਵਸ ਦੇ ਮੌਕੇ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਫ਼ਰੀਦਕੋਟ ਵਲੋਂ ਸਵੱਛ ਭਾਰਤ ਦਿਵਸ ਅਤੇ ਜਲ ਅਰਪਨ ਦਿਵਸ ਬਲਾਕ ਫ਼ਰੀਦਕੋਟ ਦੀ ਜਲ ਸਪਲਾਈ ਸਕੀਮ ਪਿੰਡ ਭਾਗ ਥਲਾ ਕਲਾਂ ਦਾ ਨਵੀਨੀਕਰਨ ਕਰਕੇ ਲੋਕ ਅਰਪਿਤ ਕਰਕੇ ਮਨਾਇਆ ਗਿਆ ਜਿਸ ਦਾ ਉਦਘਾਟਨ ਵਿਧਾਈਕ ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ ਵਲੋਂ ਸਮੂਹ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ। ਇਸ ਮੌਕੇ ਸ਼ਮਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ ਵਲੋਂ ਦੱਸਿਆ ਗਿਆ ਕਿ ਇਹ ਦੋ ਪਿੰਡ ਭਾਗ ਥਲਾ ਕਲਾਂ ਅਤੇ ਭਾਗ ਥਲਾ ਖੁਰਦ ਦੀ ਸਾਂਝੀ ਸਕੀਮ ਹੈ ਅਤੇ ਇਸ ਨੂੰ ਨਾਬਾਰਡ-30 ਤੇ ਤਹਿਤ ਕਵਰ ਕੀਤਾ ਗਿਆ ਹੈ। ਇਸ ਨਵੀਂ ਸਕੀਮ ਦੇ ਚੱਲਣ ਨਾਲ ਦੋਵਾਂ ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਹੋਵੇਗਾ। ਮੁੱਖ ਮਹਿਮਾਨ ਗੁਰਦਿੱਤ ਸਿੰਘ ਸੇਖੋਂ ਨੇ ਸਾਰੀ ਨਵੀਂ ਸਕੀਮ ਦਾ ਮੁਆਇਨਾ ਕੀਤਾ ਅਤੇ ਕਿਹਾ ਕਿ ਪਾਣੀ ਬਹੁਤ ਵਡਮੁੱਲੀ ਦਾਤ ਹੈ, ਇਸ ਨੂੰ ਖਰਾਬ ਨਾ ਕੀਤਾ ਜਾਵੇ ਅਤੇ ਇਸ ਦੀ ਦੁਰਵਰਤੋਂ ਰੋਕ ਕੇ ਸੁਚੱਜੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਫ਼ਰੀਦਕੋਟ ਬਲਜਿੰਦਰ ਸਿੰਘ ਬੱਬੂ ਅਹੂਜਾ, ਚੇਅਰਮੈਨ ਮਾਰਕੀਟ ਕਮੇਟੀ ਅਮਨਦੀਪ ਸਿੰਘ ਬਾਬਾ, ਡਾਇਰੈਕਟਰ ਕੋ. ਆਪਟ੍ਰੇਟਿਵ ਬੈਂਕ, ਸਰਪੰਚ ਭਾਗ ਥਲਾ ਕਲਾਂ ਬੀਬੀ ਅਮਨਦੀਪ ਕੌਰ, ਦਵਿੰਦਰ ਸਿੰਘ ਸੇਖੋਂ, ਰਾਮ ਦਿੱਤਾ ਸਿੰਘ, ਗੁਰਮੀਤ ਸਿੰਘ, ਐਸ.ਡੀ.ਓ ਕੁਲਜੀਤ ਕੌਰ, ਜੇ.ਈ ਰਾਜਨ ਗੋਇਲ, ਜ਼ਿਲ੍ਹਾ ਕੋਆਰਡੀਨੇਟਰ ਐਸ.ਬੀ.ਐਮ ਗੁਰਪ੍ਰੀਤ ਸਿੰਘ ਜੇਈ, ਪਿੰਡ ਦੇ ਪਤਵੰਤੇ ਸੱਜਣ, ਸਮੂਹ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਚੈਰੀਟੇਬਲ ਲੈਬਾਰਟਰੀ ਦਾ ਉਦਘਾਟਨ ਅੱਜ ਅਗਲੀ ਖ਼ਬਰ ਸਵ: ਦਵਿੰਦਰ ਸਿੰਘ ਢਿੱਲੋਂ ਨਮਿਤ ਸ਼ਰਧਾਂਜਲੀ ਸਮਾਗਮ
Ad Position 24