ਸ਼ਹਿਰ ’ਚ ਮਜ਼ਦੂਰੀ ਕਰਨ ਆਏ ਵਿਅਕਤੀ ਦੀ ਮੌਤ
ਕੋਟਕਪੂਰਾ , 4 ਅਕਤੂਬਰ ( ਮੋਹਰ ਸਿੰਘ ਗਿੱਲ )- ਸਥਾਨਕ ਸ਼ਹਿਰ ਦੇ ਦੇਵੀ ਵਾਲਾ ਸੜਕ ’ ਤੇ ਇਕ ਘਰ ’ ਚ ਵਿਚ ਚੱਲ ਰਹੇ ਉਸਾਰੀ ਦੇ ਕੰਮ ’ ਤੇ ਮਜ਼ਦੂਰੀ ਕਰਨ ਲਈ ਆਏ ਮਜ਼ਦੂਰ ਦੀ ਅਚਾਨਕ ਮੌਤ ਹੋ ਗਈ । ਮੌਕੇ ’ ਤੇ ਕੰਮ ਕਰ ਰਹੇ ਵਿਅਕਤੀਆਂ ਵਲੋਂ ਇਸ ਸਬੰਧੀ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ ।
ਕੋਟਕਪੂਰਾ , 4 ਅਕਤੂਬਰ ( ਮੋਹਰ ਸਿੰਘ ਗਿੱਲ )- ਸਥਾਨਕ ਸ਼ਹਿਰ ਦੇ ਦੇਵੀ ਵਾਲਾ ਸੜਕ ’ ਤੇ ਇਕ ਘਰ ’ ਚ ਵਿਚ ਚੱਲ ਰਹੇ ਉਸਾਰੀ ਦੇ ਕੰਮ ’ ਤੇ ਮਜ਼ਦੂਰੀ ਕਰਨ ਲਈ ਆਏ ਮਜ਼ਦੂਰ ਦੀ ਅਚਾਨਕ ਮੌਤ ਹੋ ਗਈ । ਮੌਕੇ ’ ਤੇ ਕੰਮ ਕਰ ਰਹੇ ਵਿਅਕਤੀਆਂ ਵਲੋਂ ਇਸ ਸਬੰਧੀ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਜ਼ਦੂਰ ਕੋਟਕਪੂਰਾ ਨੇੜਲੇ ਕਿਸੇ ਪਿੰਡ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ । ਉਸ ਦੀ ਲਾਸ਼ ਨੂੰ ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਦੇ ਮੁਰਦਾ ਘਰ ’ ਚ ਰੱਖਿਆ ਗਿਆ ਹੈ ਤਾਂ ਜੋ ਇਸ ਦੀ ਸ਼ਨਾਖ਼ਤ ਕਰਵਾਈ ਜਾ ਸਕੇ ।