ਗਿੱਦੜਬਾਹਾ ਵਿਖੇ ਲੋਕ ਅਦਾਲਤ ਦੌਰਾਨ ਚੈੱਕ ਬਾਊਂਸ ਕੇਸਾਂ ਦੇ ਨਿਪਟਾਰੇ
ਗਿੱਦੜਬਾਹਾ, 22 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਖੇ ਕੋਰਟ ਕੰਪਲੈਕਸ ਅੰਦਰ ਲੋਕ ਅਦਾਲਤ ਲਗਾਈ ਗਈ। ਜਿਸ ਵਿਚ ਚੈੱਕ ਬਾਊਂਸ ਕੇਸਾਂ ਦੇ ਨਿਪਟਾਰੇ ਕੀਤੇ ਗਏ।
ਗਿੱਦੜਬਾਹਾ, 22 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਖੇ ਕੋਰਟ ਕੰਪਲੈਕਸ ਅੰਦਰ ਲੋਕ ਅਦਾਲਤ ਲਗਾਈ ਗਈ। ਜਿਸ ਵਿਚ ਚੈੱਕ ਬਾਊਂਸ ਕੇਸਾਂ ਦੇ ਨਿਪਟਾਰੇ ਕੀਤੇ ਗਏ। ਬਾਰ ਐਸੋਸੀੲੈਸ਼ਨ ਦੇ ਪ੍ਰਧਾਨ ਵਕੀਲ ਕੁਲਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਅਦਾਲਤਾਂ ਵਿਚ ਕੇਸ ਚੱਲ ਰਹੇ ਹਨ। ਜਿਨ੍ਹਾਂ ਦਾ ਨਿਪਟਾਰਾ ਜਲਦੀ ਕਰਨ ਲਈ ਕੌਮੀ ਕਾਨੂੰਨੀ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਵਿਚ ਪੰਜਾਬ ਭਰ ਵਿਚ ਲੋਕ ਅਦਾਲਤਾਂ ਲਗਾਈਆ ਜਾਂਦੀਆਂ ਹਨ। ਜਿਸ ਵਿਚ ਨੈਗੋਸੀਏਬਲ ਇੰਸਟਰੂਮੈਂਟਸ ਐਕਟ ਅਧੀਨ ਆਉਂਦੇ ਕੇਸਾਂ ਦੀ ਸੁਣਵਾਈ ਕੀਤੀ ਗਈ। ਜਿਸ ਤਹਿਤ ਗਿੱਦੜਬਾਹਾ ਕੋਰਟ ਕੰਪਲੈਕਸ ਵਿਖੇ ਵਿਸ਼ੇਸ਼ ਲੋਕ ਅਦਾਲਤ ਲਗਾਈ ਗਈ। ਜਿਸ ਵਿਚ ਆਪਸੀ ਸਹਿਮਤੀ ਨਾਲ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਤਰਣਜੀਤ ਸਿੰਘ ਸਮਰਾ ਏ.ਸੀ.ਜੇ-ਕੰਮ-ਐਸ.ਡੀ.ਐਮ ਦੀ ਅਦਾਲਤ ਵਿਚ 20 ਕੇਸਾਂ ਵਿਚੋਂ 6 ਕੇਸਾਂ ਦਾ ਸਹਿਮਤੀ ਨਾਲ ਫ਼ੈਸਲਾ ਕਰਦਿਆਂ 16,10000 ਦੀ ਰਿਕਵਰੀ ਬਾਰੇ ਫ਼ੈਸਲੇ ਕੀਤੇ ਗਏ। ਗੌਰਵ ਮਿੱਤਲ ਜੇ.ਐਮ . ਆਈ ਸੀ ਦੀ ਅਦਾਲਤ ਵਿਚ 11 ਵਿਚੋਂ 2 ਕੇਸਾਂ ਵਿਚ 2,13800 ਦੀ ਵਸੂਲੀ ਦੇ ਫ਼ੈਸਲੇ ਕੀਤੇ। ਇਸੇ ਤਰ ੍ਹਾਂ ਕਿਰਨਦੀਪ ਕੌਰ ਜੇ.ਐਮ.ਆਈ.ਸੀ ਦੀ ਅਦਾਲਤ ਵਿਚ 13 ਵਿਚੋਂ ਇਕ ਕੇਸ ਦਾ ਫ਼ੈਸਲਾ ਕਰਦਿਆਂ 1,20000 ਦੀ ਵਸੂਲੀ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਨਿਆਇਕ ਅਧਿਕਾਰੀਆਂ, ਵਕੀਲਾਂ, ਪੈਰਾ ਲੀਗਲ ਵਲੰਟੀਅਰਾਂ ਅਤੇ ਆਮ ਲੋਕਾਂ ਨੇ ਹਿੱਸਾ ਲੈਂਦਿਆ ਆਪਸੀ ਸਹਿਮਤੀ ਰਾਹੀਂ ਕੇਸਾਂ ਦੇ ਨਿਪਟਾਰੇ ਵਿਚ ਅਹਿਮ ਭੂਮਿਕਾ ਨਿਭਾਈ। ਇਸ ਦੌਰਾਨ ਵਕੀਲ ਕੁਲਜਿੰਦਰ ਸਿੰਘ ਸੰਧੂ ਪ੍ਰਧਾਨ ਬਾਰ ਐਸੋਸੀਏਸ਼ਨ ਗਿੱਦੜਬਾਹਾ, ਵਕੀਲ ਗਗਨਦੀਪ ਸਿੰਘ ਸਕੱਤਰ, ਵਕੀਲ ਅਮਿੱਤ ਬਾਂਸਲ, ਵਕੀਲ ਜਸਵਿੰਦਰ ਸਿੰਘ ਬਰਾੜ, ਵਕੀਲ ਜਗਮੀਤ ਸਿੰਘ ਮੈਂਬਰ ਮਧੀਰ, ਤਿਲਕ ਰਾਜ ਮੈਂਬਰ, ਰੇਖਾ ਰਾਣੀ ਮੈਂਬਰ ਲੋਕ ਅਦਾਲਤ, ਤੋਸ਼ੀਨ ਮੌਂਗਾ, ਰਾਜੀਵ ਮੁੰਜਾਲ, ਨਿਰਮਲਜੀਤ ਕੌਰ, ਜਤਿੰਦਰ ਗਰਗ, ਵੀਰਪਾਲ ਕੌਰ, ਮਨਜੀਤ ਸਿੰਘ ਥੇੜ੍ਹੀ ਆਦਿ ਵਕੀਲ ਭਾਈਚਾਰਾ ਹਾਜ਼ਰ ਸੀ।