05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

7.40 ਗ੍ਰਾਮ ਹੈਰੋਇਨ ਸਮੇਤ ਦੋ ਗਿ੍ਫ਼ਤਾਰ

ਕੋਟਕਪੂਰਾ, 4 ਅਕਤੂਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸਾਂ ਦੇ ਸਬੰਧ ਵਿਚ ਜਦ ਪਿੰਡ ਢਿੱਲਵਾਂ ਕਲਾਂ ਤੋਂ ਹੁੰਦੇ ਹੋਏ ਗੁਰਦੁਆਰਾ ਦਸਵੀਂ ਪਾਤਸ਼ਾਹੀ ਪਿੰਡ ਢਿੱਲਵਾਂ ਕਲਾਂ ਤੋਂ ਲਿੰਕ ਰੋਡ ਅੰਮ੍ਰਿਤਸਰ ਬਠਿੰਡਾ ਹਾਈਵੇ ਨੂੰ ਜਾ ਰਹੇ ਸਨ ਤਾਂ ਬੋਹੜ ਦੇ ਦਰੱਖ਼ਤ ਕੋਲ ਦੋ ਮੋਨੇ ਨੌਜਵਾਨ ਇਕ ਮੋਮੀ ਲਿਫ਼ਾਫ਼ੀ ਨੂੰ ਹੱਥਾਂ ਵਿਚ ਫੜ ਕੇ ਸੁੰਘ ਰਹੇ ਸਨ। ਪੁਲਿਸ ਪਾਰਟੀ ਨੂੰ ਗੱਡੀ ਵਿਚੋਂ ਉਤਰਦੀ ਵੇਖ ਕੇ ਉਸ ਮੋਮੀ ਲਿਫ਼ਾਫ਼ੀ ਨੂੰ ਪਟੜੀ ’ਤੇ ਸੁੱਟ ਕੇ ਖਿਸਕਣ ਲੱਗੇ ਤਾਂ ਪੁਲਿਸ ਨੇ ਪਾਰਟੀ ਨੇ ਦੋਵਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ।

Ad Position 21
No active advertisement
? 05-10-2026
ਕੋਟਕਪੂਰਾ, 4 ਅਕਤੂਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸਾਂ ਦੇ ਸਬੰਧ ਵਿਚ ਜਦ ਪਿੰਡ ਢਿੱਲਵਾਂ ਕਲਾਂ ਤੋਂ ਹੁੰਦੇ ਹੋਏ ਗੁਰਦੁਆਰਾ ਦਸਵੀਂ ਪਾਤਸ਼ਾਹੀ ਪਿੰਡ ਢਿੱਲਵਾਂ ਕਲਾਂ ਤੋਂ ਲਿੰਕ ਰੋਡ ਅੰਮ੍ਰਿਤਸਰ ਬਠਿੰਡਾ ਹਾਈਵੇ ਨੂੰ ਜਾ ਰਹੇ ਸਨ ਤਾਂ ਬੋਹੜ ਦੇ ਦਰੱਖ਼ਤ ਕੋਲ ਦੋ ਮੋਨੇ ਨੌਜਵਾਨ ਇਕ ਮੋਮੀ ਲਿਫ਼ਾਫ਼ੀ ਨੂੰ ਹੱਥਾਂ ਵਿਚ ਫੜ ਕੇ ਸੁੰਘ ਰਹੇ ਸਨ। ਪੁਲਿਸ ਪਾਰਟੀ ਨੂੰ ਗੱਡੀ ਵਿਚੋਂ ਉਤਰਦੀ ਵੇਖ ਕੇ ਉਸ ਮੋਮੀ ਲਿਫ਼ਾਫ਼ੀ ਨੂੰ ਪਟੜੀ ’ਤੇ ਸੁੱਟ ਕੇ ਖਿਸਕਣ ਲੱਗੇ ਤਾਂ ਪੁਲਿਸ ਨੇ ਪਾਰਟੀ ਨੇ ਦੋਵਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ। ਉਨ੍ਹਾਂ ਨੇ ਆਪਣੀ ਪਹਿਚਾਣ ਹੰਸਰਾਜ ਸਿੰਘ ਹੰਸਾ ਵਾਸੀ ਪਿੰਡ ਖਾਰਾ ਅਤੇ ਲਖਵੀਰ ਸਿੰਘ ਲੱਖਾ ਵਾਸੀ ਪਿੰਡ ਖਾਰਾ, ਜ਼ਿਲ੍ਹਾ ਫ਼ਰੀਦਕੋਟ ਵਜੋਂ ਕਰਵਾਈ। ਉਪਰੰਤ ਉਨ੍ਹਾਂ ਵਲੋਂ ਜ਼ਮੀਨ ’ਤੇ ਸੁੱਟੀ ਹੋਈ ਪਾਰਦਰਸ਼ੀ ਮੋਮੀ ਲਿਫ਼ਾਫ਼ੀ ਨੂੰ ਚੈਕ ਕੀਤਾ ਤਾਂ ਉਸ ਵਿਚੋਂ 7.40 ਗਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧ ’ਚ ਪੁਲਿਸ ਨੇ ਦੋਹਾਂ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਹਰਪ੍ਰੀਤ ਕੌਰ ਚਹਿਲ ਨੇ ਆਪਣੀ ਟੀਮ ਸਮੇਤ ਘਰ-ਘਰ ਗਰੰਟੀ ਕਾਰਡ ਵੰਡੇ ਅਗਲੀ ਖ਼ਬਰ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਪਾਰਟੀ ਨੂੰ ਨਵੀਂ ਦਿਸ਼ਾ ਦੇਣਗੇ : ਸੋਨਾ ਮੌੜ
Ad Position 24