22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

-ਇਕ ਨਜ਼ਰ ਇੱਧਰ ਵੀ- ਬਹੁਕਰੋੜੀ ਲਾਗਤ ’ਤੇ ਕੰਕਰੀਟ ਨਾਲ ਨਵਿਆਈ ਗਈ ਸਰਹਿੰਦ ਫੀਡਰ ਨਹਿਰ ਦੀਆਂ ਕੰਧਾਂ ’ਤੇ ਉਗਿਆ ਸਰਕੰਡਾ

ਗਿੱਦੜਬਾਹਾ, 22 ਨਵੰਬਰ (ਸ਼ਿਵਰਾਜ ਸਿੰਘ ਬਰਾੜ)- ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੀਆਂ ਮਾਲਵਾ ਖੇਤਰ ਵਿਚੋਂ ਲੰਘਦੀਆਂ ਬਹੁਕਰੋੜੀ ਪ੍ਰੋਜੈਕਟ ਨਾਲ ਤਿਆਰ ਦੋ ਜੁੜਵੀਆਂ ਨਹਿਰਾਂ ਦੀਆਂ ਕੰਧਾਂ ’ਤੇ ਉੱਗੇ ਹੋਏ ਸਰਕੰਡੇ ਕਾਰਨ ਸਮੇਂ ਤੋਂ ਪਹਿਲਾਂ ਹੀ ਨਹਿਰ ਦੀ ਹਾਲਤ ਖ਼ਸਤਾ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਹਰੀਕੇ ਬੈਰਾਜ ਵਿਚੋਂ ਨਿਕਲੀਆਂ ਰਾਜਸਥਾਨ ਫੀਡਰ ਨਹਿਰ ਅਤੇ ਸਰਹਿੰਦ ਫੀਡਰ ਨਹਿਰ ਆਪਣਾ ਵੇਲਾ ਵਿਹਾਅ ਚੁੱਕੀਆਂ ਸਨ।

Ad Position 21
No active advertisement
ਅਜੀਤ ਡੈਸਕ 23-11-2026
ਗਿੱਦੜਬਾਹਾ, 22 ਨਵੰਬਰ (ਸ਼ਿਵਰਾਜ ਸਿੰਘ ਬਰਾੜ)- ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੀਆਂ ਮਾਲਵਾ ਖੇਤਰ ਵਿਚੋਂ ਲੰਘਦੀਆਂ ਬਹੁਕਰੋੜੀ ਪ੍ਰੋਜੈਕਟ ਨਾਲ ਤਿਆਰ ਦੋ ਜੁੜਵੀਆਂ ਨਹਿਰਾਂ ਦੀਆਂ ਕੰਧਾਂ ’ਤੇ ਉੱਗੇ ਹੋਏ ਸਰਕੰਡੇ ਕਾਰਨ ਸਮੇਂ ਤੋਂ ਪਹਿਲਾਂ ਹੀ ਨਹਿਰ ਦੀ ਹਾਲਤ ਖ਼ਸਤਾ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਹਰੀਕੇ ਬੈਰਾਜ ਵਿਚੋਂ ਨਿਕਲੀਆਂ ਰਾਜਸਥਾਨ ਫੀਡਰ ਨਹਿਰ ਅਤੇ ਸਰਹਿੰਦ ਫੀਡਰ ਨਹਿਰ ਆਪਣਾ ਵੇਲਾ ਵਿਹਾਅ ਚੁੱਕੀਆਂ ਸਨ। ਨਹਿਰਾਂ ਵਿਚੋਂ ਲਗਾਤਾਰ ਸਿੰਮ ਰਹੇ ਪਾਣੀ ਕਾਰਨ ਜ਼ਿਲ੍ਹਾ ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਸ੍ਰੀ ਮੁਕਤਸਾਰ ਸਾਹਿਬ ਦੇ ਸੈਂਕੜੇ ਪਿੰਡਾਂ ਦਾ ਸੇਮ ਦੀ ਸਮੱਸਿਆ ਨਾਲ ਲੱਖਾਂ ਏਕੜ ਵਾਹੀਯੋਗ ਰਕਬਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ। ਕਈ ਵਰ੍ਹਿਆਂ ਦੇ ਰੇੜਕੇ ਉਪਰੰਤ ਆਖਿਰ ਪੰਜ ਕੁ ਸਾਲ ਪਹਿਲਾਂ ਕਰੋੜਾਂ ਦੇ ਪ੍ਰੋਜੈਕਟ ਨਾਲ ਉਕਤ ਨਹਿਰਾਂ ਨੂੰ ਨਵੀਂ ਤਕਨੀਕ ਰਾਹੀਂ ਕੰਕਰੀਟ ਦੀ ਮੋਟੀ ਪਰਤ ਨਾਲ ਨਵਿਆਇਆ ਗਿਆ। ਨਹਿਰ ਨੂੰ ਪੱਕਾ ਕਰਦਿਆਂ ਪਹਿਲੀ ਵਾਰ ਨਹਿਰ ਵਿਚ ਛੱਡੇ ਗਏ ਪਾਣੀ ਦੌਰਾਨ ਆਈਆਂ ਤਰੇੜਾਂ ਨੇ ਗੈਰ ਮਿਆਰੀ ਕੰਮ ਕੀਤੇ ਜਾਣ ਦੇ ਵੀ ਚਰਚੇ ਖ਼ੂਬ ਸੁਰਖ਼ੀਆਂ ਵਿਚ ਰਹੇ। ਕੋਈ ਸਮਾਂ ਸੀ ਕਿ ਬੇਲਦਾਰਾਂ ਦੀਆਂ ਟੋਲੀਆਂ ਨਹਿਰਾਂ ਦੀਆ ਪਟੜੀਆਂ ਅਤੇ ਕੰਧਾਂ ਦੀ ਰੋਜ਼ਾਨਾਂ ਹੀ ਸਫ਼ਾਈ ਕਰਦੀਆਂ ਸਨ। ਬੇਲਦਾਰਾਂ ਦੇ ਸੇਵਾ ਮੁਕਤ ਹੋਣ ਉਪਰੰਤ ਸਮੇਂ ਦੀਆਂ ਸਰਕਾਰਾਂ ਨੇ ਨਵੇਂ ਬੇਲਦਾਰਾਂ ਦੀ ਭਰਤੀ ਨਹੀਂ ਕੀਤੀ। ਜਿਸ ਨਾਲ ਨਹਿਰਾਂ ਦੀ ਦੇਖ-ਰੇਖ ਦਾ ਕੰਮ ਠੱਪ ਕਰ ਦਿੱਤਾ। ਲਿਫ਼ਟ ਪੰਪ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਇੰਦਰ ਸਿੰਘ ਥਾਂਦੇਵਾਲਾ, ਗੁਰਜੀਤ ਸਿੰਘ ਸਮਾਜੀ ਥਰਾਜਵਾਲਾ, ਲਾਲੀ ਲੰਬੀ ਤੋਂ ਇਲਾਵਾ ਸੂਝਵਾਨ ਕਿਸਾਨਾਂ ਦਾ ਕਹਿਣਾ ਹੈ ਕਿ ਸਰਹਿੰਦ ਫੀਡਰ ਨਹਿਰ ਨੂੂੰ ਕਰੋੜਾਂ ਰੁਪਿਆ ਖ਼ਰਚ ਕੇ ਕੰਕਰੀਟ ਦੀਆਂ ਪਰਤਾਂ ਨਾਲ ਨਵਿਆਇਆ ਗਿਆ ਸੀ। ਪ੍ਰ੍ਰੰਤੂ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਉਕਤ ਨਹਿਰ ਦੀ ਸਾਂਭ ਸੰਭਾਲ ਨਹੀਂ ਕੀਤੀ ਗਈ। ਨਹਿਰ ਦੇ ਬਰਮਾਂ ਨੂੰ ਤਕਨੀਕੀ ਢੰਗ ਨਾਲ ਪੱਕਾ ਕਰਨ, ਨਹਿਰਾਂ ਦੇ ਵਿਚਕਾਰਲੀ ਪਟੜੀ ਨੂੰ ਪੱਧਰਾ ਕਰਨ ਲਈ ਕੋਈ ਮਾਪਦੰਡ ਨਹੀਂ ਵਰਤਿਆ ਗਿਆ ਅਤੇ ਪਟੜੀ ’ਤੇ ਡੂੰਘੇ ਖੱਡੇ ਪੈ ਰਹੇ ਹਨ। ਸਫ਼ਾਈ ਦਾ ਮਾੜਾ ਹਾਲ ਹੈ। ਦੋ ਕੁ ਵਰ੍ਹੇ ਪਹਿਲਾਂ ਪਈ ਭਰਵੀਂ ਬਾਰਿਸ਼ ਦੌਰਾਨ ਪਿੰਡ ਥਰਾਜਵਾਲਾ ਕੋਲ ਰਾਜਸਥਾਨ ਨਹਿਰ ਦੀ ਪਟੜੀ ’ਤੇ ਪਏ ਡੂੰਘੇ ਖੱਡੇ ਨੂੰ ਜੇਕਰ ਸਮੇਂ ਸਿਰ ਨਾ ਸੰਭਾਲਿਆ ਜਾਂਦਾ ਤਾਂ ਨਹਿਰ ਟੁੱਟ ਜਾਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ। ਤਾਜ਼ਾ ਸਥਿਤੀ ਇਹ ਹੈ ਕਿ ਹੁਣ ਸਰਹਿੰਦ ਫ਼ੀਡਰ ਨਹਿਰ ਦੀਆਂ ਕੰਧਾਂ ’ਤੇ ਕਾਂਹੀ, ਸਰਕੰਡਾ ਅਤੇ ਦਰੱਖ਼ਤ ਨੁਮਾ ਝਾੜੀਆਂ ਉੱਗੀਆਂ ਹੋਈਆਂ ਹਨ। ਪ੍ਰੰਤੂ ਇਸ ਦੀ ਅਜੇ ਤੱਕ ਸਫ਼ਾਈ ਨਹੀਂ ਕਰਵਾਈ ਜਾ ਰਹੀ। ਸਾਲ ਕੁ ਪਹਿਲਾਂ ਨਹਿਰਾਂ ਵਿਚ ਆਈ ਕੁਝ ਕੁ ਦਿਨਾਂ ਦੀ ਬੰਦੀ ਦੌਰਾਨ ਨਹਿਰਾਂ ਦੇ ਕੁਝ ਕੁ ਹਿੱਸੇ ਦੀ ਸਫ਼ਾਈ ਕਰਵਾਈ ਗਈ ਪ੍ਰੰਤੂ ਬਹੁਤਾ ਹਿੱਸਾ ਜਿਉਂ ਦੀ ਤਿਉਂ ਹੀ ਹੈ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕਰੋੜਾਂ ਦੀ ਲਾਗਤ ਨਾਲ ਬਣੀ ਸਰਹਿੰਦ ਨਹਿਰ ਜੇਕਰ ਸਫ਼ਾਈ ਨਾ ਕੀਤੀ ਗਈ ਤਾਂ ਨਹਿਰ ਦੀ ਮਿਆਦ ਸਮੇਂ ਤੋਂ ਪਹਿਲਾਂ ਹੀ ਖ਼ਸਤਾ ਹੋ ਸਕਦੀ ਹੈ। ਐਕਸ.ਈ.ਐਨ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਨਹਿਰ ਵਿਚ ਆਉਣ ਵਾਲੀ ਪਾਣੀ ਦੀ ਬੰਦੀ ਦੌਰਾਨ ਨਹਿਰ ਦੀ ਸਫ਼ਾਈ ਕਰਵਾਈ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਬੱਚਿਆਂ ਤੋਂ ਮਜ਼ਦੂਰੀ ਕਰਵਾਉਣਾ ਜਾਰੀ ਅਧਿਕਾਰੀ ਸੈਮੀਨਾਰ ਲਗਾਉਣ ਤੱਕ ਸੀਮਤ ਅਗਲੀ ਖ਼ਬਰ ਗਿੱਦੜਬਾਹਾ ਵਿਖੇ ਲੋਕ ਅਦਾਲਤ ਦੌਰਾਨ ਚੈੱਕ ਬਾਊਂਸ ਕੇਸਾਂ ਦੇ ਨਿਪਟਾਰੇ
Ad Position 24